ਵਿਧਾਇਕ ਫਾਜ਼ਿਲਕਾ ਨੇ 3.76 ਕਰੋੜ ਦੀ ਲਾਗਤ ਨਾਲ ਵੱਖ-ਵੱਖ ਪਿੰਡਾ ਨੂੰ ਵਿਕਾਸ ਪ੍ਰੋਜੈਕਟ ਦੀਆਂ ਦਿੱਤੀਆਂ ਸੌਗਾਤਾਂ

Sorry, this news is not available in your requested language. Please see here.

ਪਿੰਡਾਂ ਦੀਆਂ ਸੜਕਾਂ ਦੇ ਨਵੀਨੀਕਰਨ ਦੇ ਰੱਖੇ ਨੀਂਹ ਪੱਥਰ

ਫਾਜ਼ਿਲਕਾ, 15 ਜਨਵਰੀ 2025

ਹਲਕਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਲਗਾਤਾਰ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੰਦਿਆਂ ਵਿਕਾਸ ਪ੍ਰੋਜੈਕਟਾਂ ਦੀ ਲੜੀ ਤਹਿਤ ਨੀਂਹ ਪੱਥਰ ਰੱਖੇ ਜਾ ਰਹੇ ਹਨ। ਇਸੇ ਲਗਾਤਾਰਤਾ ਵਿਚ ਵਿਧਾਇਕ ਸ੍ਰੀ ਸਵਨਾ ਨੇ ਪਿੰਡ ਵਾਸੀਆਂ ਨੂੰ 3.76 ਕਰੋੜ  ਦੀ ਲਾਗਤ ਨਾਲ ਵੱਖ-ਵੱਖ ਪਿੰਡਾਂ ਨੂੰ ਵਿਕਾਸ ਪ੍ਰੋਜੈਕਟਾਂ ਦੀਆਂ ਸੌਗਤਾਂ ਦਿੱਤੀਆਂ।

