ਵਿਧਾਨ ਸਭਾ ਚੋਣ ਹਲਕਾ 064 ਲੁਧਿਆਣਾ (ਪੱਛਮੀ) ਵਿਖੇ ਲਗਾਏ ਜਾ ਰਹੇ ਹਨ ਵੋਟਰ ਜਾਗਰੂਕਤਾ ਕੈਂਪ

VARINDER KUMAR SHARMA
ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਹੁਮੰਜ਼ਿਲਾਂ ਪਾਰਕਿੰਗ ਸਟੈਂਡ ਦੀ ਪਾਰਕਿੰਗ ਦਾ ਠੇਕਾ ਰੱਦ

Sorry, this news is not available in your requested language. Please see here.

ਲੁਧਿਆਣਾ, 29 ਜੂਨ 2021 ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੌਜਵਾਨਾਂ/ਆਮ ਵੋਟਰਾਂ ਨੂੰ ਵੋਟ ਦੇ ਮਹੱਤਵ ਲਈ ਜਾਗਰੂਕ ਕਰਨ ਸਬੰਧੀ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਮਾਨਯੋਗ ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਵਲੋਂ ਵੋਟਰ ਰਜਿਸਟ੍ਰੇਸ਼ਨ, ਵੋਟਰਾਂ ਨੂੰ ਲੋਕਤੰਤਰ, ਵੋਟ ਅਤੇ ਵੋਟਿੰਗ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਲਈ ਸਮੇਂ-ਸਮੇਂ ਸਿਰ ਸਵੀਪ ਗਤੀਵਿਧੀਆਂ ਅਤੇ ਸ਼ੋਸ਼ਲ ਮੀਡੀਆਂ ਦੇ ਮਾਧਿਅਮ ਰਾਹੀਂ ਵਿਸ਼ੇਸ਼ ਪ੍ਰੋਗਰਾਮ/ਮੁਹਿੰਮ ਉਲੀਕੇ ਜਾਂਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਕੈਂਪਾਂ ਦਾ ਵੇਰਵਾ ਸਾਂਝਾ ਕਰਦਿਆਂ ਅੱਗੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 064 ਲੁਧਿਆਣਾ (ਪੱਛਮੀ) ਵਿੱਚ 25 ਜੂਨ ਨੂੰ ਪਵਿੱਤਰ ਨਗਰ ਨੇੜੇ ਮੰਦਰ, 28 ਜੂਨ, ਗੋਪਾਲ ਨਗਰ ਨੇੜੇ ਮੰਦਰ, 29 ਜੂਨ, ਪੁਲਿਸ ਚੌਂਕੀ, ਹੈਬੋਵਾਲ ਕਲਾਂ ਵਿਖੇ ਕੈਂਪ ਲੱਗ ਚੁੱਕੇ ਹਨ। ਉਨ੍ਹਾ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ 30 ਜੂਨ, ਸਾਹਮਣੇ ਸਰਕਾਰੀ ਸਕੂਲ, ਪਵਿੱਤਰ ਨਗਰ, 01 ਜੁਲਾਈ ਨੂੰ ਨੇੜੇ ਗੋਪਾਲ ਨਗਰ, ਗੱਤਾ ਫੈਕਟਰੀ, 02 ਜੁਲਾਈ ਨੇੜੇ ਕਪੂਰ ਕਲੀਨਿਕ, ਪਵਿੱਤਰ ਨਗਰ, 05 ਜੁਲਾਈ ਨੇੜੇ ਗੁਰਦੁਆਰਾ ਸੁੱਖ ਸਾਗਰ, ਗੋਪਾਲ ਨਗਰ, 06 ਜੁਲਾਈ ਭਾਈ ਕਬੀਰ ਧਰਮਸ਼ਾਲਾ, ਜੈਨ ਕਲੋਨੀ, 07 ਜੁਲਾਈ ਸੰਤੋਸ਼ ਧਰਮਸ਼ਾਲਾ, ਨਿਊ ਪਟੇਲ ਨਗਰ, 08 ਜੁਲਾਈ ਮਹਾਂਵੀਰ ਜੈਨ ਕਲੋਨੀ, 9 ਜੁਲਾਈ ਅਰਮ ਸਵੀਟ ਸ਼ਾਪ, ਜੋਸ਼ੀ ਨਗਰ, 12 ਜੁਲਾਈ ਬਾਬਾ ਭੂਰੀ ਵਾਲਾ ਗੁਰਦੁਆਰਾ, ਹੈਬੋਵਾਲ ਖੁਰਦ, 13 ਜੁਲਾਈ ਟੈਂਪੂ ਚੌਂਕ, ਹੈਬੋਵਾਲ ਕਲਾਂ, 14 ਜੁਲਾਈ ਲਾਲ ਮੰਦਰ, ਹੈਬੋਵਾਲ ਕਲਾਂ, 15 ਜੁਲਾਈ ਜੋਸ਼ੀ ਨਗਰ, ਹੈਬੋਵਾਲ ਕਲਾਂ, 16 ਜੁਲਾਈ ਮੇਨ ਗਲੀ, ਹਕੀਕਤ ਨਗਰ, 19 ਜੁਲਾਈ ਨੇੜੇ ਰਣਜੋਧ ਪਾਰਕ, ਹੈਬੋਵਾਲ ਕਲਾਂ, 20 ਜੁਲਾਈ ਸਰਕਾਰੀ ਸਕੂਲ ਦੇ ਸਾਮ੍ਹਣੇ, ਹੈਬੋਵਾਲ ਖੁਰਦ, 22 ਜੁਲਾਈ ਨੇੜੇ ਕਾਲੀ ਮਾਤਾ ਮੰਦਿਰ, ਹੈਬੋਵਾਲ ਖੁਰਦ, 23 ਜੁਲਾਈ ਮੋਹਰ ਸਿੰਘ ਨਗਰ, 26 ਜੁਲਾਈ ਨੇੜੇ ਆਦਰਸ਼ ਪਬਲਿਕ ਸਕੂਲ, ਕਪਿਲ ਪਾਰਕ, 27 ਜੁਲਾਈ ਨੇੜੇ ਆਟਾ ਚੱਕੀ, ਡੇਅਰੀ ਕੰਪਲੈਕਸ, 28 ਜੁਲਾਈ ਨੇੜੇ ਪੈਟਰੋਲ ਪੰਪ, ਡੇਅਰੀ ਕੰਪਲੈਕਸ, 29 ਜੁਲਾਈ ਨੇੜੇ ਗੁਰਦੁਆਰਾ ਸਾਹਿਬ, ਚਾਂਦ ਕਲੋਨੀ ਅਤੇ 30 ਜੁਲਾਈ, 2021 ਨੂੰ ਨੇੜੇ ਆਟਾ ਚੱਕੀ ਮਨਦੀਪ ਨਗਰ, ਲੁਧਿਆਣਾ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ।