ਸ਼ਹੀਦ ਸਤਵਿੰਦਰ ਸਿੰਘ ਕੁਤਬਾ ਨੂੰ ਡਿਪਟੀ ਕਮਿਸ਼ਨਰ ਸਮੇਤ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ

Sorry, this news is not available in your requested language. Please see here.

*ਡਿਪਟੀ ਕਮਿਸ਼ਨਰ ਨੇ 5 ਲੱਖ ਰੁਪਏ ਐਕਸ ਗ੍ਰੇਸ਼ੀਆ ਗ੍ਰਾਂਟ ਦਾ ਚੈੱਕ ਪਰਿਵਾਰ ਨੂੰ ਸੌਂਪਿਆ
ਮਹਿਲ ਕਲਾਂ/ਬਰਨਾਲਾ, 18 ਅਕਤੂਬਰ
ਅਰੁਣਾਚਲ ਪ੍ਰਦੇਸ਼ ’ਚ ਚੀਨ ਸਰਹੱਦ ’ਤੇ ਡਿਊਟੀ ਦੌਰਾਨ 22 ਜੁਲਾਈ 2020 ਨੂੰ ਲਾਪਤਾ ਹੋਏ 4 ਸਿਖਲਾਈ ਸਿੱਖ ਰੈਜਮੈਂਟ ਦੇ ਸਿਪਾਹੀ ਸਤਵਿੰਦਰ ਸਿੰਘ (19) ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਸਾਹਿਬ ਅਤਿ ਵੱਡਾ ਘੱਲੂਘਾਰਾ ਪਿੰਡ ਕੁਤਬਾ ਵਿਖੇ ਹੋਇਆ।
ਇਸ ਸ਼ਹੀਦੀ ਸਮਾਗਮ ਵਿਚ ਜ਼ਿਲ੍ਹਾ ਪ੍ਰਸ਼ਾਸਨ ਤਰਫੋਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਸ਼ਹੀਦ ਸਤਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਆਖਿਆ ਕਿ ਸਾਡੀ ਰਖਵਾਲੀ ਲਈ ਸਰਹੱਦ ’ਤੇ ਜਾਨਾਂ ਗਵਾਉੁਣ ਵਾਲੇ ਸ਼ਹੀਦਾਂ ਦੀ ਦੇਣ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਸਿਪਾਹੀ ਸਤਵਿੰਦਰ ਸਿੰਘ 22 ਦਸੰਬਰ 2018 ਨੂੰ ਭਰਤੀ ਹੋਇਆ ਸੀ, ਜੋ  22 ਜੁਲਾਈ 2020 ਨੂੰ ਚੀਨ ਬਾਰਡਰ ’ਤੇ ਡਿਊਟੀ ਦੌਰਾਨ ਲਾਪਤਾ ਹੋ ਗਿਆ। ਛੋਟੀ ਉਮਰ ਦੇ ਸ਼ਹੀਦ ਸਤਵਿੰਦਰ ਸਿੰਘ ਦੀ ਸਾਨੂੰ ਵੱਡੀ ਦੇਣ ਹੈ, ਜਿਸ ਨੇ ਦੇਸ਼ ਦੀ ਰਖਵਾਲੀ ਕਰਦਿਆਂ ਆਪਾਂ ਵਾਰ ਦਿੱਤਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰ ਸਮੇਂ ਪਰਿਵਾਰ ਦੇ ਨਾਲ ਹੈ। ਉਨ੍ਹਾਂ ਪੰਜਾਬ ਸਰਕਾਰ ਤਰਫੋਂ ਸ਼ਹੀਦ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦਾ ਚੈੱਕ ਸੌਂਪਿਆ।
ਇਸ ਮੌਕੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਤਰਫੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਅਫਸਰ ਕਰਨਲ ਮਨਿੰਦਰ ਸਿੰਘ ਰੰਧਾਵਾ, ਐਸ ਪੀ ਜਗਵਿੰਦਰ ਸਿੰਘ ਚੀਮਾ , ਡੀ ਐੱਸ ਪੀ (ਐੱਚ) ਵਿਲੀਅਮ ਜੇਜੀ, ਆਈਪੀਐੱਸ ਡਾ. ਪ੍ਰੱਗਿਆ ਜੈਨ, ਜਸਵਿੰਦਰ ਕੌਰ ਤੋਂ ਇਲਾਵਾ ਵੱਖ ਵੱਖ ਸਿਆਸੀ, ਸਮਾਜਿਕ ਤੇ ਧਾਰਮਿਕ ਸਖ਼ਸੀਅਤਾਂ ਵੱਲੋਂ ਸ਼ਹੀਦ  ਸ਼ਰਧਾਂਜਲੀ ਭੇਟ ਕੀਤੀ ਗਈ।