ਵਿਧਾਇਕ ਸ੍ਰੀ ਸਵਨਾ ਨੇ ਵੱਖ-ਵੱਖ ਪਿੰਡਾਂ ਦੀਆਂ ਸੜਕਾਂ ਦੇ ਨਵੀਨੀਕਰਨ ਦੇ ਨੀਂਹ ਪੱਥਰ ਰੱਖੇ ਜਿਸ ਵਿੱਚ ਉਨ੍ਹਾਂ ਵੱਲੋਂ ਨੂਰਸ਼ਾਹ ਵੱਲੇ ਸਾਹ ਰੋਡ ਤੋਂ ਗੁਲਾਮ ਰਸੁਲ ਜਿਸ ਦੀ ਲਬਾਈ 700 ਮੀਟਰ 10 ਫੁੱਟੀ ਚੋੜੀ ਲਿੰਕ ਸੜਕ ਜਿਸ ਤੇ ਕੁੱਲ 9.50 ਲੱਖ, ਬਸਤੀ ਅਬੁਲ ਖਾਲਿਫ(ਫਾਜਿਲਕਾ ਫਿਰੋਜਪੁਰ ਰੋਡ ਤੋਂ ਰਾਮਨਗਰ ਓਰਫ ਜੱਟਵਾਲੀ) ਜਿਸ ਦੀ ਲਬਾਈ 17.50 ਮੀਟਰ ਜਿਸ ਦੀ ਸਿਰਜਣਾ ਤੇ 24.52 ਲੱਖ, ਆਲਮਸਾਹ਼ ਤੋ ਮੁਹਮੱਦ ਪੀਰਾ ਜਿਸ ਦੀ ਲਬਾਈ 2.70 ਕਿਲੋਮੀਟਰ ਤੇ ਜਿਸ ਤੇ ਸਿਰਜਣਾ 37.40 ਲੱਖ ਰੁਪਏ, ਸੀਸੀ ਫਲੋਰਿੰਗ ਭਖੂਸ਼ਾਹ ਜਿਸ ਦੀ ਲਬਾਈ 200 ਮੀਟਰ ਤੇ ਜਿਸ ਤੇ ਸਿਰਜਣਾ 15.75 ਲੱਖ ਰੁਪਏ, ਸੀਸੀ ਫਲੋਰਿੰਗ ਮੁੱਬੇਕੇ ਜਿਸ ਦੀ ਲਬਾਈ 780 ਮੀਟਰ ਤੇ ਜਿਸ ਦੀ ਸਿਰਜਣਾ ਤੇ 66.65 ਲੱਖ, ਛੇ ਮੀਟਰ ਡਬਲ ਸਪੈਨ ਬ੍ਰਿਜ 2*6 ਮੀਟਰ ਜਿਸ ਦੀ ਸਿਰਜਣਾ ਤੇ 50.00 ਲੱਖ, ਝੁਘੇ ਗੁਲਾਬ ਤੋਂ ਡੇਰਾ ਬਾਜੀਗਰ (ਆਸਫਵਾਲਾ) ਜਿਸ ਦੀ ਲਬਾਈ 1 ਕਿਲੋਮੀਟਰ ਤੇ ਜਿਸ ਦੀ ਸਿਰਜਣਾ ਤੇ 13.25 ਲੱਖ, ਡੀਐਚਐਸ ਰੋਡ ਤੋਂ ਝੁਘੇ ਗੁਲਾਬ ਜਿਸ ਦੀ ਲਬਾਈ 220 ਮੀਟਰ ਤੇ ਜਿਸ ਦੀ ਸਿਰਜਣਾ ਤੇ 3.28 ਲੱਖ, ਸੀਸੀ ਫਲੋਰਿੰਗ ਹੀਰਾਵਾਲੀ ਜਿਸ ਦੀ ਲਬਾਈ 700 ਮੀਟਰ ਤੇ ਜਿਸ ਦੀ ਸਿਰਜਣਾ ਤੇ 57.82 ਲੱਖ ਅਤੇ ਸੀਸੀ ਫਲੋਰਿੰਗ ਕਬੂਲਸ਼ਾਹ ਖੁਬਣ ਜਿਸ ਦੀ ਲਬਾਈ 280 ਮੀਟਰ ਤੇ ਜਿਸ ਦੀ ਸਿਰਜਣਾ ਤੇ 19.78 ਲੱਖ ਦਾ ਖਰਚਾ, ਮੰਡੀ ਲਾਧੂਕਾ (ਫਾਜ਼ਿਲਕਾ—ਫਿਰੋਜਪੁਰ ਰੋਡ ਤੋਂ ਹੌਜਖਾਸ) ਤੇ 360 ਮੀਟਰ ਲੰਬੀ ਤੇ 16 ਫੁੱਟੀ ਚੋੜੀ ਲਿੰਕ ਸੜਕ ਦੀ ਸਿਰਜਣਾ ਤੇ 8.12 ਲੱਖ, ਪਿੰਡ ਨੂਰਸਮੰਦ ਫਿਰਨੀ ਦੀਆਂ ਸੜਕਾਂ ਦੇ ਨਵੀਨੀਕਰਨ ਜਿਸ ਦੀ ਲੰਬਾਈ 350 ਮੀਟਰ 10 ਫੁੱਟੀ ਚੋੜੀ ਲਿੰਕ ਸੜਕ ਤੇ 4.65 ਲੱਖ ਰੁਪਏ ਦੀ ਲਾਗਤ ਨਾਲ, ਫਿਰਨੀ ਤੇਜਾ ਰੁਹੇਲਾ(ਸੀਸੀ ਫਲੋਰਿੰਗ ਸਮੇਤ ਸਿੰਚਾਈ) ਜਿਸ ਦੀ ਲਬਾਈ 820 ਮੀਟਰ ਤੇ ਜਿਸ ਦੀ ਸਿਰਜਣਾ ਤੇ 65.60 ਲੱਖ ਖਰਚ ਆਵੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਪੱਖੋਂ ਲਗਾਤਾਰ ਹੰਭਲੇ ਮਾਰ ਰਹੀ ਹੈ।ਉਨ੍ਹਾਂ ਕਿਹਾ ਕਿ ਰਾਹਗੀਰਾਂ ਨੂੰ ਆਉਣ-ਜਾਣ ਦੌਰਾਨ ਕੋਈ ਦਿਕਤ ਨਾ ਹੋਵੇ ਜਿਸ ਕਰਕੇ ਸੜਕ ਦੇ ਨਵੀਨੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੁਹਾਰ ਬਦਲਣ ਲਈ ਪਿੰਡਾਂ ਨੂੰ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਨਹੀ ਰਹਿਣ ਦਿੱਤਾ ਜਾਵੇਗਾ।
ਸ੍ਰੀ ਨਰਿੰਦਰ ਪਾਲ ਨੇ ਕਿਹਾ ਕਿ ਜੇਕਰ ਪਿੰਡਾਂ ਵਿਖੇ ਸੜਕਾਂ, ਗਲੀਆਂ—ਨਾਲੀਆਂ ਪੱਕੀਆਂ ਹੋਣਗੀਆਂ, ਪਿੰਡ ਦਾ ਆਲਾ—ਦੁਆਲਾ ਸਾਫ—ਸੁਥਰਾ ਤੇ ਗੰਦਗੀ ਮੁਕਤ ਬਣੇਗਾ ਤਾਂ ਪਿੰਡ ਦੇ ਸਰਵਪੱਖੀ ਵਿਕਾਸ ਦਾ ਉਦੇਸ਼ ਪੁਰਾ ਹੋ ਸਕੇਗਾ। ਉਨ੍ਹਾਂ ਪਿੰਡ ਦੀ ਪੰਚਾਇਤ ਤੇ ਹੋਰ ਮੋਹਤਵਾਰਾਂ ਨੂੰ ਵੀ ਕਿਹਾ ਕਿ ਉਹ ਪਿੰਡਾਂ ਦੇ ਵਿਕਾਸ ਲਈ ਵੱਧ ਤੋਂ ਵੱਧ ਵਿਕਾਸ ਪ੍ਰੋਜੈਕਟ ਉਲੀਕਣ ਦੇ ਮਤੇ ਪਾਉਣ ਤਾਂ ਜ਼ੋ ਪਿੰਡਾਂ ਨੂੰ ਪ੍ਰਗਤੀ ਦੀ ਰਾਹ *ਤੇ ਲਿਜਾਇਆ ਜਾ ਸਕੇ।

ਇਸ ਮੌਕੇ ਪਰਮਜੀਤ ਸਿੰਘ ਨੂਰਸ਼ਾਹ ਚੇਅਰਮੈਨ, ਸਰਪੰਚ ਪਰਸ਼ੋਤਮ ਸਿੰਘ ਤੇਜਾ ਰੁਹੇਲਾ, ਗਗਨਦੀਪ ਸਿੰਘ, ਬਲਵਿੰਦਰ ਸਿੰਘ, ਰਾਜ ਸਿੰਘ ਬਲਾਕ ਪ੍ਰਧਾਨ, ਕੁਲਵਿੰਦਰ ਸਿੰਘ ਸਰਪੰਚ, ਗੁਰਿੰਦਰ ਪਾਲ ਸਿੰਘ ਸ਼ਾਰੀ ਯੂਥ ਆਗੂ ਆਦਿ ਹੋਰ ਪਤਵੰਤੇ ਸਜਨ ਮੌਜੂਦ ਸਨ।