ਸਟਾਰਟ ਅੱਪ ਪ੍ਰੋਗਰਾਮ ( ਇਨੋਵੇਟਿਸ਼ ਮਾਇਰਸ) ਅਧੀਨ ਦੋ ਉਮੀਦਵਾਰਾਂ ਦੀ ਚੋਣ

Sorry, this news is not available in your requested language. Please see here.

ਸਟਾਰਟ ਅੱਪ ਪ੍ਰੋਗਰਾਮ ( ਇਨੋਵੇਟਿਸ਼ ਮਾਇਰਸ) ਅਧੀਨ ਦੋ ਉਮੀਦਵਾਰਾਂ ਦੀ ਚੋਣ
ਰੂਪਨਗਰ, 29 ਸਤੰਬਰ:
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਸ ਦਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸਟਾਰਟ ਅੱਪ ਪ੍ਰੋਗਰਾਮ ( ਇਨਟਿਸ਼ ਮਾਇਰਸ) ਮਿਤੀ 5 ਸਤੰਬਰ ਨੂੰ ਸ਼ੁਰੂ ਕੀਤਾ ਗਿਆ ਸੀ।
ਇਸ ਪ੍ਰੋਗਰਾਮ ਅਧੀਨ ਚਾਰ ਕੈਟਾਗਿਰੀ ਵਿਚ ਸਟਾਰਟ ਅੱਪ ਸੁਰੂ ਕਰਨ ਲਈ ਇਨੋਵੇਟਿਬ ਆਇਡਿਅਸ ਲਈ ਐਪਲੀਕੇਸ਼ਨ ਦੀ ਮੰਗੀਆਂ ਗਈਆਂ ਸਨ। ਸ ਦਮਨਜੀਤ ਸਿੰਘ ਮਾਨ  ਵੱਲੋਂ ਦੱਸਿਆ ਗਿਆ ਕਿ ਸਟਾਰਟ ਅੱਪ ਸ਼ੁਰੂ ਕਰਨ ਲਈ ਕੁੱਲ 54 ਉਮੀਦਵਾਰਾਂ ਵੱਲੋਂ ਰਜਿਸਟਰੇਸ਼ਨ ਕਰਵਾਈ ਗਈ ਸੀ। ਇਹਨਾ ਐਪਲੀਕੇਸ਼ਨ ਦੀ ਪੜਤਾਲ ਕਰਨ ਲਈ ਅੱਠ ਵੱਖ-ਵੱਖ ਵਿਭਾਗਾਂ ਤੋਂ ਜਿਊਰੀ ਮੈਂਬਰ ਸਲੈਕਟ ਕੀਤੇ ਗਏ ਸਨ।
ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਊਰੀ ਮੈਂਬਰ ਵੱਲੋਂ ਵੱਖ ਵੱਖ ਉਮੀਦਵਾਰਾਂ ਦੀ ਪੀ.ਪੀ.ਟੀ ਦੇਖਣ ਉਪਰੰਤ 2 ਉਮੀਦਵਾਰਾਂ ਨੂੰ ਪੰਜਾਬ ਸਟਾਰਟ ਅੱਪ ਸੈਲ ਅਤੇ ਇਨੋਵੇਸ਼ਨ ਪੰਜਾਬ ਮਿਸ਼ਨ ਨਾਲ ਰਜਿਸਟਰੇਸ਼ਨ ਕਰਨ ਲਈ ਚੁਣਿਆ ਗਿਆ ਹੈ ਤਾਂ ਜੋ ਇਹ ਉਮੀਦਵਾਰ ਆਪਣਾ ਕਾਰੋਬਾਰ ਨੂੰ ਸਫਲ ਕਰ ਸਕਣ।
ਵਧੀਕ ਡਿਪਟੀ ਕਮਿਸ਼ਨਰ (ਵ) ਵੱਲੋਂ ਦੱਸਿਆ ਗਿਆ ਕਿ ਇਹ ਪ੍ਰੋਗਰਾਮ ਹਰ ਮਹੀਨੇ ਕਰਵਾਇਆ ਜਾਵੇਗਾ ਤਾਂ ਜਿਹੜੇ ਉਮੀਦਵਾਰ ਆਪਣਾ ਸਟਾਰਟ ਅੱਪ ਸ਼ੁਰੂ ਕਰਨਾ ਚਾਹੁੰਦੇ ਹਨ ਉਨ੍ਹਾਂ ਸਹੀ ਦਿਸ਼ਾ ਅਤੇ ਵਿਤੀ ਤੋਰ ਸਹਾਇਤਾ ਦਿੱਤੀ ਜਾ ਸਕੇ। ਉਮੀਦਵਾਰ ਵਧੇਰੇ ਜਾਣਕਾਰੀ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਕਮਰਾ ਨੰਬਰ-9 ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਰੂਪਨਗਰ ਵਿਖੇ ਸੰਪਰਕ ਕਰ ਸਕਦੇ ਹਨ।