ਵਿਧਾਇਕ ਚੱਢਾ ਤੇ ਵਿਧਾਇਕ ਬਲਾਚੌਰ ਦੇ ਨੁਮਾਇੰਦਿਆਂ ਨੇ ਨਿਸ਼ਾਨ-ਏ-ਖਾਲਸਾ ਦਾ ਦੌਰਾ ਕੀਤਾ

Sorry, this news is not available in your requested language. Please see here.

ਰੂਪਨਗਰ, 18 ਦਸੰਬਰ:

ਵਿਧਾਇਕ ਹਲਕਾ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਅਤੇ ਵਿਧਾਇਕ ਹਲਕਾ ਬਲਾਚੌਰ ਦੇ ਨੁਮਾਇੰਦਿਆਂ ਜਿਸ ਵਿਚ ਕਰਨ ਕਟਾਰੀਆ ਨੇ ਅੱਜ ਸਵਰਾਜ ਮਾਜਦਾ ਕੰਪਨੀ ਨਜ਼ਦੀਕ ਸਥਿਤ ਨਿਸ਼ਾਨ-ਏ-ਖਾਲਸਾ ਦਾ ਦੌਰਾ ਕੀਤਾ।

ਇਸ ਦੌਰੇ ਦੌਰਾਨ ਐਸ.ਡੀ.ਐਮ ਬਲਾਚੌਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਕੇ ਉਤੇ ਹਾਜ਼ਰ ਸਨ। ਹਲਾਕ ਵਿਧਾਇਕ ਨੇ ਹਾਜ਼ਰ ਅਧਿਕਾਰੀਆਂ ਨੂੰ 3 ਦਿਨਾਂ ਵਿਚ ਨਿਸ਼ਾਨ-ਏ-ਖਾਲਸਾ ਨਾਲ ਸਬੰਧਿਤ ਇਤਹਾਸਿਕ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦੀ ਹਦਾਇਤ ਕੀਤੀ।

ਉਨ੍ਹਾਂ ਅਧਿਕਾਰੀਆਂ ਨੂੰ ਵਰਖਾ ਦੇ ਪਾਣੀ ਨਾਲ ਖੌਰਾ ਪੈਣ ਕਾਰਨ ਨੁਕਸਾਨੀ ਜਗ੍ਹਾ ਨੂੰ ਵੀ ਜਲਦ ਠੀਕ ਕਰਨ ਬਾਰੇ ਕਿਹਾ ਅਤੇ ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਨਿਸ਼ਾਨ-ਏ-ਖਾਲਸਾ ਨੂੰ ਸਿੱਧਾ ਰਾਹ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਜਲਦ ਅਪੀਲ ਕੀਤੀ ਜਾਵੇਗੀ ਤਾਂ ਜੋ ਸੰਗਤਾਂ ਨੂੰ ਇਥੇ ਆਉਣ ਜਾਉਣ ਲਈ ਕੋਈ ਪ੍ਰੇਸ਼ਾਨੀ ਨਾ ਆਵੇ।

ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਢਾ ਅਤੇ ਕਰਨ ਕਟਾਰੀਆ ਵਲੋਂ ਇਸ ਸਬੰਧ ਵਿਚ ਲਗਾਏ ਗਏ ਮੋਰਚੇ ਉਤੇ ਬੈਠੇ ਲੋਕਾਂ ਨਾਲ ਵਿਸ਼ੇਸ਼ ਮੁਲਾਕਾਤ ਵੀ ਕੀਤੀ ਗਈ।