ਸਕਾਰਾਤਮਕ ਜੀਵਨ ਸ਼ੈਲੀ ਅਪਣਾ ਕੇ ਹਾਈਪਰਟੈਂਸ਼ਨ ਤੋਂ ਬਚਿਆ ਜਾ ਸਕਦੈ- ਡਾ. ਅੰਜਨਾ ਗੁਪਤਾ

Sorry, this news is not available in your requested language. Please see here.

ਅੱਜ ਦੇ ਸਮੇਂ ਰੋਜ਼ਾਨਾ ਅੱਧੇ ਘੰਟੇ ਦੀ ਕਸਰਤ ਤੇ ਢੁਕਵਾਂ ਖਾਣਾ-ਪੀਣ ਬਹੁਤ ਜ਼ਰੂਰੀ
ਸੰਗਰੂਰ, 18 ਮਈ , 2021 :
ਹਾਈਪਰਟੈਂਸ਼ਨ ਤੋਂ ਬਚਣ ਲਈ ਸਕਾਰਾਤਮਕ ਜੀਵਨ ਸ਼ੈਲੀ ਨੰੂ ਅਪਣਾਉਣ ਬਹੱਦ ਜ਼ਰੂਰੀ ਹੈ। ਅੱਜ ਕੱਲ ਮਾਨਸਿਕ ਤਣਾਅ ਜ਼ਿਆਦਾ ਰਹਿਣ ਨਾਲ ਲੋਕ ਹਾਈਪਰਟੈਂਸ਼ਨ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਸੰਗਰੂਰ, ਡਾ. ਅੰਜਨਾ ਗੁਪਤਾ ਵੱਲੋਂ ਵਿਸ਼ਵ ਹਾਈਪਰਟੈਂਸ਼ਨ ਦਿਵਸ ਨੂੰ ਲੈ ਕੀਤਾ।
ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਸੰਸਾਰ ਭਰ ਵਿਚ ਲਗਭਗ ਇਕ ਕਰੋੜ ਵਿਅਕਤੀ ਹਰ ਸਾਲ ਹਾਈਪਰਟੈਂਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ । ਉਨ੍ਹਾ ਕਿਹਾ ਕਿ ਪਹਿਲਾਂ ਬਜ਼ੁਰਗਾਂ ਨੰੂ ਉੱਚ ਬਲੱਡ ਪ੍ਰੈਸ਼ਰ (ਹਾਈਪਰਟੈਂਸ਼ਨ) ਜ਼ਿਆਦਾ ਹੁੰਦਾ ਸੀ ਪਰ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਾਈਪਰਟੈਂਸ਼ਨ ਹੋਣ ਦੇ ਜ਼ਿਆਦਾਤਰ ਕਾਰਨ ਮਾਨਸਿਕ ਤਣਾਅ, ਅਸੰਤੁਲਿਤ ਖੁਰਾਕ, ਤੰਬਾਕੂ, ਸਿਗਰਟ, ਸ਼ਰਾਬ ਆਦਿ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿਚ ਜੰਕ ਫ਼ੂਡ ਖਾਣ ਦੇ ਰੁਝਾਨ ਨਾਲ ਵੀ ਉਹ ਹਾਈਪਰਟੈਂਸ਼ਨ ਦੇ ਮਰੀਜ਼ ਬਣ ਰਹੇ ਹਨ।
ਡਾ.ਅੰਜਨਾ ਗੁਪਤਾ ਨੇ ਕਿਹਾ ਕਿ ਲ਼ੋਕਾਂ ਨੂੰ ਜਾਗਰੂਕ ਕਰਨ ਲਈ ਦੁਨੀਆ ਭਰ ਵਿਚ ਹਰ ਸਾਲ 17 ਮਈ ਨੂੰ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਬਲੱਡ ਪ੍ਰੇਸ਼ਰ 130/90 ਜਾਂ ਇਸ ਤੋਂ ਵੱਧ ਹੋਵੇ ਤਾਂ ਇਹ ਉੱਚ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਾਈਪਰਟੈਂਸ਼ਨ ਨਾਲ ਦਿਲ ਦਾ ਦੌਰਾ ਪੈਣਾ, ਅਧਰੰਗ, ਗੁਰਦੇ ਦੀਆਂ ਬਿਮਾਰੀਆਂ, ਅੰਨਾਪਣ ਹੋਣਾ ਆਦਿ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਾੲਪਰਟੈਂਸ਼ਨ ਵਾਲੇ ਵਿਅਕਤੀ ਨੰੂ ਕੋਵਿਡ 19 ਹੋਣ ’ਤੇ ਗੰਭੀਰ ਲੱਛਣ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਗਮੋਹਨ ਸਿੰਘ ਨੇ ਕਿਹਾ ਕਿ ਹਾਈਪਰਟੈਂਸ਼ਨ ਇਕ ਖਾਮੋਸ਼ ਕਾਤਲ ਵਜੋਂ ਜਾਣਿਆਂ ਜਾਂਦਾ ਹੈ ਤੇ ਇਸ ਤੇ ਕਾਬੂ ਪਾਉਣ ਲਈ ਸਾਨੂੰ ਆਪਣੀਆਂ ਆਦਤਾਂ ਬਦਲਣੀਆ ਪੈਣ ਗੀਆਂ। ਉਨ੍ਹਾਂ ਕਿਹਾ ਕਿ ਹਰ ਰੋਜ ਅੱਧਾ ਘੰਟਾ ਕਸਰਤ ਜਾਂ ਸੈਰ ਕਰਨਾ ,ਤਣਾਅ ਮੁਕਤ ਜਿੰਦਗੀ ਜਿਉਣਾ, ਨਸ਼ਿਆਂ ਤੋਂ ਦੂਰ ਰਹਿਣਾ, ਸੰਤੁਲਿਤ ਖੁਰਾਕ ਖਾਣਾ, ਚਿਕਨਾਈ ਅਤੇ ਨਮਕ ਵਾਲੇ ਪਦਾਰਥਾਂ ਦਾ ਸੇਵਨ ਘੱਟ ਕਰਨਾ ਆਦਿ ਅਪਣਾ ਕੇ ਹਾਈਪਰਟੈਂਸ਼ਟਨ ਤੋਂ ਬਚਿਆ ਜਾ ਸਕਦਾ ਹੈ।
ਤਸਵੀਰ: ਸਿਵਲ ਸਰਜਨ ਡਾ. ਅੰਜ਼ਨਾ ਗੁਪਤਾ।