ਕੋਸ਼ਲਰਾਂ ਨੇ ਪਹਿਲੀ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਅਤੇ ਬੁਨਿਆਦੀ ਸਹੂਲਤਾ ਦੇ ਮੁੱਦੇ ਚੁੱਕੇ।
ਕੀਰਤਪੁਰ ਸਾਹਿਬ 10 ਮਈ,2021
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾ ਹੇਠ ਕੀਰਤਪੁਰ ਸਾਹਿਬ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ, ਬਿਨ੍ਹਾਂ ਕਿਸੇ ਭੇਦ-ਭਾਵ ਨਗਰ ਦੇ ਹਰ ਖੇਤਰ ਵਿੱਚ ਵਿਕਾਸ ਦੇ ਕੰਮ ਕਰਵਾਏ ਜਾਣਗੇ।
ਇਹਨਾਂ ਵਿਚਾਰਾ ਦਾ ਪ੍ਰਗਟਾਵਾ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਚੁਣੇ ਪ੍ਰਧਾਨ ਅਤੇ ਕੋਸ਼ਲਰਾਂ ਨੇ ਨਗਰ ਪੰਚਾਇਤ ਦੇ ਅਧਿਕਾਰੀਆਂ ਨਾਲ ਕੀਤੀ ਪਹਿਲੀ ਮੀਟਿੰਗ ਦੋਰਾਨ ਕੀਤਾ। ਉਹਨਾਂ ਦੱਸਿਆ ਕਿ ਪਹਿਲਾਂ ਹੀ ਕੀਰਤਪੁਰ ਸਾਹਿਬ ਵਿੱਚ ਰਾਣਾ ਕੇ ਪੀ ਸਿੰਘ ਨੇ ਫਲਾਈ ਓਵਰ, ਕਮਿਊਨਿਟੀ ਸੈਂਟਰ, ਸਵਾਗਤੀ ਗੇਟ ਅਤੇ ਹੋਰ ਵਿਕਾਸ ਦੇ ਕੰਮ ਕਰਵਾਏ ਹਨ। ਸਹਿਰ ਦੇੇ ਵੱਖ ਵੱਖ ਵਾਰਡਾਂ ਵਿੱਚ ਜਿਹੜੇ ਵਿਕਾਸ ਦੇ ਕੰਮ ਕਰਵਾਏ ਕੇ ਲੋਕਾਂ ਨੂੰ ਬੁਨਿਆਦੀ ਸਹੂਲਤਾ ਦਿੱਤੀਆਂ ਜਾਣੀਆਂ ਹਨ। ਉਹ ਸਾਰੇ ਕੰਮ ਰਾਣਾ ਕੇ ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਰਵਾਏ ਜਾਣਗੇ। ਇਸ ਮੋਕੇ ਕੋਸ਼ਲਰਾਂ ਨੇ ਨਗਰ ਪੰਚਾਇਤ ਦੇ ਅਧਿਕਾਰੀਆਂ ਤੋਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਚਲ ਰਹੇ ਵਿਕਾਸ ਕਾਰਜਾਂ, ਨਗਰ ਪੰਚਾਇਤ ਦੀ ਆਮਦਨ, ਖਰਚੇ ਅਤੇ ਹੋਰ ਵਿੱਤੀ ਮਾਮਲਿਆ ਬਾਰੇ ਜਾਣਕਾਰੀ ਹਾਸਲ ਕੀਤੀ। ਕੋਸ਼ਲਰਾਂ ਨੇ ਪ੍ਰਧਾਨ ਸੁਰਿੰਦਰਪਾਲ ਕੋੜਾ ਦੀ ਅਗਵਾਈ ਵਿੱਚ ਸ਼ਹਿਰ ਨੂੰ ਸਾਫ ਸੁਧਰਾ ਰੱਖਣ, ਰੋਗਾਣੂ ਮੁਕਤ ਕਰਨ ਅਤੇ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਰੇ ਢੁਕਵੇਂ ਉਪਰਾਲੇ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਮੀਟਿੰਗ ਵਿੱਚ ਸੁਰਿੰਦਰਪਾਲ ਕੋੜਾ, ਕਾਰਜ ਸਾਧਕ ਅਫਸਰ ਜੀ ਬੀ ਸ਼ਰਮਾ, ਜੇ ਈ ਰਾਕੇਸ਼ ਕੁਮਾਰ, ਮੀਤ ਪ੍ਰਧਾਨ ਅਮਨਪ੍ਰੀਤ ਕੋਰ, ਹਿੰਮਾਸੂ ਟੰਡਨ, ਜੀਵਨ ਜਯੋਤੀ, ਜਸਵਿੰਦਰ ਕੋਰ, ਜਯੋਤੀ ਦੇਵੀ, ਮਾਰੂ ਕੁਮਾਰ, ਜਸਵੀਰ ਕੌਰ, ਸੁਖਵਿੰਦਰ ਕੋਰ, ਤੇਜਵੀਰ ਸਿੰਘ, ਜੋਗਿੰਦਰ ਸਿੰਘ ਬਿੱਟੁ ਆਦਿ ਸ਼ਾਮਿਲ ਹੈ।

हिंदी






