ਪਿੰਡ ਸੇਖਾ ਦੇ ਕਿਸਾਨ ਖੇਤੀ ਦੀਆਂ ਨਵੀਆਂ ਤਕਨੀਕਾਂ ਅਪਨਾਉਣ ਲਈ ਅੱਗੇ ਆਏ|
ਬਰਨਾਲਾ, 10 ਸਤੰਬਰ
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਪਿੰਡ ਸੇਖਾ ਵਿਖੇ ਸਰਦਾਰ ਪਾਲ ਸਿੰਘ ਵੜੈਂਚ ਦੇ ਖੇਤ ਦਾ ਦੌਰਾ ਕੀਤਾ ਜਿਨ੍ਹਾਂ ਨੇ ਬਾਸਮਤੀ ਦੀ ਬਿਜਾਈ ਵੱਟਾਂ ਉੱਪਰ ਕੀਤੀ ਗਈ ਸੀ| ਇਸ ਕਿਸਾਨ ਨੇ ਬਾਸਮਤੀ ਦੀ ਫਸਲ ਦੀ ਬਿਜਾਈ 27 ਜੂਨ ਨੂੰ ਕੀਤੀ ਗਈ ਸੀ| ਪਨੀਰੀ ਦੀ ਉਮਰ 20 ਦਿਨ ਦੀ ਸੀ, ਹੁਣ ਫਸਲ ਦੀ ਉਮਰ 70 ਦਿਨ ਤੋਂ ਉੱਪਰ ਹੋ ਗਈ ਹੈ, ਇਸ ਦੇ ਦਾਣੇ ਬਹੁਤ ਵਧੀਆ, ਸਾਫ ਬਦੇ ਹਨ, ਇਸ ਉੱਪਰ ਕਿਸੇ ਵੀ ਬਿਮਾਰੀ ਅਤੇ ਕੀੜੇ ਦਾ ਹਮਲਾ ਨਹੀਂ ਹੈ ਤੇ 10-15 ਮੁੰਜਰਾ ਬਣੀਆਂ ਹੋਈਆ ਹਨ, ਇਸ ਫਸਲ ਦਾ ਝਾੜ ਲਗਭਰਗ 23-24 ਕੁਇੰਟਲ ਤੋਂ ਨਹੀਂ ਘਟੇਗਾ| ਉਨਾਂ ਕਿਹਾ ਕਿ ਕਈ ਕਿਸਾਨ ਜਦੋਂ ਫਸਲ ਤੇ ਦਾਣੇ ਆਉਣ ਲਗਦੇ ਹਨ ਭਾਵ ਮੁੰਜਰਾਂ ਬਣ ਜਾਂਦੀਆਂ ਹਨ| ਉਸ ਤੋਂ ਬਾਅਦ ਵੀ ਸਪਰੇ ਕਰ ਦਿੰਦੇ ਹਨ, ਇਸ ਸਮੇਂ ਕਿਸੇ ਸਪਰੇ ਦੀ ਜਰੂਰਤ ਨਹੀਂ| ਉਨਾਂ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਫਲ ਤਕਨੀਕਾਂ ਅਪਨਾਉਣ ਵਾਲੇ ਕਿਸਾਨਾਂ ਦੇ ਖੇਤਾਂ ਦੀ ਵਿਜਟ ਕਰਕੇ ਉਨਾਂ ਤੋਂ ਸੇਧ ਲੈਣ ਦੀ ਜਰੂਰਤ ਹੈ, ਕਿਉਕਿ ਧਰਤੀ ਹੇਠਲਾ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ, ਇਸ ਨੂੰ ਸੰਭਾਲਣ ਲਈ ਕਿਸਾਨਾਂ ਨੂੰ ਖੇਤੀ ਦੀਆਂ ਆਧੁਨਿਕ ਅਤੇ ਵਿਗਿਆਨਕ ਤਕਨੀਕਾਂ ਨੂੰ ਅਪਨਾਉਣਾ ਚਾਹੀਦਾ ਹੈ ਤੇ ਵਾਤਾਵਰਣ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ| ਡਾ ਬਲਦੇਵ ਸਿੰਘ ਨੇ ਇਹਨਾਂ ਸਫਲ ਤਕਨੀਕਾਂ ਅਪਨਾਉਣ ਵਾਲੇ ਕਿਸਾਨਾਂ ਨੂੰ ਵਧਾਈ ਦਿੱਤੀ ਕਿਉਕਿ ਇਹ ਕਿਸਾਨ ਧਰਤੀ ਮਾਂ ਦੀ ਸਿਹਤ ਅਤੇ ਉਸਦੀ ਉਪਜਾਓੂ ਸਕਤੀ ਵਧਾਊਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ| ਇਸ ਤੋਂ ਇਲਾਵਾ ਉਹਨਾਂ ਪਿੰਡ ਸੇਖਾ ਦੇ ਕਿਸਾਨ ਸਰਦਾਰ ਹਰਤੇਜ ਸਿੰਘ ਜਿਸਨੇ 3 ਏਕੜ ਵਿੱਚ ਝੋਨੇ ਦੀ ਵੱਟਾਂ ਤੇ ਬਿਜਾਈ ਕੀਤੀ ਹੈ, ਦੀ ਵਿਜਟ ਕੀਤੀ , ਫਸਲ ਦੀ ਹਾਲਤ ਬਹੁਤ ਵਧੀਆ ਹੈ| ਪਿੰਡ ਸੇਖਾ ਦੇ ਹੀ ਕਿਸਾਨ ਸਰਦਾਰ ਜਸਵੀਰ ਸਿੰਘਨੇ 3 ਏਕੜ ਵਿੱਚ ਬਾਸਮਤੀ ਦੀ ਬਿਜਾਈ ਵੱਟਾਂ ਤੇ ਕੀਤੀ ਗਈ ਸੀ| ਇਸ ਕਿਸਾਨ ਦੀ ਫਸਲ ਵੀ ਬਹੁਤ ਵਧੀਆ ਹੈ, ਉਨਾ ਕਿਹਾ ਕਿ ਪਿੰਡ ਸੇਖਾ ਦੇ ਕਿਸਾਨ ਬਹੁਤ ਮਿਹਨਤੀ ਹੈ, ਤੇ ਖੇਤੀ ਲਈ ਆਧੁਨਿਕ ਤਕਨੀਕਾਂ ਅਪਣਾ ਰਹੇ ਹਨ, ਇਸ ਲਈ ਉਹਨਾਂ ਕਿਸਾਨਾਂ ਨੂੰ ਵਧਾਈ ਦਿੱਤੀ|

हिंदी





