ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵਲੋਂ ਸਬ ਜੇਲ੍ਹ ਪੱਟੀ ਦਾ ਦੌਰਾ

Sorry, this news is not available in your requested language. Please see here.

ਜੇਲ੍ਹ ਵਿਚ ਬੰਦ ਹਵਾਲਾਤੀ ਅਤੇ ਕੈਦੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ
ਤਰਨ ਤਾਰਨ, 18 ਫਰਵਰੀ :
ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੀ ਗੁਰਬੀਰ ਸਿੰਘ, ਸਿਵਲ ਜੱਜ (ਸੀਨੀਅਰ ਡਵੀਜ਼ਨ)/ਸੀ. ਜੇ. ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵਲੋਂ ਅੱਜ ਸਬ ਜੇਲ੍ਹ, ਪੱਟੀ ਦਾ ਦੌਰਾ ਕੀਤਾ ਗਿਆ। ਇਸ ਮੋਕੇ ‘ਤੇ ਸ਼੍ਰੀ ਵਿਜੈ ਕੁਮਾਰ, ਡਿਪਟੀ ਸੁਪਰੀਟੈਂਡੈਂਟ, ਸਬ ਜੇਲ੍ਹ ਪੱਟੀ ਅਤੇ ਉਥੋਂ ਦਾ ਸਟਾਫ਼, ਕੈਦੀ ਅਤੇ ਹਵਾਲਾਤੀ ਹਾਜ਼ਰ ਸਨ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਨੇ ਜੇਲ੍ਹ ਵਿਚ ਬੰਦ ਹਵਾਲਾਤੀ ਅਤੇ ਕੈਦੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕੇ ‘ਤੇ ਹੀ ਜੇਲ੍ਹ ਦੇ ਸੁਪਰੀਟੈਂਡੈਂਟ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ। ਉਹਨਾਂ ਜੇਲ੍ਹ ਵਿਚ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਬੈਰਿਕਾਂ ਵਿਚ ਜਾ ਕੇ ਉਹਨਾਂ ਦੇ ਰਹਿਣ ਸਹਿਣ ਦੀ ਸਾਫ ਸਫਾਈ ਦੀ ਜਾਂਚ ਕੀਤੀ ਅਤੇ ਜੇਲ੍ਹ ਦੀ ਮੈਸ (ਰਸੋਈ) ਚੈਕ ਕੀਤੀ ਅਤੇ ਉਥੋਂ ਦੀ ਸਾਫ ਸਫਾਈ ਦਾ ਵੀ ਨਿਰੀਖਣ ਕੀਤਾ।
ਜੱਜ ਸਾਹਿਬ ਨੇ ਜੇਲ੍ਹ ਸੁਪਰੀਟੈੱਡੈੱਟ ਨੂੰ ਨਿਰਦੇਸ਼ ਦਿੱਤੇ ਕਿ ਜੇਲ੍ਹ ਨੂੰ ਸਮੇਂ ਸਮੇਂ ਤੇ ਸੈਟੀਟਾਈਜ਼ ਕੀਤਾ ਜਾਵੇ ਅਤੇ ਹਵਾਲਾਤੀਆਂ ਅਤੇ ਕੈਦੀਆਂ ਦੀ ਨਿਯਮਿਤ ਮੈਡੀਕਲ ਜਾਂਚ ਹੰੁਦੀ ਰਹੇ। ਜੱਜ  ਸਾਹਿਬ ਵੱਲੋਂ ਮੌਜੂਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਨ੍ਹਾ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਉਹ ਆਪਣੀ ਅਪੀਲ ਕਦੋਂ ਅਤੇ ਕਿਸ ਪੀਰੀਅਡ ਦੇ ਦੌਰਾਨ ਲਗਾ ਸਕਦੇ ਹਨ। ਇਸ ਮੌਕੇ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਹਵਾਲਾਤੀਆਂ ਅਤੇ ਕੈਦੀਆਂ ਨੂੰ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਵਕੀਲ ਮੁਫਤ ਦਿੱਤੇ ਜਾਂਦੇ ਹਨ।
ਇਸ ਮੋਕੇ ‘ਤੇ ਜੱਜ ਸਾਹਿਬ ਨੇ ਹਵਾਲਾਤੀਆਂ ਅਤੇ ਕੈਦੀਆਂ ਦੇ ਮੁਫਤ ਕਾਨੂੰਨੀ ਸਹਾਇਤਾ ਲੈਣ ਵਾਸਤੇ ਫਾਰਮ ਵੀ ਭਰਵਾਏ। ਇਸ ਮੌਕੇ ਉਨ੍ਹਾਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਇਹ ਸਲਾਹ ਦਿੱਤੀ ਕਿ ਉਹ ਸਮਾਜ ਵਿੱਚ ਰਹਿ ਕੇ ਆਮ ਇਨਸਾਨ ਵਾਂਗ ਅਪਣਾ ਜੀਵਨ ਦਾ ਨਿਰਵਾਹ ਕਰਨ ਅਤੇ ਦੁਬਾਰਾ ਕੋਈ ਵੀ ਗਲਤ ਕੰਮ ਕਰਕੇ ਜੇਲ੍ਹ ਵਿੱਚ ਨਾ ਆਉਣ।
ਉਹਨਾਂ ਕਿਹਾ ਕਿ ਜ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੇ ਦਫਤਰ ਵਿਖੇ ਮਿਲਣ ਜਾਂ ਜਾਣਕਾਰੀ ਵਾਸਤੇ ਜ਼ਿਲ੍ਹਾ ਕਚਹਿਰੀ, ਤਰਨ ਤਾਰਨ ਵਿਖੇ ਦਫਤਰ ਦੇ ਸਮੇਂ ਵਿੱਚ ਆ ਕੇ ਮਿਲਿਆ ਜਾ ਸਕਦਾ ਹੈ ਅਤੇ ਵਧੇਰੇ ਜਾਣਕਾਰੀ ਵਾਸਤੇ ਟੋਲ ਫ੍ਰੀ ਨੰਬਰ 15100 ਅਤੇ 1968 ਅਤੇ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।