ਵਿਕਸਤ ਭਾਰਤ ਸੰਕਲਪ ਯਾਤਰਾ 26 ਨੂੰ ਪੁੱਜੇਗੀ ਫਾਜਿ਼ਲਕਾ

Sorry, this news is not available in your requested language. Please see here.

ਫਾਜਿ਼ਲਕਾ, 22 ਨਵੰਬਰ:

ਕੇਂਦਰ ਪ੍ਰਯੋਜਿਤ ਸਕੀਮਾਂ ਸਬੰਧੀ ਜਨ ਜਾਗਰੂਕਤਾ ਲਈ ਸ਼ੁਰੂ ਕੀਤੀ ਜਾ ਰਹੀ ਵਿਕਸਤ ਭਾਰਤ ਸੰਕਲਪ ਯਾਤਰਾ 26 ਨਵੰਬਰ ਨੂੰ ਜਿ਼ਲ੍ਹੇ ਵਿਚ ਸ਼ੁਰੂ ਹੋਵੇਗੀ ਅਤੇ ਲਗਭਗ ਦੋ ਮਹੀਨਿਆਂ ਦੌਰਾਨ ਇਹ ਯਾਤਰਾ ਜਿ਼ਲ੍ਹੇ ਦੇ ਹਰ ਇਕ ਪਿੰਡ ਤੱਕ ਪੁੱਜੇਗੀ।

ਇਸ ਸਬੰਧੀ ਤਿਆਰੀਆਂ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਜੀਵ ਕੁਮਾਰ ਨੇ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਇਸ ਲਈ ਜਿ਼ਲ੍ਹਾ ਪੱਧਰੀ, ਬਲਾਕ ਪੱਧਰੀ ਤੇ ਪਿੰਡ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਜਿ਼ਲ੍ਹੇ ਵਿਚ ਇਸ ਯਾਤਰਾ ਤਹਿਤ 4 ਵੈਨਾਂ ਆਉਣਗੀਆਂ ਜੋ ਪਿੰਡ ਪਿੰਡ ਜਾ ਕੇ ਸਰਕਾਰ ਦੀਆਂ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਗੀਆਂ।ਇਕ ਵੈਨ ਇਕ ਦਿਨ ਵਿਚ ਦੋ ਪਿੰਡ ਕਵਰ ਕਰੇਗੀ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਡਿਊਟੀ ਚਾਰਟ ਅਨੁਸਾਰ ਇਸ ਸਬੰਧੀ ਕਾਰਵਾਈ ਮੁਕੰਮਲ ਕਰਨ ਤਾਂ ਲੋਕਾਂ ਨੂੰ ਇਸ ਦਾ ਲਾਭ ਹੋ ਸਕੇ।

ਬੈਠਕ ਵਿਚ ਐਸਡੀਐਮ ਸ੍ਰੀ ਵਿਪਨ ਭੰਡਾਰੀ, ਡੀਡੀਐਮ ਨਾਬਾਰਡ ਸ੍ਰੀ ਅਸ਼ਵਨੀ ਕੁਮਾਰ, ਐਲਡੀਐਮ ਸ੍ਰੀ ਮਨੀਸ਼ ਕੁਮਾਰ, ਜਿ਼ਲ੍ਹਾ ਮੈਨੇਜਰ ਐਨਐਫਐਲ ਸ੍ਰੀ ਮੁਕੇਸ਼ ਜਾਖੜ, ਡੀਐਮ ਐਨਆਈਸੀ ਸ੍ਰੀ ਪ੍ਰਿੰਸ, ਤਹਿਸੀਲ ਭਲਾਈ ਅਫ਼ਸਰ ਸ੍ਰੀ ਅਸੋ਼ਕ ਕੁਮਾਰ, ਸਿੱਖਿਆ ਵਿਭਾਗ ਤੋਂ ਸ੍ਰੀ ਸਤਿੰਦਰ ਬੱਤਰਾ ਵੀ ਹਾਜਰ ਸਨ।