ਜੇਤੂਆਂ ਨੂੰ ਪ੍ਰਮਾਣ ਪੱਤਰ ਅਤੇ ਤੋਹਫੇ ਨਾਲ ਕੀਤੇ ਜਾਵੇਗਾ ਸਨਮਾਨਿਤ
ਅੰਮ੍ਰਿਤਸਰ 7 ਜੂਨ,2021- ਵਿਧਾਨ ਸਭਾ ਚੋਣਾਂ, 2022 ਨੂੰ ਮੱਦੇਨਜਰ ਰੱਖਦੇ ਹੋਏ ਨੌਜੁਆਨ ਵਰਗ ਦੀ ਵੱਧ ਤੋ ਵੱਧ ਵੋਟਰ ਰਜਿਸਟਰੇਸਨ ਲਈ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਵਿਸੇਸ ਮੁਹਿੰਮ ਚਲਾਈ ਗਈ ਹੈ। ਜਿਸ ਵਿੱਚ ਕੋਈ ਵੀ ਨਾਗਰਿਕ ਜਿਸਦੀ ਉਮਰ ਮਿਤੀ 01 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਜਿਸ ਦਾ ਨਾਮ ਵੋਟਰ ਸੂਚੀ ਵਿੱਚ ਦਰਜ਼ ਨਹੀਂ ਹੋਇਆ ਹੈ, ਆਪਣੀ ਵੋਟ ਬਨਾਉਣ ਲਈ ਆਪਣਾ ਦਾਅਵਾ ਫਾਰਮ 6 ਪੁਰ ਕਰ ਸਕਦਾ ਹੈ। ਕੋਵਿਡ 19 ਨੂੰ ਮੱਦੇਨਜਰ ਰੱਖਦੇ ਹੋਏ ਇਹ ਫਾਰਮ ਆਨਲਾਇਨ ਵੀ ਪੁਰ ਕਰ ਸਕਦਾ ਹੈ, ਆਨਲਾਇਨ ਫਾਰਮ ਪੁਰ ਕਰਨ ਲਈ ਭਾਰਤ ਚੋਣ ਕਮਿਸਨ ਦੀ ਵੈਬਸਾਇਟ www.nvsp.in ਜਾਂ www.voterportal.eci.gov.in ਤੇ ਲਾਗਿਨ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਇਸ ਮੁਹਿੰਤ ਤਹਿਤ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਵਿੱਦਿਅਕ ਅਤੇ ਤਕਨੀਕੀ ਕਾਲਜਾ ਵਿੱਚ ਨਿਯੁੱਕਤ ਕੈਪਸ ਅੰਬੈਸਡਰਾਂ ਨੂੰ ਉਤਸਾਹਿਤ ਕਰਨ ਲਈ ਹਰੇਕ ਮਹੀਨੇ ਸਭ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟਰੇਸਨ ਕਰਵਾਉਣ ਵਾਲੇ ਕੈਪਸ ਅੰਬੈਸਡਰ ਨੂੰ ਇਲੈਕਸਨ ਸਟਾਰ ਆਫ਼ ਦਾ ਮੰਥੌ ਦੇ ਖਿਤਾਬ ਨਾਲ ਨਵਾਜਿਆ ਜਾਵੇਗਾ ਅਤੇ ਪ੍ਰਮਾਣ ਪੱਤਰ ਅਤੇ ਤੋਹਫੇ ਨਾਲ ਸਨਮਾਨਿਤ ਕੀਤਾ ਜਾਵੇਗਾ। ਪਹਿਲੇ ਜੇਤੂ ਨੂੰ 5 ਜੂਨ, 2021 ਤੋਂ 4 ਜੁਲਾਈ 2021 ਵਿਚਕਾਰ ਨਵੇਂ ਵੋਟਰਾਂ ਦੀ ਰਜਿਸਟਰੇਸਨ ਗਿਣਤੀ ਦੇ ਆਧਾਰ ਤੇ ਚੁਣਿਆ ਜਾਵੇਗਾ। ਇਸ ਲਈ ਕੈਪਸ ਅੰਬੈਸਡਰ ਨੂੰ 4 ਜੁਲਾਈ 2021 ਤੱਕ ਰਜਿਸਟਰਡ ਕਰਵਾਏ ਵੋਟਰਾਂ ਦੀ ਗਿਣਤੀ ਦੀ ਰਿਪੋਰਟ ਚੋਣ ਤਹਿਸੀਲਦਾਰ ਦੇ ਦਫ਼ਤਰ ਵਿਖੇ ਜਮ੍ਹਾਂ ਜਾਂ ਈ-ਮੇਲ ਆਈ.ਡੀ. etasr@punjab.nic.in ਤੇ ਭੇਜਣੀ ਹੋਵੇਗੀ। ਇਸੇ ਤਰ੍ਹਾਂ ਦਸੰਬਰ 2021 ਦੇ ਅੰਤ ਤੱਕ ਸਭ ਤੋਂ ਵੱਧ ਨਵੇਂ ਵੋਟਰਾਂ ਦੀ ਰਜਿਸਟਰੇਸਨ ਕਰਵਾਉਣ ਵਾਲੇ ਦਾ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ਤੇ ਵਿਸੇਸ ਸਨਮਾਨ ਕੀਤਾ ਜਾਵੇਗਾ।

हिंदी






