ਸਕਿਓਰਟੀ ਗਾਰਡ ਅਤੇ ਮਾਈਕਰੋ ਲੋਨ ਅਫ਼ਸਰ ਦੀ ਭਰਤੀ ਲਈ ਪਲੇਸਮੈਂਟ ਕੈਂਪ ਮਿਤੀ 15 ਨਵੰਬਰ ਨੂੰ

Sorry, this news is not available in your requested language. Please see here.

ਸਕਿਓਰਟੀ ਗਾਰਡ ਅਤੇ ਮਾਈਕਰੋ ਲੋਨ ਅਫ਼ਸਰ ਦੀ ਭਰਤੀ ਲਈ ਪਲੇਸਮੈਂਟ ਕੈਂਪ ਮਿਤੀ 15 ਨਵੰਬਰ ਨੂੰ

ਗੁਰਦਾਸਪੁਰ, 11 ਨਵੰਬਰ-

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਮਿਤੀ 15 ਨਵੰਬਰ 2022 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰ: 217 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਸਵੀਫਟ ਸਕਿਉਰੀਟਾਸ, ਮਿਡਲੈਂਡ ਫਾਇਨੈਂਸ ਅਤੇ ਸੈਟੀਨ ਕ੍ਰੈਡਿਟ ਕੇਅਰ ਨੈੱਟ ਲਿਮਟਿਡ ਕੰਪਨੀਆਂ ਵਲੋਂ ਵੱਖ-ਵੱਖ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਸਵੀਫਟ ਸਕਿਓਰਟੀ ਕੰਪਨੀ ਵਲੋਂ ਹੀਰੋ ਸਾਈਕਲ ਅਤੇ ਈ-ਸਾਈਕਲ ਵਿੱਚ ਸਕਿਉਰਟੀ ਗਾਰਡ ਦੀ ਭਰਤੀ ਕੀਤੀ ਜਾਵੇਗੀ। ਜਿਸਦੀ ਘੱਟ ਤੋਂ ਘੱਟ ਯੋਗਤਾ 10ਵੀਂ ਪਾਸ, ਕੱਦ 170 ਸੈ:ਮੀ: ਅਤੇ ਉਮਰ 22 ਤੋਂ 45 ਸਾਲ ਹੈ। ਕੰਪਨੀ ਵਲੋਂ 19000/- ਪ੍ਰਤੀ ਮਹੀਨਾ ਸੈਲਰੀ ਆਫਰ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਸੈਟੀਨ ਕ੍ਰੈਡਿਟ ਕੇਅਰ ਨੈਟ ਲਿਮ: ਕੰਪਨੀ ਵਲੋਂ ਟ੍ਰੇਨੀ ਕਮਿਊਨਿਟੀ ਸਰਵਿਸ ਅਫ਼ਸਰ ਦੀ ਭਰਤੀ ਕੀਤੀ ਜਾਵੇਗੀ। ਜਿਸਦੀ ਘੱਟ ਤੋਂ ਘੱਟ ਯੋਗਤਾ 12ਵੀਂ ਪਾਸ ਅਤੇ ਉਮਰ 19 ਤੋਂ 30 ਸਾਲ ਹੈ। ਕੰਪਨੀ ਵਲੋਂ 14200/- ਪ੍ਰਤੀ ਮਹੀਨਾ ਸੈਲਰੀ ਆਫਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੁਣੇ ਗਏ ਪ੍ਰਾਰਥੀ ਨੂੰ ਕੰਪਨੀ ਵਲੋਂ ਰਿਹਾਇਸ਼ ਮੁਫਤ ਹੋਵੇਗੀ ਅਤੇ ਇਸਤੋਂ ਇਲਾਵਾ ਤੇਲ-ਪਾਣੀ ਦੇ ਖਰਚੇ ਲਈ 3000 ਰੁਪਏ ਅਲੱਗ ਤੋਂ ਮਿਲਣਗੇ। ਮਿਡਲੈਂਡ ਫਾਇਨੈਂਸ ਕੰਪਨੀ ਟ੍ਰੇਨੀ ਕਮਿਊਨਿਟੀ ਸਰਵਿਸ ਅਫ਼ਸਰ ਵਲੋਂ ਭਰਤੀ ਕੀਤੀ ਜਾਵੇਗੀ। ਜਿਸਦੀ ਘੱਟ ਤੋਂ ਘੱਟ ਯੋਗਤਾ 12ਵੀਂ ਪਾਸ ਅਤੇ ਉਮਰ 20 ਤੋਂ 29 ਸਾਲ ਹੈ। ਕੰਪਨੀ ਵਲੋਂ 13500/- ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਮਿਤੀ 15 ਨਵੰਬਰ 2022 ਨੂੰ ਸਵੇਰੇ 10:00 ਵਜੇ ਆਪਣਾ ਰੀਜ਼ਿਊਮ ਅਤੇ ਪੜ੍ਹਾਈ ਦੇ ਸਰਟੀਫਿਕੇਟ ਨਾਲ ਲੈ ਕੇ ਇੰਟਰਵਿਊ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰ: 217 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਹਾਜ਼ਰ ਹੋ ਸਕਦੇ ਹਨ।