ਸਪੈਸ਼ਲ ਬਚਿਆਂ ਦੀ ਪ੍ਰਦਰਸ਼ਨੀ ਨੇ ਫਾਜ਼ਿਲਕਾ ਵਾਸੀਆਂ ਨੂੰ ਖਿਚਿਆ ਆਪਣੇ ਵੱਲ

Sorry, this news is not available in your requested language. Please see here.

ਫਾਜ਼ਿਲਕਾ, 7 ਨਵੰਬਰ:

ਜ਼ਿਲ੍ਹਾ ਫਾਜ਼ਿਲਕਾ ਵਿਖੇ ਪਹਿਲੀ ਵਾਰ ਲਗਾਏ ਗਏ ਪੰਜਾਬ ਹੈਂਡੀਕਰਾਫਟ ਫੈਸਟੀਵਲ ਨੇ ਲੋਕਾਂ ਅੰਦਰ ਰੂਚੀ ਅਤੇ ਉਤਸਾਹ ਤਾਂ ਭਰਿਆ ਹੀ ਹੈ ਉਥੇ ਸਪੈਸ਼ਲ ਬਚਿਆਂ ਦੇ ਹੁਨਰ ਅਤੇ ਕਲਾ ਨੇ ਸਭ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਜ਼ਿਲ੍ਹਾ ਸਪੈਸ਼ਨ ਰਿਸੋਰਸ ਸੈਂਟਰ ਦੇ ਸਪੈਸ਼ਲ ਬਚਿਆਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਨੇ ਸਭਨੂੰ ਸੋਚੀ ਪਾ ਦਿੱਤਾ ਹੈ ਕਿ ਸ਼ਰੀਰ ਦੇ ਕਿਸੇ ਅੱਗ ਪੱਖੋਂ ਅਸਮਰੱਥ ਹੋਣ ਦੇ ਬਾਵਜੂਦ ਵੀ ਮਿਹਨਤ ਤੇ ਕਲਾ ਨਾਲ ਕਿਸੇ ਮੁਸ਼ਕਿਲ ਨੂੰ ਵੀ ਮਾਤ ਪਾਈ ਜਾ ਸਕਦੀ ਹੈ।

ਬੋਲਣ, ਸੁਣਨ ਅਤੇ ਦੇਖਣ ਤੋਂ ਅਸਮਰੱਥ ਸਪੈਸ਼ਲ ਬਚਿਆਂ ਵੱਲੋਂ ਪ੍ਰਤਾਪ ਬਾਗ ਵਿਖੇ ਲਗਾਈ ਗਈ ਪ੍ਰਦਰਸ਼ਨੀ ਦੌਰਾਨ ਇਕ ਦੂਸਰੇ ਦੇ ਸਹਿਯੋਗ ਨਾਲ ਜੈਲੀ ਕੈਂਡਲ, ਮੋਮਬਤੀਆਂ, ਸਜਾਵਟੀ ਦੀਵੇ, ਫੈਬਰਿਕ, ਪੇਂਟਿੰਗ ਸੂਟ ਤੇ ਦੁਪਟੇ ਆਪਣੇ ਹੱਥਦਸਤੀ ਤਿਆਰ ਕੀਤੇ ਗਏ ਹਨ ਜ਼ੋ ਕਿ ਵੱਖ—ਵੱਖ ਰੰਗਾਂ ਨਾਲ ਭਰਪੂਰ ਸਭ ਨੂੰ ਆਕਰਸ਼ਿਤ ਕਰ ਰਹੇ ਹਨ। ਇਹ ਜੈਲੀ ਕੈਂਡਲ ਕਿਤੇ ਵੀ ਹੋਰ ਉਪਲਬਧ ਨਹੀਂ ਹਨ। ਬਚਿਆਂ ਦੀ ਇਕ ਹੋਰ ਖਾਸ ਗੱਲ ਹੈ ਕਿ ਇਹ ਬਚੇ ਆਪਣੇ ਹੱਥੀ ਤਿਆਰ ਕੀਤੇ ਸਮਾਨ ਨੂੰ ਬਿਨਾਂ ਕਿਸੇ ਦੀ ਸਹਾਇਤਾ ਨਾਲ ਖੁਦ ਵੇਚ ਵੀ ਰਹੇ ਹਨ।ਬਚਿਆਂ ਦੀ ਅਦਭੁਤ ਕਲਾ ਅਤੇ ਨਿਪੁੰਨਤਾ ਨੂੰ ਵੇਖਦਿਆਂ ਕੋਈ ਕਹਿ ਨਹੀਂ ਸਕਦਾ ਕਿ ਇਹ ਬਚੇ ਕਿਸੇ ਆਮ ਬਚੇ ਤੋਂ ਘੱਟ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਚੱਲ ਰਹੇ ਜ਼ਿਲ੍ਹਾ ਸਪੈਸ਼ਨ ਰਿਸੋਰਸ ਸੈਂਟਰ ਵਿਖੇ 55 ਸਪੈਸ਼ਨ ਬਚੇ ਹਨ ਜਿਸ ਵਿਚੋਂ ਕੋਈ ਬੋਲਣ ਤੋਂ, ਕੋਈ ਸੁਣਨ ਤੋਂ ਅਤੇ ਕੋਈ ਦੇਖਣ ਤੋਂ ਵਾਂਝਾ ਹੈ। ਇਨ੍ਹਾਂ ਬਚਿਆਂ ਨੂੰ 6 ਅਧਿਆਪਕ ਪਹਿਚਾਣ ਚਿੰਨਾ ਰਾਹੀਂ ਪੜ੍ਹਾ ਰਹੇ ਹਨ। ਅਧਿਆਪਕ ਗੁਰਮੀਤ ਸਿੰਘ, ਰਜਨੀ, ਰਾਜ ਕੁਮਾਰ, ਮਿਨਾਕਸ਼ੀ, ਮੀਨੂੰ, ਸ਼ਵੇਤਾ ਵੱਲੋਂ ਸਪੈਸ਼ਲ ਬਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਪੂਰੀ ਤਰ੍ਹਾਂ ਪਰਿਪੱਖ ਕਰ ਰਹੇ ਹਨ ਤਾਂ ਜ਼ੋ ਪੜਾਈ ਪੂਰੀ ਕਰਨ ਉਪਰੰਤ ਪੇਸ਼ੇਵਰ ਵਜੋਂ ਆਪਣੇ ਆਪ ਨੂੰ ਮਜਬੂਤ ਬਣਾ ਸਕਣ।