ਵੇਰਕਾ ਦੁੱਧ ਦੀਆਂ ਕੀਮਤਾਂ ਘਟਾਈਆਂ – ਜਨਰਲ ਮੈਨੇਜਰ ਵੇਰਕਾ

Sorry, this news is not available in your requested language. Please see here.

ਅੰਮ੍ਰਿਤਸਰ, 25 ਜਨਵਰੀ 2025 

ਮਿਲਕ ਪਲਾਂਟ ਵੇਰਕਾ ਇੱਕ ਸਹਿਕਾਰੀ ਅਦਾਰਾ ਹੈਜੋ ਮੁੱਢ ਤੋ ਹੀ ਇਸ ਖਿੱਤੇ ਦੇ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਆ ਰਿਹਾ ਹੈ ਇਹ ਅਦਾਰਾ ਅ੍ਰੰਮਿਤਸਰ ਅਤੇ ਤਰਨਤਾਰਨ ਜਿਲ੍ਹਿਆਂ ਦੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਅਤੇ ਡੇਅਰੀ ਫਾਰਮਾਂ ਤੋ ਵਧੀਆ ਗੁਣਵੱਤਾ ਵਾਲਾ ਦੁੱਧ ਪ੍ਰਾਪਤ ਕਰਕੇ ਪ੍ਰੋਸੈਸ ਕਰਨ ਉਪਰੰਤ ਉੱਚ ਮਿਆਰੀ ਪੱਧਰ ਦੇ ਦੁੱਧ ਅਤੇ ਦੁੱਧ ਪਦਾਰਥ ਤਿਆਰ ਕਰਕੇ ਇਸ ਖਿੱਤੇ ਦੇ ਵਸਨੀਕਾਂ ਨੂੰ ਸਪਲਾਈ ਕਰ ਰਿਹਾ ਹੈਦੁੱਧ ਪਦਾਰਥ ਤਿਆਰ ਕਰਨ ਸਮੇ ਕੁਆਲਟੀ ਦਾ ਹਰ ਪੱਧਰ ਤੇ ਪੂਰਾ ਖਿਆਲ ਰੱਖਿਆ ਜਾਂਦਾ ਹੈ ਤਾਂ ਜੋ ਖਪਤਕਾਰਾਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾ ਸਕੇ

ਇਸੇ ਲੜੀ ਦੀ ਲਗਾਤਾਰਤਾ ਵਿੱਚ ਵੇਰਕਾ ਅੰਮ੍ਰਿਤਸਰ ਡੇਅਰੀ ਦੇ ਜਨਰਲ ਮੈਨੇਜਰ ਸਹਰਮਿੰਦਰ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਉਪਭੋਗਤਾਵਾਂ ਦੀ ਕਾਫੀ ਸਮੇਂ ਤੋਂ ਮੰਗ ਸੀ ਕਿ ਵੇਰਕਾ ਦੁੱਧ ਦੀਆ ਕੀਮਤਾਂ ਵਿੱਚ ਕਮੀ ਲਿਆਂਦੀ ਜਾਵੇ ਇਸ ਤੇ ਵਿਚਾਰ ਕਰਦੇ ਹੋਏ ਮਿਤੀ 26.01.2025 ਸਵੇਰ ਤੋਂ ਵੇਰਕਾ ਸਟੈਂਡਰਡ ਦੁੱਧ 1 ਲੀਟਰ ਪੈਕਿੰਗ ਅਤੇ ਵੇਰਕਾ ਫੁੱਲ ਕਰੀਮ ਦੁੱਧ 1 ਲੀਟਰ ਪੈਕਿੰਗ ਦੀ ਕੀਮਤ ਵਿੱਚ 1 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਹੈਹੁਣ ਵੇਰਕਾ ਸਟੈਂਡਰਡ ਦੁੱਧ 1 ਲੀਟਰ ਪੈਕਿੰਗ 62/-ਰੁਪਏ ਤੋਂ ਘਟਾ ਕੇ 61/-ਰੁਪਏ ਪ੍ਰਤੀ ਲੀਟਰ ਅਤੇ ਵੇਰਕਾ ਫੁੱਲ ਕਰੀਮ ਦੁੱਧ 1 ਲੀਟਰ ਪੈਕਿੰਗ ਦੀ ਕੀਮਤ 68/- ਰੁਪਏ ਤੋਂ ਘਟਾ ਕੇ 67/- ਰੁਪਏ ਪ੍ਰਤੀ ਕਰ ਦਿੱਤੀ ਗਈ ਹੈ

ਇਸ ਤੋਂ ਇਲਾਵਾ ਜਨਰਲ ਮੈਨੇਜਰ ਸਹਰਮਿੰਦਰ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਵੇਰਕਾ ਦੁੱਧ ਸੰਤੁਲਿਤ ਅਤੇ ਪੋਸ਼ਟਿਕ ਹੈਇਸ ਵਿੱਚ ਵਿਟਾਮਿਨ (A&D) fortification ਵੀ ਕੀਤੀ ਗਈ ਹੈ ਅਤੇ ਇਹ ਲੋਕਾਂ ਦੀ ਰੋਗਾ ਨਾਲ ਲੜਨ ਦੀ ਤਾਕਤ ਵਧਾਉਣ ਵਿੱਚ ਅਹਿਮ ਯੋਗਦਾਨ ਪਾਵੇਗਾ ਇਸ ਤੋਂ ਇਲਾਵਾ ਉਹਨਾ ਦੱਸਿਆ ਕਿ ਵੇਰਕਾ ਬਹੁਤ ਜਲਦ ਵੇਰਕਾ ਰਬੜੀ ਦੀ 85 ਗ੍ਹਾਮ ਪੈਕਿੰਗ 25/- ਰੁਪਏ ਵਿੱਚਟੋਨਡ ਮਿਲਕ ਦੀ ਨਵੀ ਪੈਕਿੰਗ 20/- ਰੁਪਏ ਵਿੱਚ ਉਪਭੋਗਤਾਵਾਂ ਨੂੰ ਮੁਹੱਇਆ ਕਰਵਾਉਣ ਜਾ ਰਿਹਾ ਹੈਆਉਣ ਵਾਲੇ ਸਮੇਂ ਵਿੱਚ ਉਪਭੋਗਤਾਵਾਂ ਦੀ ਮੰਗ ਨੂੰ ਦੇਖਦੇ ਹੋਏ ਹੋਰ ਨਵੇਂ ਪ੍ਰੋਡਕਟਸ ਮਾਰਕੀਟ ਵਿੱਚ ਮੁਹੱਇਆ ਕਰਵਾਏ ਜਾਣਗੇਉਹਨਾਂ ਇਹ ਵੀ ਵਿਸ਼਼ਵਾਸ ਦਿਵਾਇਆ ਕਿ ਵੇਰਕਾ ਆਮ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਹਿੱਤ ਢੁੱਕਵੇ ਦੁੱਧ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