ਸਕੱਤਰ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨਾਲ ਜੂਮ ਐਪ ਰਾਹੀਂ ਗੱਲਬਾਤ

ਸਕੱਤਰ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨਾਲ ਜੂਮ ਐਪ ਰਾਹੀਂ ਗੱਲਬਾਤ

Sorry, this news is not available in your requested language. Please see here.

-ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਦੇ ਕੈਦੀਆਂ ਨਾਲ ਵੀਡੀਓ ਕਾਨਫਰੰਸ ਵੀ ਕੀਤੀ

ਪਟਿਆਲਾ, 4 ਸਤੰਬਰ

ਜ਼ਿਲ੍ਹਾ ਅਤੇ ਸੈਸ਼ਨਜ ਜੱਜ- ਕਮ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂਅਥਾਰਟੀ, ਪਟਿਆਲਾ ਸ੍ਰੀ ਰਾਜਿੰਦਰ ਅਗਰਵਾਲ ਦੀ ਰਹਿਨੁਮਾਈ ਹੇਠ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਪਰਮਿੰਦਰ ਕੌਰ ਨੇ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ ਸਨੌਰ (ਬੀ) ਅਤੇ ਸਰਕਾਰੀ ਸੀਨੀਅਰ ਸਕੈੰਡਰੀ ਸਕੂਲਕਲਿਆਣ ਦੇ ਬੱਚਿਆਂ ਨਾਲ ਜੂਮ ਐਪ ਰਾਹੀਂ ਗੱਲਬਾਤ ਕੀਤੀ।ਇਸ ਸੈਸ਼ਨ ਦੌਰਾਨ ਉਨ੍ਹਾਂ ਨੂੰ ਸੰਵਿਧਾਨ ਦੀਆ ਮੁੱਖ ਵਿਸ਼ੇਸ਼ਤਾਵਾਂ ਅਤੇ ਮੂਲ ਅਧਿਕਾਰਾਂ ਸਮੇਤ ਨਾਗਰਿਕਾਂ ਦੀਆਂ ਜਿੰਮੇਵਾਰੀਆਂ ਪ੍ਰਤੀ, ਪੋਕਸੋ ਐਕਟ, ਜੇ.ਜੇ.ਬੀ. ਐਕਟ, ਚਾਇਲਡ ਮੈਰਿਜ ਐਕਟ, ਮੁਫਤ ਕਾਨੂੰਨੀ ਸਹਾਇਤਾ, ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਟਰ, ਪਰਮਾਨੈਂਟ ਲੋਕ ਅਦਾਲਤਾਂ (ਪੀ.ਯੂ.ਐਸ) ਅਤੇ ਟੋਲ ਫਰੀ ਨੰਬਰ 1968, ਨਾਲਸਾ ਅਤੇ ਵਿਕਟਮ ਕੰਪਨਸੇਸ਼ਨ ਸਕੀਮ ਬਾਰੇ ਜਾਣਕਾਰੀ ਦਿੱਤੀ।

ਮਿਸ ਪਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੇ ਅਧਿਕਾਰਾਂ ਦਾ ਦਾਅਵਾ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਫਰਜ਼ ਨਿਭਾਉਣੇ ਚਾਹੀਦੇ ਹਨ ਅਤੇ ਹਰੇਕ ਨਾਗਰਿਕ ਤੋਂ ਸੰਵਿਧਾਨ ਵਿੱਚ ਬੁਨਿਆਦੀ ਫਰਜ਼ਾਂ ਦੀ ਪਾਲਣਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਪੋਕਸੋ ਐਕਟ ਤਹਿਤ ਵਿਦਿਆਰਥੀਆਂ ਨੂੰ ਐਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸਕੂਲ ਟੀਚਰ ਸ਼੍ਰੀ ਨੀਰਜ਼ ਕੁਮਾਰ,ਪ੍ਰਵੀਨ ਕੁਮਾਰ ਅਤੇ ਸ਼੍ਰੀ ਇੰਦਰਪ੍ਰੀਤ ਸਿੰਘ ਪੀ.ਐਲ.ਵੀ. ਵੀ ਮੌਜੂਦ ਸਨ।

ਮਿਸ ਪਰਮਿੰਦਰ ਕੌਰ ਨੇ ਨਵੀ ਜ਼ਿਲ੍ਹਾ ਜੇਲ੍ਹ ਨਾਭਾ ਦੇ ਕੈਦੀਆ  ਨਾਲ ਵੀਡੀਓ ਕਾਨਫਰੰਸ ਵੀ ਕੀਤੀ । ਇਸ ਸੈਸ਼ਨ ਦੌਰਾਨ ਜੇਲ੍ਹ ਕੈਦੀਆ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਹਨਾ ਨੂੰ ਆਪਣੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ । ਇਸ ਤੋ ਇਲਾਵਾ ਜੇਲ੍ਹ ਦੇ ਕੈਦੀਆਂ ਨੂੰ ਉਨ੍ਹਾ ਦੀ ਨਿਯਮਤ ਜਮਾਨਤ/ ਅੰਤਰਿਮ ਜਮਾਨਤ ਬਾਰੇ ਪੁੱਛਿਆ ਅਤੇ ਮੁਫਤ ਕਾਨੂੰਨੀ ਸਹਾਇਤਾ, ਮੀਡੀਏਸ਼ਨ ਅਤੇ ਕੰਸੀਲੀਏਸ਼ਨ ਸੈਂਟਰ, ਪਰਮਾਨੈਂਟ  ਲੋਕ ਅਦਾਲਤਾਂ (ਪੀ.ਯੂ.ਐਸ) ਅਤੇ ਟੋਲ ਫਰੀ ਨੰਬਰ 1968 ਬਾਰੇ ਜਾਣੂ ਕਰਵਾਇਆ ਗਿਆ।