ਵਨ ਟਾਈਮ ਸੈਟਲਮੈਂਟ ਸਕੀਮ ਅਧੀਨ 1204 ਲੋਕਾਂ ਨੇ ਕੀਤਾ ਲਾਭ ਹਾਸਿਲ

TPS Sandhu

Sorry, this news is not available in your requested language. Please see here.

31 ਅਕਤੂਬਰ 2020 ਤਕ 10 ਫੀਸਦ ਪੈਨਲਟੀ ਨਾਲ ਪਿਛਲਾ ਟੈਕਸ ਜਮਾ ਕਰਵਾਇਆ ਜਾ ਸਕਦਾ ਹੈ
ਗੁਰਦਾਸਪੁਰ, 28 ਅਗਸਤ – ਪੰਜਾਬ ਸਰਕਾਰ ਵਲੋਂ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ ਜਿਨ•ਾਂ ਲੋਕਾਂ ਦੇ ਪਰਾਪਟੀ ਟੈਕਸ ਦੇ ਬਿੱਲ ਪੈਂਡਿੰਗ ਸਨ ਉਨਾਂ ਨੂੰ ਇੱਕ ਮੋਕਾ ਦਿੱਤਾ ਗਿਆ ਸੀ ਕਿ ਉਹ ਇੱਕ ਸਮੇਂ ਵਿੱਚ ਸੈਟਲਮੈਂਟ ਕਰਕੇ ਬਿੱਲ ਦਾ ਭੁਗਤਾਨ ਬਿਨਾਂ ਜੁਰਮਾਨੇ ਦੇ ਕਰ ਸਕਦਾ ਸੀ, ਇਸ ਦੇ ਉਪਭੋਗਤਾ ਨੂੰ 10 ਪ੍ਰਤੀਸ਼ਤ ਦੀ ਰਿਬੇਟ ਵੀ ਦਿੱਤੀ ਗਈ। ਜਿਸ ਤਹਿਤ ਨਗਰ ਕੌਂਸ਼ਲ ਗੁਰਦਾਸਪੁਰ ਵਿਚ 1204 ਲੋਕਾਂ ਨੇ ਲਾਭ ਪ੍ਰਾਪਤ ਕੀਤਾ ਅਤੇ ਨਗਰ ਕੌਂਸਲ ਨੂੰ 36 ਲੱਖ 77 ਹਜ਼ਾਰ ਰੁਪਏ ਦਾ ਲਾਭ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਸ਼ੋਕ ਕੁਮਾਰ ਈ.ਓ ਗੁਰਦਾਸਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਨਗਰ ਕੌਂਸ਼ਲ ਅਧੀਨ ਆਉਂਦੇ ਲੋਕਾਂ ਨੂੰ ਲਾਭ ਦੇਣ ਦੇ ਉਦੇਸ ਨਾਲ ਉਪਰੋਕਤ ਸਕੀਮ ਦਿੱਤੀ ਗਈ ਸੀ, ਜਿਸ ਤਹਿਤ 1204  ਲੋਕਾਂ ਨੇ ਪਰਾਪਟੀ ਟੈਕਸ ਜਮਾਂ ਕਰਵਾ ਕੇ 10 ਫੀਸਦ ਰਿਬੇਟ ਹਾਸਿਲ ਕੀਤੀ ਹੈ।
ਉਨਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਨਾਗਰਿਕ ਨੇ ਪਿਛਲਾ ਪ੍ਰਾਪਰਟੀ ਟੈਕਸ ਅਦਾ ਨਹੀ ਕੀਤਾ ਤੇ ਕੋਈ ਰੀਬੇਟ ਨਹੀਂ ਲਈ, ਉਹ 31 ਅਕਤੂਬਰ 2020 ਤਕ 10 ਫੀਸਦ ਪੈਨਲਟੀ (ਹੋਰ ਕੋਈ  ਟੈਕਸ ਨਹੀਂ) ਨਾਲ ਪ੍ਰਾਪਰਟੀ ਟੈਕਸ ਅਦਾ ਕਰ ਸਕਦਾ ਹੈ। ਨਾਲ ਹੀ ਉਨਾਂ ਦੱਸਿਆ ਕਿ 2020-21 ਚਾਲੂ ਵਿੱਤੀ ਸਾਲ ਲਈ ਪ੍ਰਾਪਰਟੀ ਟੈਕਸ ਦੀ 30 ਸਤੰਬਰ 2020 ਤਕ ਅਦਾਇਗੀ ਕੀਤੀ ਜਾ ਸਕਦੀ ਹੈ।
ਉਨਾਂ ਅੱਗੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸਰਕਾਰ ਦੇ ਆਦੇਸਾਂ ਅਨੁਸਾਰ ਕੋਵਿਡ-19 ਦੇ ਚਲਦਿਆਂ ਬਿਨਾਂ ਜੁਰਮਾਨੇ ਤੋਂ ਉਪਰੋਕਤ ਬਿੱਲਾਂ ਦਾ ਭੁਗਤਾਨ ਕਰਨ ਲਈ 31 ਜੁਲਾਈ ਤੱਕ ਦਾ ਸਮਾਂ ਦਿੱਤਾ ਸੀ ਅਤੇ ਲੋਕਾਂ ਵੱਲੋਂ ਇਸ ਸਕੀਮ ਦਾ ਵੀ ਲਾਭ ਪ੍ਰਾਪਤ ਕੀਤਾ ਗਿਆ। ਉਨਾਂ ਦੱਸਿਆ ਕਿ ਮੋਜੂਦਾ ਸਮੇਂ ਵਿੱਚ ਵੀ ਨਗਰ ਕੌਂਸ਼ਲ ਵੱਲੋਂ ਪੈਂਡਿੰਗ ਬਿੱਲਾਂ ਦਾ ਭੁਗਤਾਨ ਕਰਨ ਲਈ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।