ਵਿਧਾਇਕ ਵੱਲੋਂ ਪਿੰਡ ਪੱਕਾ ਚਿਸ਼ਤੀ ਵਿਖ਼ੇ 5 ਲੱਖ ਦੀ ਲਾਗਤ ਨਾਲ ਬਣੇ ਵਾਲੀਬਾਲ ਗਰਾਉਂਡ ਦਾ ਉਦਘਾਟਨ ਕੀਤਾ

Sorry, this news is not available in your requested language. Please see here.

ਫਾਜਿਲਕਾ, 27 ਦਸੰਬਰ 2024 

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੰਗਲੇ ਪੰਜਾਬ ਦੇ ਉਦੇਸ਼ ਦੀ ਪੂਰਤੀ ਸਦਕਾ ਸੂਬੇ ਦੀ ਨੌਜਵਾਨੀ ਨੂੰ ਚੰਗੇ ਰਾਹੇ ਪਾਉਣ ਲਈ ਪੁਰਜੋਰ ਉਪਰਾਲੇ ਕਰ ਰਹੀ ਹੈ। ਨੋਜਵਾਨ ਵਰਗ ਨਸ਼ਿਆਂ ਤੋਂ ਦੂਰ ਰਹੇ, ਇਸ ਲਈ ਵੱਧ ਤੋ ਵੱਧ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਤਾਂ ਜੋ ਨੋਜਵਾਨ ਖੇਡਾਂ ਨਾਲ ਜੁੜਿਆ ਰਹੇ।

ਇਸੇ ਤਹਿਤ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਹਲਕਾ ਫਾਜ਼ਿਲਕਾ ਦੇ ਪਿੰਡ ਪੱਕਾ ਚਿਸ਼ਤੀ ਵਿਖੇ 5 ਲੱਖ ਦੀ ਲਾਗਤ ਨਾਲ ਬਣਨ ਵਾਲੇ ਵਾਲੀਬਾਲ ਗਰਾਉਂਡ ਦਾ ਉਦਘਾਟਨ ਕੀਤਾ  ਗਿਆ| ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਮਾੜੀ ਸੰਗਤ ਵਿਚ ਨਾ ਪਵੇ ਅਤੇ  ਸਰਕਾਰ ਵੱਲੋਂ ਖੇਡ ਪ੍ਰੋਜੈਕਟਾ ਰਾਹੀਂ ਨੌਜਵਾਨਾਂ ਨੂੰ ਖੇਡਾਂ ਵੱਲ ਲਿਜਾਇਆ ਜਾ ਰਿਹਾ ਹੈ |

ਵਿਧਾਇਕ ਫਾਜ਼ਿਲਕਾ ਸ੍ਰੀ ਸਵਨਾ ਨੇ ਕਿਹਾ ਕਿ ਮੌਜੂਦਾ ਸਰਕਾਰ ਨੋਜਵਾਨ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਨੌਜਵਾਨ ਵਰਗ ਨੂੰ ਮਾੜੀ ਕੁਰੀਤੀਆਂ ਤੋਂ ਬਚਾਉਣ ਲਈ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਜਿਥੇ ਲਗਾਤਾਰ ਮਿਹਨਤ ਕਰਕੇ ਜਿਥੇ ਇਕ-ਇਕ ਨੋਜਵਾਨ ਸਿਹਤਮੰਦ ਰਹੇਗਾ ਤੇ ਖੇਡਾਂ ਖੇਡ ਕੇ ਆਪਣੀ ਐਨਰਜੀ ਨੂੰ ਸਕਰਾਤਮਕ ਗਤੀਵਿਧੀਆਂ ਵੱਲ ਲਗਾਏਗਾ |

ਇਸ ਮੌਕੇ ਸੁਖਦੀਪ ਸਿੰਘ ਸਰਪੰਚ ਪੱਕਾ ਚਿਸ਼ਤੀ,  ਗੁਰਪਾਲ ਸਿੰਘ ਬਲਾਕ ਪ੍ਰਧਾਨ, ਮੇਜਰ ਸਿੰਘ, ਪਰਵਿੰਦਰ ਸਿੰਘ, ਸਮੂਹ ਪੰਚਾਇਤ, ਜਗਜੀਤ ਸਿੰਘ ਪਦਮ, ਗਗਨਦੀਪ ਸਿੰਘ ਰਾਮਪੁਰਾ, ਗੁਲਸ਼ੇਰ ਸਿੰਘ ਬਲਾਕ ਪ੍ਰਧਾਨ, ਸਰਪੰਚ ਕੰਵਲਜੀਤ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਪੰਚਾਇਤ ਸਕੱਤਰ  ਆਦਿ ਹਾਜਰ ਸਨ।