ਫਾਜ਼ਿਲਕਾ 5 ਨਵੰਬਰ :
ਜ਼ਿਲ੍ਹਾ ਚੋਣ ਅਫਸਰ—ਕਮ—ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ ਫਾਜ਼ਿਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ।ਇਸੇ ਲੜੀ ਤਹਿਤ ਸ਼ਨੀਵਾਰ ਅਤੇ ਐਤਵਾਰ ਨੂੰ ਪਹਿਲੇ ਪੜਾਅ ਵਿਚ ਸਾਰੇ ਬੀਐਲਓ ਆਪਣੇ ਬੂੱਥਾ ਤੇ ਹਾਜਰ ਰਹੇ ਅਤੇ ਉਥੇ ਉਨ੍ਹਾਂ ਨੇ ਵੋਟਰ ਸੂਚੀਆਂ ਦੀ ਸੁਧਾਈ ਲਈ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ।
ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਜ਼ਿਲ੍ਹੇ ਦੇ ਕੁੱਲ 829 ਪੋਲਿੰਗ ਬੂਥਾਂ ਤੇ ਸਪੈਸ਼ਲ ਕੈਂਪ ਲਗਾਏ ਗਏ। ਵਿਧਾਨ ਸਭਾ ਚੋਣ ਹਲਕਾ 79 ਜਲਾਲਾਬਾਦ ਦੇ 251, 80 ਫਾਜ਼ਿਲਕਾ ਦੇ 212, 81 ਅਬੋਹਰ ਦੇ 177 ਅਤੇ 82 ਬੱਲੂਆਣਾ ਦੇ 189 ਪੋਲਿੰਗ ਬੂਥਾਂ ਤੇ ਬੀ.ਐੱਲ.ਓਜ਼ ਕੱਲ ਤੇ ਅੱਜ ਬੈਠੇ।ਹੁਣ ਅੱਗਲੀ ਵਾਰ 2 ਅਤੇ 3 ਦਸੰਬਰ ਨੂੰ ਵੀ ਸਾਰੇ ਬੂਥਾਂ ਤੇ ਇਸੇ ਤਰਾਂ ਕੈਂਪ ਲੱਗਣਗੇ।ਆਮ ਜਨਤਾ ਇਨ੍ਹਾਂ ਬੂਥਾਂ ਤੇ ਬੈਠੇ ਹੋਏ ਬੀ.ਐੱਲ.ਓਜ ਤੋਂ ਆਪਣੇ ਨਵੇਂ ਵੋਟਰ ਕਾਰਡ, ਪੁਰਾਣੇ ਵੋਟਰ ਕਾਰਡਾਂ ਵਿੱਚ ਸੋਧ, ਵੋਟ ਕਟਵਾਉਣ, ਵੋਟ ਸ਼ਿਫਟ ਕਰਵਾਉਣ ਅਤੇ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾ ਸਕਦੇ ਹਨ।
ਇਹਨਾਂ ਕੈਂਪਾਂ ਵਿੱਚ ਆਮ ਲੋਕ ਫਾਰਮ ਨੰ. 6 (ਨਵੀਂ ਵੋਟ ਬਨਾਉਣ ਲਈ), ਫਾਰਮ ਨੰ. 6ਏ (ਐਨ.ਆਰ.ਆਈ. ਵੋਟਰਜ਼ ਲਈ), ਫਾਰਮ ਨੇ 6ਬੀ (ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ), ਫਾਰਮ ਨੰ: 7 (ਵੋਟ ਕਟਵਾਉਣ ਲਈ, ਅਤੇ ਫਾਰਮ ਨੰ: 8 (ਵੋਟਰ ਕਾਰਡ ਵਿੱਚ ਕਿਸੇ ਤਰ੍ਹਾਂ ਦੀ ਸੋਧ ਕਰਨ, ਵੋਟ ਸ਼ਿਫਟ ਕਰਵਾਉਣ ਲਈ) ਬੀ.ਐਲ.ਓਜ ਕੋਲ ਫਾਰਮ ਭਰ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ।

हिंदी






