ਵਾਤਾਵਰਣ ਨੂੰ ਹਰਿਆਵਲ ਭਰਪੂਰ ਬਣਾਓ,ਆਉਣ ਵਾਲੀਆਂ ਪੀੜੀਆਂ ਖੁਸ਼ਹਾਲ ਹੋਣਗੀਆਂ-ਸੋਨੀ

Sorry, this news is not available in your requested language. Please see here.

ਕਰੋਨਾ ਦੀ ਜੰਗ ਵਿਚ ਸ਼ਹੀਦ ਹੋਣ ਵਾਲੇ ਡਾਕਟਰਾਂ ਦੀ ਯਾਦ ਵਿਚ ਲਗਾਏ ਪੌਦੇ                                         

ਮੈਡੀਕਲ ਕਾਲਜ ਵਿਖੇ ਵਾਇਸ ਆਫ ਅੰਮ੍ਰਿਤਸਰ ਦੇ ਸਹਿਯੋਗ ਨਾਲ ਪੋਦੇ ਲਗਾਉਣ ਦੀ ਮੁਹਿੰਮ ਕੀਤੀ ਸ਼ਰੂਆਤ

ਅੰਮ੍ਰਿਤਸਰ 4 ਜੁਲਾਈ,2021-

ਅਜੋਕੇ ਸਮੇ ਦੀ ਮੁੱਖ ਲੋੜ ਆਪਣੇ ਵਾਤਾਵਰਣ ਨੂੰ ਹਰਿਆਵਲ ਭਰਪੂਰ ਬਣਾਉਨ ਦੀ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ ਅਤੇ ਉਹ ਖੁਸ਼ਹਾਲ ਭਰਪੂਰ ਆਪਣੀ ਜਿੰਦਗੀ ਜੀ ਸਕਣ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਮੈਡੀਕਲ ਕਾਲਜ ਵਿਖੇ ਵਾਇਸ ਆਫ ਅੰਮ੍ਰਿਤਸਰ ਦੀ ਸੰਸਥਾ ਦੇ ਸਹਿਯੋਗ ਨਾਲ ਕਰੋਨਾ ਦੀ ਜੰਗ ਵਿਚ ਸ਼ਹੀਦ ਹੋਏ ਡਾਕਟਰਾਂ ਦੀ ਯਾਦ ਵਿਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਸਮੇ ਕੀਤਾ।

