ਵਿਧਾਇਕ ਭੁੱਲਰ ਨੇ ਫਿਰੋਜ਼ਪੁਰ ਵਾਸੀਆਂ ਨੂੰ ਮਹਾਰਾਜਾ ਅਗਰਸੇਨ ਜੈਯੰਤੀ ਦੀ ਵਧਾਈ ਦਿੱਤੀ

Sorry, this news is not available in your requested language. Please see here.

ਫਿਰੋਜ਼ਪੁਰ, 16 ਅਕਤੂਬਰ:

ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਅਗਰਸੇਨ ਸਮਾਜ ਦੇ ਸੰਸਥਾਪਕ ਮਹਾਰਾਜਾ ਅਗਰਸੇਨ ਜੀ ਦੀ 5177ਵੀਂ ਜੈਯੰਤੀ ‘ਤੇ ਫਿਰੋਜ਼ਪੁਰ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਮਹਾਰਾਜਾ ਅਗਰਸੇਨ ਨੂੰ ਨਮਨ ਕੀਤਾ।

ਵਿਧਾਇਕ ਭੁੱਲਰ ਨੇ ਕਿਹਾ ਕਿ ਮਹਾਰਾਜਾ ਅਗਰਸੇਨ ਸਮਾਜਵਾਦ ਦੇ ਅਗਰਦੂਤ ਸਨ। ਉਨ੍ਹਾਂ ਨੇ ਕਿਹਾ ਕਿ ਪੁਰਾਤਨ ਸਮਾਜਵਾਦ ਦੇ ਮੋਢੀ, ਅਗਰਸੇਨ ਸਮਾਜ ਦੇ ਸੰਸਥਾਪਕ ਮਹਾਰਾਜਾ ਅਗਰਸੇਨ ਵੱਲੋਂ ਸਮਾਜ ਦੇ ਸਾਰੇ ਵਰਗਾਂ ਦੇ ਉਥਾਨ ਤੇ ਭਲਾਈ ਤਹਿਤ ਕੀਤੇ ਗਏ ਕੰਮਾਂ ਨੁੰ ਸਦਾ ਯਾਦ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਅੱਜ ਸਮਾਜ ਨੂੰ ਮਹਾਰਾਜਾ ਅਗਰਸੇਨ ਦੇ ਵਿਚਾਰਾਂ ਨੂੰ ਧਾਰਣ ਕਰਦੇ ਹੋਏ ਉਨ੍ਹਾਂ ਦੇ ਦਿਖਾਏ ਹੋਏ ਰਸਤੇ ‘ਤੇ ਚਲਣਾ ਚਾਹੀਦਾ ਹੈ।

ਇਸ ਮੌਕੇ ਮਾਰਕਿਟ ਕਮੇਟੀ ਫਿਰੋਜ਼ਪੁਰ ਸ਼ਹਿਰ ਦੇ ਚੇਅਰਮੈਨ ਸ੍ਰੀ ਬਲਰਾਜ ਸਿੰਘ ਕਟੋਰਾ, ਸ੍ਰੀ ਰੌਬੀ ਸੰਧੂ, ਸ੍ਰੀ ਹਿਮਾਂਸ਼ੂ ਠੱਕਰ, ਸ੍ਰੀ ਗੁਰਭੇਜ ਸਿੰਘ, ਸ੍ਰੀ ਸੁਰਿੰਦਰ ਅਗਰਵਾਲ, ਸ੍ਰੀ ਵਰਿੰਦਰ ਮੋਹਨ ਸਿੰਘਾਲ, ਸ੍ਰੀ ਸਮੀਰ ਮਿੱਤਲ, ਡਾ. ਅਨੁਰਿਧ ਗੁਪਤਾ, ਸ੍ਰੀ ਨਰੇਸ਼ ਗਰਗ, ਸ੍ਰੀ ਰਮਨ ਗਰਗ, ਸ੍ਰੀ ਬ੍ਰਿਜ ਭੂਸ਼ਨ ਮਿੱਤਲ, ਸ੍ਰੀ ਗੋਪਾਲ ਮੰਗਲ, ਸ੍ਰੀ ਪਵਨ ਗਰਗ ਆਦਿ ਹਾਜ਼ਰ ਸਨ।