ਜ਼ਿਲ੍ਹੇ ਵਿਚ ਦੂਜੇ ਪੜਾਅ ਦੌਰਾਨ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਜਾਣਗੇ 1727 ਸਮਾਰਟ ਫੋਨ
ਤਰਨ ਤਾਰਨ , 16 ਸਤੰਬਰ :
ਜ਼ਿਲੇ੍ਹ ਵਿੱਚ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ “ਸਮਾਰਟ ਕਨੈਕਟ ਸਕੀਮ” ਤਹਿਤ ਸਮਾਰਟ ਫੋਨ ਵੰਡਣ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ, ਵੱਖ-ਵੱਖ ਥਾਵਾਂ ‘ਤੇ ਹੋਏ ਸਮਾਗਮਾਂ ਤਹਿਤ ਸਸਸਸ ਤਰਨ ਤਾਰਨ (ਲੜਕੇ) ਵਿਖੇ ਹਲਕਾ ਵਿਧਾਇਕ ਡਾ: ਧਰਮਵੀਰ ਅਗਨੀਹੋਤਰੀ ਨੇ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸੇ ਤਰ੍ਹਾਂ ਸਸਸਸ ਪੱਟੀ (ਲੜਕੇ) ਵਿਖੇ ਹਲਕਾ ਪੱਟੀ ਦੇ ਵਿਧਾਇਕ ਸ਼੍ਰੀ ਹਰਮਿੰਦਰ ਸਿੰਘ ਗਿੱਲ ਨੇ ਸ਼ੁਰੂਆਤ ਕੀਤੀ।
ਇਸ ਮੌਕੇ ਵਿਧਾਇਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਵਿਚ ਪੜ੍ਹਦੇ ਹਰੇਕ ਵਿਦਿਆਰਥੀ ਨੂੰ ਸਮਾਰਟ ਫੋਨ ਦਿੱਤੇ ਜਾਣੇ ਹਨ। ਅੱਜ ਜ਼ਿਲ੍ਹੇ ਵਿਚ ਦੂਜੇ ਪੜਾਅ ਵਿੱਚ ਕੁੱਲ 1727 ਫੋਨ ਵੰਡਣ ਦੀ ਸ਼ੁਰੂਆਤ ਕੀਤੀ ਗਈ।
ਇਸ ਸਮੇਂ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਸ਼੍ਰੀ ਸਤਿਨਾਮ ਸਿੰਘ ਬਾਠ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ) ਸ਼੍ਰੀ ਹਰਪਾਲ ਸਿੰਘ ਸੰਧਾਵਾਲੀਆ, ਪ੍ਰਿੰਸੀਪਲ ਸ੍ਰ. ਜਗਵਿੰਦਰ ਸਿੰਘ, ਸ੍ਰ. ਤੇਜਿੰਦਰ ਸਿੰਘ ਡੀ. ਐਸ. ਐਸ., ਪਿ੍ਰੰਸੀਪਲ ਸ੍ਰੀ ਗੁਰਬਚਨ ਸਿੰਘ ਲਾਲੀ, ਪ੍ਰਿੰਸੀਪਲ ਰਣਜੀਤ ਸਿੰਘ ਅਤੇ ਪ੍ਰਿੰਸੀਪਲ ਦਲੀਪ ਕੁਮਾਰ ਹਾਜ਼ਰ ਸਨ।

हिंदी





