ਵਿਧਾਇਕ ਫਾਜ਼ਿਲਕਾ ਦੀ ਧਰਮਪਤਨੀ ਵੱਲੋਂ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਧੁੰਦ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਵਾਹਨਾਂ ਤੇ ਲਗਾਉਣ ਵਾਲੇ ਰਿਫਲੈਕਟਰ ਵੰਡੇ ਗਏ

Sorry, this news is not available in your requested language. Please see here.

ਫਾਜ਼ਿਲਕਾ, 18 ਜਨਵਰੀ 2025

ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਵਿਧਾਇਕ ਫਾਜ਼ਿਲਕਾ ਦੀ ਧਰਮਪਤਨੀ ਤੇ ਪ੍ਰਧਾਨ ਖੁਸ਼ੀ ਫਾਊਂਡੇਸ਼ਨ ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ ਵੱਲੋਂ ਧੁੰਦ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਤੋਂ ਵਾਹਨ ਚਾਲਕਾਂ ਨੂੰ ਬਚਾਉਣ ਲਈ ਵਹੀਕਲਾਂ ਤੇ ਲਗਾਉਣ ਵਾਲੇ ਰਿਫਲੈਕਟਰ ਵੰਡੇ ਗਏ।

ਉਨ੍ਹਾਂ ਰਿਫਲੈਕਟਰ ਵੰਡਦੇ ਸਮੇਂ ਵਾਹਨ ਚਾਲਕਾਂ ਨੂੰ ਕਿਹਾ ਕਿ ਉਹ ਆਪਣੇ ਵਾਹਨਾਂ ਤੇ ਇਹ ਰਿਫਲੈਕਟਰ ਜ਼ਰੂਰ ਲਗਾਉਣ। ਕਿਉਂਕਿ ਅਜਿਹਾ ਕਰਨ ਨਾਲ ਧੁੰਦ ਕਾਰਨ ਵਾਹਨ ਚਲਾਉਣ ਸਮੇਂ ਜਦੋਂ ਦੂਸਰੇ ਵਾਹਨ ਦੀ ਲਾਈਟ ਰਿਫਲੈਕਟਰ ਤੇ ਪੈਂਦੀ ਹੈ ਤਾਂ ਇਹ ਰਿਫਲੈਕਟਰ ਚਮਕਦੇ ਹਨ ਜਿਸ ਕਾਰਨ ਵਾਹਨ ਚਾਲਕ ਨੂੰ ਪਤਾ ਲੱਗ ਜਾਂਦਾ ਹੈ ਕਿ ਅੱਗੇ ਵਾਹਨ ਜਾ ਰਿਹਾ ਹੈ ਤੇ ਉਹ ਸਾਵਧਾਨ ਹੋ ਜਾਂਦਾ ਹੈ ਜਿਸ ਕਾਰਨ ਹਾਦਸਿਆਂ ਦਾ ਖਤਰਾ ਟਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਰਿਫਲੈਕਟਰ ਵੰਡਣ ਦਾ ਉਦੇਸ਼ ਹੈ ਕਿ ਵਾਹਨ ਚਾਲਕਾਂ ਵੱਲੋਂ ਰਿਫਲੈਕਟਰ ਲਗਾ ਕੇ ਧੁੰਦ ਕਾਰਨ ਸੜਕਾਂ ਤੇਹੋਣ ਵਾਲੇ ਹਾਦਸਿਆਂ ਨੂੰ ਰੋਕਣਾ ਹੈ ਰਾਤ ਤੇ ਧੁੰਦ ਸਮੇਂ ਚੱਲ ਰਹੇ ਵਾਹਨਾਂ ਨੂੰ ਦਿਖਣਯੋਗ ਬਣਾਉਣਾ ਹੈ।