ਮਹਿਲ ਕਲਾਂ, 4 ਫਰਵਰੀ 2025
ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਸਿੰਘ ਦੇ ਨਿਰਦੇਸ਼ਾਂ ਅਤੇ ਸੀਐਚਸੀ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਅੱਜ ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਦੇ ਮੌਕੇ ‘ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਬੀਈਈ ਸ਼ਿਵਾਨੀ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਕੈਂਸਰ ਅੱਜ ਵਿਸ਼ਵ ਪੱਧਰ ‘ਤੇ ਸਭ ਤੋਂ ਗੰਭੀਰ ਬੀਮਾਰੀਆਂ ਵਿੱਚੋਂ ਇੱਕ ਬਣ ਗਿਆ ਹੈ। ਕੈਂਸਰ ਦੇ ਇਲਾਜ ਲਈ ਨਵੀਆਂ ਖੋਜਾਂ ਹੋਣ ਦੇ ਬਾਵਜੂਦ ਇਸ ਦੇ ਨਿੱਤ ਨਵੇਂ ਰੂਪ ਸਾਹਮਣੇ ਆ ਰਹੇ ਹਨ ਅਤੇ ਸਮਾਜ ਦਾ ਹਰੇਕ ਤਬਕਾ ਇਸ ਤੋਂ ਪ੍ਰਭਾਵਿਤ ਹੋ ਰਿਹਾ ਹੈ।
ਇਸ ਮੌਕੇ ਸੀ ਐਚ ਓ ਸੁਖਦੀਪ ਕੌਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਖੋਜ ਅਨੁਸਾਰ ਪੁਰਸ਼ਾਂ ਵਿਚ ਹੈਡਨੈਕ (ਗਲੇ ਤੋਂ ਸਿਰ ਤੱਕ) ਅਤੇ ਔਰਤਾਂ ਵਿੱਚ ਸਰਵਾਈਕਲ ਅਤੇ ਛਾਤੀ ਦੇ ਕੈਂਸਰ ਦੇ ਮਾਮਲੇ ਜਿਆਦਾ ਪਾਏ ਜਾਂਦੇ ਹਨ। ਇਨਾਂ ਦਾ ਕਾਰਨ ਸ਼ਰਾਬ, ਤੰਬਾਕੂ ਆਦਿ ਦਾ ਜਿਆਦਾ ਸੇਵਨ ਜਾਂ ਖਰਾਬ ਜੀਵਨ ਸ਼ੈਲੀ ਹੋ ਸਕਦਾ ਹੈ। ਉਨਾਂ ਅੱਗੇ ਕਿਹਾ ਕਿ ਜੇਕਰ ਸਹੀ ਸਮੇਂ ‘ਤੇ ਕੈਂਸਰ ਦਾ ਪਤਾ ਲੱਗ ਜਾਵੇ ਤਾਂ 80 ਪ੍ਰਤੀਸ਼ਤ ਮਾਮਲਿਆਂ ਵਿੱਚ ਕੈਂਸਰ ਦਾ ਮਰੀਜ ਠੀਕ ਹੋ ਸਕਦਾ ਹੈ। ਇਸ ਲਈ ਲੋਕਾਂ ਵਿੱਚ ਇਸ ਬੀਮਾਰੀ ਬਾਰੇ ਜਾਗਰੂਕਤਾ ਫੈਲਾਉਣਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ।
ਇਸ ਮੌਕੇ ਬਲਵਿੰਦਰ ਕੌਰ ਐਲ ਐਚ ਵੀ, ਵਿਨੋਦ ਰਾਣੀ ਏ ਐਨ ਐਮ, ਆਸ਼ਾ ਵਰਕਰਾਂ ਅਤੇ ਸਕੂਲ ਸਟਾਫ਼ ਮੌਜੂਦ ਸੀ।

हिंदी