ਸ਼੍ਰੀ ਸੋਨੀ ਨੇ ਕਿਹਾ ਕਿ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਵਾਤਾਵਰਣ ਨੂੰ ਸਾਫ ਰੱਖਣ ਲਈ ਅੱਗੇ ਆਈਏ ਅਤੇ ਨਿੱਕੇ ਨਿੱਕੇ ਜਿਹੇ ਕੰਮ ਜਿਵੇ ਕਿ ਪਲਾਸਟਿਕ ਦੇ ਲਿਫਾਫਿਆਂ ਦਾ ਪ੍ਰਯੋਗ ਨਾ ਕਰਨਾਪੌਦੇ ਲਗਾਉਣੇਪਾਣੀ ਦੀ ਬੱਚਤ ਕਰਨੀ,ਆਲੇ ਦੁਆਲੇ ਦੀ ਸਫਾਈ ਰੱਖਣੀ ਕਰਕੇ ਹੀ ਵਾਤਾਵਰਣ ਨੂੰ ਸਾਫ ਸੁਥਰਾ ਰੱਖ ਕੇ ਆਪਣਾ ਯੋਗਦਾਨ ਪਾ ਸਕਦੇ ਹਾਂ। ਸ਼੍ਰੀ ਸੋਨੀ ਨੇ ਕਿਹਾ ਕਿ ਵਾਇਸ ਆਫ ਅੰਮ੍ਰਿਤਸਰ ਸੰਸਥਾ ਦੇ ਸਹਿਯੋਗ ਨਾਲ ਮੈਡੀਕਲ ਕਾਲਜ ਵਿਖੇ 200 ਤੋ ਉਪਰ ਪੌਦੇ ਲਗਾਏ ਜਾ ਰਹੇ ਹਨ ਜਿੰਨ੍ਹਾਂ ਵਿਚ ਜਿਵੇ ਕਿ ਗੁਲਮੋਹਰਅਮਲਤਾਸਨਿੰਮਅਸ਼ੋਕਾਆਂਵਲਾ ਆਦਿ ਦੇ ਪੌਦੇ ਹਨ। ਇਸ ਮੌਕੇ ਸ਼੍ਰੀ ਸੋਨੀ ਨੇ ਵਾਇਸ ਆਫ ਅੰਮ੍ਰਿਤਸਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਵਲੋ ਕਰੋਨਾ ਮਹਾਂਮਾਰੀ ਦੋਰਾਨ ਵੀ ਲੋੜਵੰਦਾ ਦੀ ਸਹਾਇਤਾ ਕੀਤੀ ਗਈ ਹੈ ਅਤੇ ਇਸ ਸੰਸਥਾ ਵਲੋ ਕੀਤੇ ਜਾਣ ਵਾਲੇ ਹੋਰ ਕੰਮਾਂ ਦੀ ਸ਼ਲਾਘਾ ਵੀ ਕੀਤੀ। ਸ਼੍ਰੀ ਸੋਨੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੋਰਾਨ ਸਾਡੇ ਡਾਕਟਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੇ ਬਗੈਰ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਸਾਡੇ ਕਈ ਡਾਕਟਰ ਇਸ ਲੜਾਈ ਵਿਚ ਸ਼ਹੀਦ ਹੋਏ ਹਨ। ਇਸ ਮੌਕੇ ਸੰਸਥਾ ਦੀ ਸਕੱਤਰ ਰਾਖੀ ਸਹਿਗਲ ਨੇ ਦੱਸਿਆ ਕਿ ਸਾਡੀ ਸੰਸਥਾ ਵਲੋ ਇਸ ਸਾਲ ਦੇ ਅੰਤ ਤੱਕ ਵੱਖ ਵੱਖ ਥਾਵਾਂ ਤੇ 10 ਹਜ਼ਾਰ ਤੋ ਵੱਧ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।

ਇਸ ਮੌਕੇ ਸ਼੍ਰੀ ਸੋਨੀ ਨੇ ਪੈ੍ਰਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਤਿੰਨੇ ਮੈਡੀਕਲ ਕਾਲਜਾਂ ਵਿਚ ਸਾਰੀਆਂ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਖਾਲੀ ਪਈਆਂ ਆਸਾਮੀਆਂ ਨੂੰ ਵੀ ਭਰਿਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਕੈਸਰ ਇੰਸਟੀਚਿਊਟ ਦਾ ਕੰਮ 90 ਫੀਸਦੀ ਤੋ ਜਿਆਦਾ ਹੋ ਚੁੱਕਾ ਹੈ ਅਤੇ ਜ਼ਲਦ ਹੀ ਇਸ ਇੰਸਟੀਚਿਊਟ ਨੂੰ ਲੋਕਾਂ ਦੇ ਸਮਰਪਿਤ ਕਰ ਦਿੱਤਾ ਜਾਵੇਗਾ।

ਇਸ ਮੌਕੇ ਪਿ੍ਰੰਸੀਪਲ ਮੈਡੀਕਲ ਕਾਲਜ ਡਾ: ਰਾਜੀਵ ਦੇਵਗਨਡਾ: ਨਰਿੰਦਰ ਸਿੰਘਮੈਡਮ ਇੰਦੂ ਅਰੋੜਾ,ਸੀਨੂੰ ਅਰੋੜਾਸ: ਮਨਦੀਪ ਸਿੰਘਸ: ਬਲਵੀਰ ਸਿੰਘ ਰੰਧਾਵਾਰਾਜ ਇਕਬਾਲ ਸਿੰਘਸ: ਹਰਮੀਤ ਸਿੰਘ,ਸ: ਜਸਜੀਤ ਸਿੰਘਸ਼੍ਰੀ ਮੋਹਿੰਤ ਖੰਨਾ ਆਦਿ ਹਾਜ਼ਰ ਸਨ।