ਲੋੜਵੰਦ ਬੱਚਿਆਂ ਤੇ ਜੇਲ੍ਹ ਦੇ ਕੈਦੀਆਂ ਵੱਲੋਂ ਤਿਆਰ ਕੀਤੇ ਗਏ ਦਿਵਾਲੀ ਦੇ ਸਾਜੋ-ਸਮਾਨ ਦੀਆਂ ਲਗਾਈਆਂ ਸਟਾਲਾਂ

Sorry, this news is not available in your requested language. Please see here.

— ਜਿਲਾ ਤੇ ਸੈਸ਼ਨ ਜੱਜ ਮਤੀ ਰਮੇਸ਼ ਕੁਮਾਰੀ ਨੇ ਕੀਤਾ ਉਦਘਾਟਨ

ਰੂਪਨਗਰ, 2 ਨਵੰਬਰ:

ਗੂੰਗੇ ਅਤੇ ਬੋਲੇ ਬੱਚਿਆਂ ਦੇ ਸਕੂਲ ਪ੍ਰਕਾਸ਼ ਮੈਮੋਰੀਅਲ, ਬਧੀਰ ਵਿਦਿਆਲਿਆ, ਅੰਬੂਜਾ ਮਨੋਵਿਕਾਸ ਕੇਂਦਰ ਅਤੇ ਜੇਲ੍ਹ ਦੇ ਕੈਦੀਆਂ ਦੁਆਰਾ ਤਿਆਰ ਕੀਤੇ ਗਏ ਦਿਵਾਲੀ ਦੇ ਸਾਜੋ-ਸਮਾਨ ਦੀ ਪ੍ਰਦਰਸ਼ਨੀ ਜ਼ਿਲ੍ਹਾ ਅਦਾਲਤਾਂ ਵਿਖੇ ਲਗਾਈ ਗਈ ਜਿਸ ਦਾ ਉਦਘਾਟਨ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਰਮੇਸ਼ ਕੁਮਾਰੀ ਵਲੋਂ ਕੀਤਾ ਗਿਆ। ਇਸ ਮੌਕੇ ਸਮੂਹ ਵਧੀਕ ਅਤੇ ਜ਼ਿਲ੍ਹਾ ਸੈਸ਼ਨ ਜੱਜ ਰੂਪਨਗਰ ਅਤੇ ਬਾਕੀ ਜੱਜ ਸਾਹਿਬਾਨ ਮੌਜੂਦ ਰਹੇ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੱਲੋਂ ਦਿਵਾਲੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਲੋੜਵੰਦ ਬੱਚਿਆਂ ਨੂੰ ਸਮਾਜ ਵਿੱਚ ਬਰਾਬਰੀ ਦਾ ਅਹਿਸਾਸ ਕਰਵਾਉਣ ਸਦਕਾ ਅਤੇ ਉਹਨਾਂ ਵੱਲੋਂ ਦੀਵਾਲੀ ਪ੍ਰਤੀ ਵਿਸ਼ੇਸ਼ ਤਿਆਰ ਕੀਤੇ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਹੱਥੀ ਤਿਆਰ ਕੀਤੀਆਂ ਮੋਮਬੱਤੀਆਂ, ਬਈ ਪੇਂਟਿੰਗ, ਫੁੱਲਕਾਰੀ ਅਤੇ ਦੀਵਿਆਂ ਦੀ ਪ੍ਰਦਰਸ਼ਨੀ ਕੀਤੀ ਗਈ।

ਇਸ ਮੌਕੇ ਅਦਾਲਤ ਦੇ ਸਮੂਹ ਕਰਮਚਾਰੀਆਂ ਵੱਲੋਂ ਇਹ ਦੀਵਾਲੀ ਦਾ ਤਿਉਹਾਰ ਸਬੰਧੀ ਲਗਾਈਆਂ ਗਈਆਂ ਸਟਾਲਾਂ ਤੋਂ ਵੱਧ ਤੋਂ ਵੱਧ ਖਰੀਦਦਾਰੀ ਕੀਤੀ ਗਈ। ਕਚਹਿਰੀ ਵਿੱਚ ਪਹੁੰਚੀ ਆਮ ਜਨਤਾ ਅਤੇ ਵਕੀਲ ਭਾਈਚਾਰੇ ਵੱਲੋਂ ਵੀ ਇਨ੍ਹਾਂ ਸਟਾਲਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਗਿਆ।

ਇਸ ਮੌਕੇ ਤੋਂ ਗੱਲਬਾਤ ਕਰਦਿਆਂ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਹਿਮਾਂਸ਼ੀ ਗਲਹੋਤਰਾ ਨੇ ਦੱਸਿਆ ਕਿ ਜੇਲ੍ਹ ਵਿੱਚ ਵੋਕੇਸ਼ਨਲ ਟ੍ਰੇਨਿਗ ਦੀ ਮੁਹਿੰਮ ਦੁਆਰਾ ਤਿਆਰ ਕੀਤੇ ਸਮਾਨ ਅਤੇ ਦੀਵਾਲੀ ਦੇ ਮੌਕੇ ਗੂੰਗੇ ਬੋਲੇ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਸਮਾਨ ਦੀ ਵਿਸ਼ੇਸ਼ ਸਟਾਲ ਲਗਾਈ ਗਈ ਹੈ ਜਿਸ ਦਾ ਮੁੱਖ ਮੰਤਵ ਗੂੰਗੇ ਬੋਲੇ ਬੱਚਿਆਂ ਨੂੰ ਹੱਥਾਂ ਦੀ ਅਦਭੁੱਤ ਕਲਾ ਦਸਤਕਾਰੀ ਨੂੰ ਲੋਕਾਂ ਵਿੱਚ ਪ੍ਰਦਰਸ਼ਿਤ ਕਰਨਾ ਹੈ। ਬਾਅਦ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਤਿਆਰ ਕੀਤੇ ਗਏ ਸਮਾਨ ਦੀ ਖੂਬ ਸ਼ਲਾਘਾ ਕੀਤੀ ਗਈ ਅਤੇ ਇਨ੍ਹਾਂ ਬੱਚਿਆਂ ਨੂੰ ਹੱਲਾਸ਼ੇਰੀ ਦਿੱਤੀ ਗਈ।