‘ਲੋਕ ਭਲਾਈ ਰੱਥ’ ਸਨਿਚਰਵਾਰ 7 ਅਗਸਤ ਨੂੰ ਬਲਾਕ ਬਟਾਲਾ ਦੇ ਅੱਠ ਪਿੰਡਾਂ ਅਤੇ ਐਤਵਾਰ 8 ਅਗਸਤ ਨੂੰ ਬਲਾਕ ਧਾਰੀਵਾਲ ਦੇ ਅੱਠ ਪਿੰਡਾਂ ਵਿਚ ਜਾਵੇਗਾ

Sorry, this news is not available in your requested language. Please see here.

ਸਮਾਜਿਕ ਸੁਰੱਖਿਆ ਭਲਾਈ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤਕ ਪੁਜਦਾ ਕਰਨ ਲਈ ਵਿੱਢੀ ਵਿਸ਼ੇਸ ਮੁਹਿੰਮ
ਗੁਰਦਾਸਪੁਰ, 4 ਅਗਸਤ 2021 ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ ਵਿਲੇਜ਼ ਪ੍ਰੋਗਰਾਮ ਤਹਿਤ 100 ਤੋਂ ਵੱਧ ਪਿੰਡਾਂ ਵਿਚ ਸਮਾਜ ਭਲਾਈ ਦੀਆਂ ਸਕੀਮਾਂ ਘਰ-ਘਰ ਪੁਹੰਚਾਉਣ ਲਈ, ਲੋਕਾਂ ਦੀ ਜਾਗਰੂਕਤਾ ਲਈ ਲੋਕ ਭਲਾਈ ਰੱਥ ਚਲਾਏ ਜਾ ਰਹੇ ਹਨ। ਜਿਸ ਤਹਿਤ 07 ਅਗਸਤ ਦਿਨ ਸਨਿਚਰਵਾਰ ਨੂੰ ਬਲਾਕ ਬਟਾਲਾ ਦੇ ਅੱਠ ਪਿੰਡਾਂ ਭਾਗੋਵਾਲ ਸਮਾਂ-10 ਵਜੇ ਸਵੇਰੇ, ਧਰਮਕੋਟ ਬੱਗਾ ਸਮਾਂ ਸਵੇਰੇ 10.30 ਵਜੇ, ਸੁਨੱ੍ਹਈਅ ਸਮਾਂ 11 ਵਜੇ, ਹਰਦੋਝੰਡੇ ਸਮਾਂ 12 ਵਜੇ , ਰੰਗੜ-ਨੰਗਲ ਦੁਪਹਿਰ 1 ਵਜੇ , ਵੈਰੋ-ਨੰਗਲ ਸਮਾਂ 1.30 ਵਜੇ , ਚਾਹਲ ਕਲਾਂ ਸਮਾਂ 2 ਵਜੇ ਅਤੇ ਮਸਾਣੀਆਂ ਵਿਖੇ ਦੁਪਹਿਰ 3 ਵਜੇ ਚੱਲੇਗਾ।
ਇਸੇ ਤਰਾਂ 8 ਅਗਸਤ ਦਿਨ ਐਤਵਾਰ ਨੂੰ ਇਹ ਰੱਥ ਬਲਾਕ ਧਾਰੀਵਾਲ ਦੇ ਅੱਠ ਪਿੰਡਾਂ ਵਿਚ ਚੱਲੇਗਾ। ਪਿੰਡ ਸੋਹਲ ਵਿਖੇ ਸਮਾਂ ਸਵੇਰੇ 10 ਵਜੇ, ਕਲਿਆਣਪੁਰ ਵਿਖੇ 10.30 ਵਜੇ, ਰਣੀਆਂ ਵਿਖੇ 11.30 ਵਜੇ, ਖੁੰਡਾ 12 ਵਜੇ, ਜਫਰਵਾਲ ਦੁਪਹਿਰ 1 ਵਜੇ, ਲੋਹਲ ਸਮਾਂ 1.30 ਵਜੇ, ਕਲੇਰ ਕਲਾਂ 2 ਵਜੇ ਅਤੇ ਦੂਲਾ ਨੰਗਲ ਦੁਪਹਿਰ 3 ਵਜੇ ਚੱਲੇਗਾ। ਰੱਥ ਨਾਲ ਜ਼ਿਲਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਗੁਰਦਾਸਪੁਰ ਅਤੇ ਸੈਕਟਰੀ ਜਿਲਾ ਰੈੱਡ ਕਰਾਸ ਗੁਰਦਾਸਪੁਰ ਦੀ ਡਿਊਟੀ ਬਤੌਰ ਨੋਡਲ ਅਫਸਰ ਲਗਾਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲੇ ਅੰਦਰ ਸਮਾਜਿਕ ਸੁਰੱਖਿਆ ਸਕੀਮਾਂ ਦਾ 100 ਫੀਸਦ ਲਾਭ, ਯੋਗ ਲਾਭਪਾਤਰੀਆਂ ਨੂੰ ਦੇਣ ਦੇ ਮੰਤਵ ਨਾਲ ਵਿਸ਼ੇਸ ਮੁਹਿੰਮ ਵਿੱਢੀ ਗਈ ਹੈ। ਇਸ ਤਹਿਤ ਯੋਗ ਲੋੜਵੰਦ ਵਿਅਕਤੀਆਂ ਨੂੰ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਅਤੇ ਅਪੰਗ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ, ਸਰਬੱਤ ਸਿਹਤ ਬੀਮਾ ਕਾਰਡ, ਯੂ.ਡੀ.ਆਈ.ਡੀ ਕਾਰਡ, ਰਾਸ਼ਨ ਕਾਰਡ, ਲੇਬਰ ਕਾਰਡ, ਗਰਭਵਤੀ ਔਰਤਾਂ ਨੂੰ ਵਿੱਤੀ ਸਹਾਇਤਾ ਅਤੇ ਰੁਜ਼ਗਾਰ ਅਤੇ ਸਵੈ-ਰੋਜ਼ਗਾਰ ਸਥਾਪਤੀ ਕਰਨ ਲਈ ਲੋਨ ਆਦਿ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਸਕੀਮਾ ਦਾ ਲਾਭ ਪ੍ਰਾਪਤ ਕਰ ਸਕਣ।