ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਟੈਸਟ ਫਾਰ ਰਿਕਰੂਟਮੈਂਟ ਵੇਰੀਅਸ ਪੋਸਟ ਪ੍ਰੀਖਿਆ ਲਈ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਧਾਰਾ 163 ਲਾਗੂ

Sorry, this news is not available in your requested language. Please see here.

ਫ਼ਿਰੋਜ਼ਪੁਰ, 17 ਜਨਵਰੀ 2025 

ਵਧੀਕ ਜ਼ਿਲ੍ਹਾ ਮੈਜਿਸਟਰੇਟ, ਫ਼ਿਰੋਪੁਰ ਡਾਨਿਧੀ ਕੁਮੁਦ ਬੰਬਾਹਪੀ.ਸੀ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 19-01-2025 ਨੂੰ ਟੈਸਟ ਫਾਰ ਰਿਕਰੂਟਮੈਂਟ ਵੇਰੀਅਸ ਪੋਸਟ ਪ੍ਰੀਖਿਆ ਲਈ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰਾਂ ਦੇ 100 ਮੀਟਰ ਦੇ ਦਾਇਰੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਲਗਵਾਉਣ ਦੇ ਹੁਕਮ ਜਾਰੀ ਕੀਤੇ ਹਨ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਸਰ (ਸੈ.ਸਿ.), ਫ਼ਿਰੋਪੁਰ ਵੱਲੋ ਸੂਚਿਤ ਕੀਤਾ ਗਿਆ ਹੈ ਕਿ ਮਿਤੀ 19-01-2025 ਨੂੰ ਟੈਸਟ ਫਾਰ ਰਿਕਰੂਟਮੈਂਟ ਵੇਰੀਅਸ ਪੋਸਟ ਪ੍ਰੀਖਿਆ ਹੋ ਰਹੀ ਹੈ ਜਿਸ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕੁੱਲ 12 ਕੇਂਦਰ ਬਣਾਏ ਗਏ ਹਨ ਇਸ ਸਬੰਧੀ ਉਨ੍ਹਾਂ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਸਰੁੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਧਾਰਾ 163 ਲਗਾਉਣ ਲਈ ਬੇਨਤੀ ਕੀਤੀ ਗਈ ਹੈ ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਐਮ.ਐਲ.ਐਮ. ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਛਾਉਣੀ, ਦਾਸ ਐਂਡ ਬਰਾਊਨ ਵਰਲਡ ਸਕੂਲ ਫ਼ਿਰੋਜ਼ਪੁਰ, ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਛਾਉਣੀ, ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਛਾਉਣੀ, ਵਿਵੇਕਾਨੰਦ ਵਰਲਡ ਸਕੂਲ ਫ਼ਿਰੋਜ਼ਪੁਰ, ਦੂਨ ਜੂਨੀਅਰ ਪਬਲਿਕ ਸਕੂਲ ਹੁਸੈਨੀਵਾਲਾ ਬਾਰਡਰ ਰੋਡ, ਦੇਵ ਸਮਾਜ ਬੀ.ਐਡ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ, ਆਰ.ਐਸ.ਡੀ. ਰਾਜ ਰਤਨ ਸਕੂਲ ਫ਼ਿਰੋਜ਼ਪੁਰ ਸ਼ਹਿਰ, ਦਿੱਲੀ ਪਬਲਿਕ ਸਕੂਲ ਫ਼ਿਰੋਜ਼ਪੁਰ, ਮਾਨਵਤਾ ਪਬਲਿਕ ਸੀ.ਸੈ. ਸਕੂਲ ਫਿਰੋਜ਼ਪੁਰ, ਜੋਗੇਂਦਰਾ ਕਾਨਵੈਂਟ ਸਕੂਲ ਬਧਨੀ ਗੁਲਾਬ ਸਿੰਘ ਅਤੇ ਐਚ.ਐਮ.ਡੀ.ਏ.ਵੀ. ਸਕੂਲ ਫ਼ਿਰੋਜ਼ਪੁਰ ਸ਼ਾਮਿਲ ਹਨ।

ਇਹ ਹੁਕਮ ਇਹਨਾਂ ਪ੍ਰੀਖਿਆਵਾਂ ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਤੇ ਲਾਗੂ ਨਹੀਂ ਹੋਣਗੇ।