ਵਿਧਾਇਕ  ਪਰਮਿੰਦਰ ਸਿੰਘ ਪਿੰਕੀ ਨੇ ਸਬਜ਼ੀ ਮੰਡੀ ਸ਼ਹਿਰ ਵਿਖੇ ਲਗਵਾਈਆਂ ਐੱਲਈਡੀ ਸਕਰੀਨਾਂ

Sorry, this news is not available in your requested language. Please see here.

ਫਿਰੋਜ਼ਪੁਰ 07 ਜੂਨ,2021-  ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਪਰਮਿੰਦਰ ਸਿੰਘ ਪਿੰਕੀ ਵਲੋਂ ਫਿਰੋਜ਼ਪੁਰ ਸ਼ਹਿਰ ਦੀ ਸਬਜ਼ੀ ਮੰਡੀ ਵਿਖੇ ਦੋ ਐੱਲ ਈ ਡੀ ਸਕਰੀਨਾਂ ਲਗਵਾਈਆਂ ਗਈਆਂ। ਸਕਰੀਨਾਂ ਦੀ ਸ਼ੁਰੂਆਤ ਦੌਰਾਨ ਸਭ ਤੋਂ ਪਹਿਲਾਂ ਉਨ੍ਹਾਂ ਉੱਥੇ ਮੌਜੂਦ ਹੋਰਾਂ ਨਾਲ ਐਲਈਡੀ ਸਕਰੀਨਾਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਗੁਰਬਾਣੀ ਦਾ ਕੀਰਤਨ ਵੀ ਸੁਣਿਆ।

ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਰੋਜ਼ਪੁਰ  ਸ਼ਹਿਰ ਦੀ ਮੰਡੀ ਜ਼ਿਲੇ ਦੀ ਸੱਭ ਤੋਂ ਵੱਡੀ ਮੰਡੀ ਹੈ ਅਤੇ ਇੱਥੇ ਰੋਜ਼ਾਨਾ ਕਈ ਸਬਜ਼ੀ ਅਤੇ ਫ਼ਲ ਵਿਕਰੇਤਾ, ਆੜ੍ਹਤੀਏ ਅਤੇ ਮਜ਼ਦੂਰ ਆ ਕੇ ਵੱਡੇ ਪੱਧਰ ਤੇ ਖ਼ਰੀਦੋ ਫਰੋਖ਼ਤ ਕਰਦੇ ਹਨ। ਉਹਨਾਂ ਕਿਹਾ ਕਿ  ਇਹ ਐੱਲਈਡੀ ਸਕਰੀਨਾਂ ਲਗਾਉਣ ਨਾਲ ਮੰਡੀ ਵਿਚ ਕੰਮ ਦੀ ਸ਼ੁਰੂਆਤ ਅਕਾਲ ਪੁਰਖ ਦੇ ਨਾਮ ਨਾਲ ਹੋਵੇਗੀ। ਉਨ੍ਹਾਂ ਕਿਹਾ  ਕਿ ਇਨ੍ਹਾਂ ਐੱਲਈਡੀ ਸਕਰੀਨਾਂ ਤੇ ਹਰ ਰੋਜ਼ ਸਵੇਰ  ਸ਼ਾਮ ਸ੍ਰੀ ਹਰਮੰਦਿਰ ਸਾਹਿਬ, ਅੰਮ੍ਰਿਤਸਰ ਤੋ ਲਾਈਵ ਗੁਰਬਾਨੀ ਕੀਰਤਨ ਅਤੇ ਮਾਤਾ ਵੈਸ਼ਨੋ ਦੇਵੀ ਤੋਂ ਪੂਜਾ ਆਰਤੀ ਦਾ ਸਿੱਧਾ ਪ੍ਰਸਾਰਨ ਚੱਲਿਆ ਕਰੇਗਾ।

ਮੌਕੇ ਤੇ ਮੌਜੂਦ ਸਬਜ਼ੀ ਅਤੇ ਫ਼ਲ ਵਿਕਰੇਤਾ, ਆੜ੍ਹਤੀਏ ਅਤੇ ਮਜ਼ਦੂਰਾਂ ਵਲੋਂ ਇਸ ਉਪਰਾਲੇ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਸ. ਹਰਜਿੰਦਰ ਸਿੰਘ ਬਿੱਟੁ ਸਾਂਘਾ, ਨਗਰ ਕੌਂਸਲ ਦੇ ਪ੍ਰਧਾਨ ਰਿੰਕੂ ਗਰੋਵਰ, ਚੇਅਰਮੈਨ ਮਾਰਕੀਟ ਕਮੇਟੀ ਸ. ਸੁਖਵਿੰਦਰ ਸਿੰਘ ਅਟਾਰੀ, ਵਾਇਸ ਚੇਅਰਮੈਨ ਮਾਰਕੀਟ ਕਮੇਟੀ ਕੁਲਦੀਪ ਗੱਖੜ, ਪ੍ਰਧਾਨ ਸਬਜ਼ੀ ਮੰਡੀ ਅਸ਼ੋਕ ਪਸਰੀਚਾ, ਚੇਅਰਮੈਨ ਬਲਾਕ ਸੰਮਤੀ ਬਲਵੀਰ ਬਾਠ, ਮੰਡੀ ਸੁਪਰਵਾਈਜ਼ਰ ਸੁਰਜੀਤ ਸਿੰਘ ਅਤੇ ਸੁਖਜੀਤ ਸਿੰਘ ਅਤੇ ਆੜ੍ਹਤੀਏ ਕੁਲਦੀਪ ਸਿੰਘ, ਪਰਮਿੰਦਰ ਸਿੰਘ ਹਾਜ਼ਰ ਸਨ।