ਵਿਧਾਇਕ ਅੰਗਦ ਸਿੰਘ ਵੱਲੋਂ ਰਾਹੋਂ ਵਿਖੇ 26.69 ਲੱਖ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ

nawanshahr deputy commissioner

Sorry, this news is not available in your requested language. Please see here.

*ਕਿਹਾ, ਹਲਕੇ ਦੇ ਸਰਬਪੱਖੀ ਵਿਕਾਸ ਵਿਚ ਨਹੀਂ ਛੱਡੀ ਜਾਵੇਗੀ ਕੋਈ ਕਸਰ
ਰਾਹੋਂ/ਨਵਾਂਸ਼ਹਿਰ, 26 ਅਗਸਤ : 
ਵਿਧਾਇਕ ਅੰਗਦ ਸਿੰਘ ਨੇ ਪੁਰਾਤਨ ਤੇ ਇਤਿਹਾਸਕ ਸ਼ਹਿਰ ਰਾਹੋਂ ’ਚ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦਿਆਂ ਅੱਜ ਵੱਖ-ਵੱਖ ਵਾਰਡਾਂ ਵਿਚ 26.69 ਲੱਖ ਰੁਪਏ ਦੇ 6 ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ‘ਅਰਬਨ ਇਨਵਾਇਰਮੈਂਟ ਇੰਪਰੂਪਮੈਂਟ ਪ੍ਰੋਗਰਾਮ’ ਦੇ ਪਹਿਲੇ ਪੜਾਅ ਤਹਿਤ ਕਰਵਾਏ ਜਾ ਰਹੇ ਇਨਾਂ ਵਿਕਾਸ ਕਾਰਜਾਂ ਵਿਚ ਵਾਰਡ 4, 6, 7, 11, 13 ਅਤੇ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿਚ ਇੰਟਰਲਾਕਿੰਗ ਟਾਈਲਾਂ ਲਗਾਉਣ ਤੋਂ ਇਲਾਵਾ ਡਰੇਨਾਂ ਦੀ ਉਸਾਰੀ ਤੇ ਮੁਰੰਮਤ, ਆਰ. ਸੀ. ਸੀ ਸਲੈਬਾਂ ਅਤੇ ਪੇਵਿੰਗ ਆਦਿ ਦੇ ਕੰਮ ਸ਼ਾਮਲ ਹਨ। ਇਨਾਂ ਵਿਕਾਸ ਕਾਰਜਾਂ ਤਹਿਤ ਵਾਰਡ 4 ਵਿਚ 4.50 ਲੱਖ ਰੁਪਏ, ਵਾਰਡ 6 ਵਿਚ 2.69 ਲੱਖ, ਵਾਰਡ 7 ਵਿਚ 5.04 ਲੱਖ, ਵਾਰਡ 11 ਵਿਚ 1.27 ਲੱਖ, ਵਾਰਡ 13 ਵਿਚ 7.64 ਲੱਖ ਅਤੇ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿਚ 5.55 ਲੱਖ ਰੁਪਏ ਖ਼ਰਚੇ ਜਾ ਰਹੇ ਹਨ।
ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਹਲਕੇ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਨਵਾਂਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਉਣ ਤੋਂ ਬਾਅਦ ਹੁਣ ਉਨਾਂ ਵੱਲੋਂ ਰਾਹੋਂ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਇਥੇ ਲੋੜੀਂਦੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ’ਤੇ ਮੁਕੰਮਲ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਉਨਾਂ ਕਿਹਾ ਕਿ ਕੋਵਿਡ-19 ਦੇ ਬਾਵਜੂਦ ਵਿਕਾਸ ਕਾਰਜਾਂ ਵਿਚ ਕੋਈ ਖੜੋਤ ਨਹੀਂ ਆਉੁਣ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਸਾਰੀਆਂ ਸਾਵਧਾਨੀਆਂ ਯਕੀਨੀ ਬਣਾਉਂਦਿਆਂ ਸਾਰੇ ਵਿਕਾਸ ਕਾਰਜ ਤੈਅ ਸਮੇਂ ਅੰਦਰ ਮੁਕੰਮਲ ਕੀਤੇ ਜਾਣਗੇ। ਉਨਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਦੂਜੇ ਪੜਾਅ ਦੇ ਵਿਕਾਸ ਕਾਰਜ ਵੀ ਜਲਦ ਸ਼ੁਰੂ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਉਨਾਂ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੇ ਸਾਢੇ ਤਿੰਨ ਸਾਲਾਂ ਵਿਚ ਹੀ ਵੱਡੇ ਪ੍ਰਾਜੈਕਟਾਂ ਨੂੰ ਜ਼ਮੀਨੀ ਹਕੀਕਤ ਦਾ ਰੂਪ ਦਿੱਤਾ ਹੈ, ਜਿਹੜੇ ਕਿ ਆਪਣੇ ਹਲਕੇ ਦੇ ਲੋਕਾਂ ਦੇ ਪਿਆਰ ਪ੍ਰਤੀ ਸਿਜਦਾ ਹੀ ਹੈ।
ਇਸ ਮੌਕੇ ਈ. ਓ ਰਾਹੋਂ ਰਾਜੀਵ ਸਰੀਨ, ਅਮਰਜੀਤ ਸਿੰਘ ਬਿੱਟਾ, ਐਮ. ਸੀ ਰਾਹੋਂ ਦੇ ਸਾਬਕਾ ਪ੍ਰਧਾਨ ਧਰਮਪਾਲ ਬੰਗੜ, ਸਾਬਕਾ ਐਮ. ਸੀ ਸਰਵਨ ਕੁਮਾਰ ਤੇ ਬੀਬੀ ਜੀਤ ਕੌਰ, ਲਵਲੀ ਰਾਣਾ, ਹਰਸ਼ ਜੋਸ਼ੀ, ਸੁਰਜੀਤ ਸਿੰਘ, ਕੁਲਵੀਰ ਖੱਦਰ ਤੇ ਹੋਰ ਸ਼ਖਸੀਅਤਾਂ ਮੌਜੂਦ ਸਨ।