ਵਧੀਕ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਅਧਿਕਾਰੀਆਂ ਨਾਲ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪੋਂਡ) ਸਲੇਮਸ਼ਾਹ ਵਿਖੇ ਵਿਕਾਸ ਕਾਰਜਾਂ ਨੁੰ ਲੈ ਕੇ ਰਿਵਿਓ ਮੀਟਿੰਗ ਕੀਤੀ

Sorry, this news is not available in your requested language. Please see here.

ਫਾਜ਼ਿਲਕਾ 11 ਮਾਰਚ 2025

ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਸੁਭਾਸ਼ ਚੰਦਰ ਨੇ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪੋਂਡ) ਸਲੇਮਸ਼ਾਹ ਵਿਖੇ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਵੱਖ-ਵੱਖ ਅਧਿਕਾਰੀਆਂ ਨਾਲ ਰਿਵਿਓ ਮੀਟਿੰਗ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਗਉਵੰਸ਼ ਵਾਸਤੇ ਤੂੜੀ, ਖੁਰਾਕ, ਸਿਹਤ ਪੱਖੋਂ ਸੁਰੱਖਿਆ, ਸਾਂਭ-ਸੰਭਾਲ ਲਈ ਕੈਟਲ ਸ਼ੈਡ ਅਤੇ ਤੂੜੀ ਸ਼ੈਡ ਲਈ ਢੁਕਵੇਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੈਟਲ ਪੋਂਡ ਵਿਖੇ ਗਉਵੰਸ਼ ਦੇ ਲਈ ਤੂੜੀ ਦਾ ਲੋੜ ਅਨੁਸਾਰ ਪ੍ਰਬੰਧ ਕੀਤਾ ਜਾਵੇ ਤਾਂ ਜੋ ਗਉਵੰਸ਼ ਦੀ ਖੁਰਾਕ ਦਾ ਧਿਆਨ ਰਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਤੂੜੀ ਦੇ ਨਾਲ-ਨਾਲ ਫੀਡ ਆਦਿ ਦੀ ਪੂਰਤੀ ਯਕੀਨੀ ਬਣਾਈ ਜਾਵੇ। ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੁੰ ਵੀ ਆਦੇਸ਼ ਦਿੱਤੇ ਕਿ ਗਉਵੰਸ਼ ਦੀ ਰੋਜਾਨਾ ਪੱਧਰ *ਤੇ ਚੈਕਿੰਗ ਕੀਤੀ ਜਾਵੇ ਤਾਂ ਜੋ ਗਉਵੰਸ਼ ਸਿਹਤ ਪੱਖੋਂ ਤੰਦਰੁਸਤ ਰਹੇ ਜੇ ਕੋਈ ਪਸ਼ੂ ਬਿਮਾਰ ਹੁੰਦਾ ਹੈ ਤਾਂ ਉਸਨੂੰ ਵੱਖਰਾ ਠਹਿਰਾ ਕੇ ਉਸਦਾ ਸਮੇਂ ਸਿਰ ਤੇ ਲੋੜੀਂਦਾ ਇਲਾਜ ਕੀਤਾ ਜਾਵੇ।

ਉਨ ਨਰੇਗਾ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਗਉਆਂ ਲਈ ਕੈਟਲ ਸ਼ੈਡ ਤੇ ਤੂੜੀ ਸ਼ੈਡ ਆਦਿ ਦੀ ਉਸਾਰੀ ਲਈ ਜਲਦ ਤੋਂ ਜਲਦ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ ਪ੍ਰਸ਼ਾਸਨ ਅਤੇ ਲੋਕਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ, ਐਸੋਸੀਏਸ਼ਨਾਂ ਦੇ ਹੋਰਨਾਂ ਮੈਂਬਰਾਂ ਨੁੰ ਅਪੀਲ ਕੀਤੀ ਕਿ ਸੋਸਾਇਟੀ ਨੂੰ ਹਰਾ ਚਾਰਾ, ਤੂੜੀ, ਫੀਡ ਆਦਿ ਕਿਸੇ ਨਾ ਕਿਸੇ ਰੂਪ ਵਿਚ ਵੱਧ ਤੋਂ ਵੱਧ ਦਾਨ ਦਿੱਤਾ ਜਾਵੇ ਤਾਂ ਜੋ ਗਉਵੰਸ਼ ਦੀ ਹੋਰ ਬਿਹਤਰ ਤਰੀਕੇ ਨਾਲ ਸਾਂਭ-ਸੰਭਾਲ ਕੀਤੀ ਜਾ ਸਕੇ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸੰਦੀਪ ਰਿਣਵਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੀਰੂ ਗਰਗ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਰਾਜੀਵ ਛਾਬੜਾ, ਖੇਤੀਬਾੜੀ ਅਫਸਰ ਮਮਤਾ, ਦਫਤਰੀ ਸਟਾਫ ਸੋਨੂ ਵਰਮਾ ਅਤੇ ਮੈਂਬਰ ਹਾਜਰ ਸਨ।