ਫਾਜ਼ਿਲਕਾ 4 ਅਗਸਤ 2021
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸਾਗਰ ਸੇਤੀਆ ਆਈ.ਏ.ਐੱਸ ਦੇ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਪਾਲਣਾ ਕਰਦੇ ਹੋਏ ਸੰਸਥਾ ਮੁੱਖੀ ਸ਼੍ਰੀ ਹਰਦੀਪ ਟੋਹੜਾ ਦੀ ਰਹਿਨੁਮਾਈ ਹੇਠ ਸਰਕਾਰੀ ਆਈ.ਟੀ.ਆਈ ਫਾਜ਼ਿਲਕਾ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਵਿਸ਼ਵ ਹੁਨਰ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਦੂਜੇ ਪੜ੍ਹਾਅ ਅਧੀਨ ਪੰਜਾਬ ਵਿੱਚ ਹੋ ਰਹੇ ਸੂਬਾ ਪੱਧਰੀ ਮੁਕਾਬਲਿਆਂ ਲਈ ਦੋ ਸੈਂਟਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਇੱਕ ਚਿਤਕਾਰਾ ਯੂਨੀਵਰਸਿਟੀ ਚੰਡੀਗੜ੍ਹ ਅਤੇ ਦੂਸਰਾ ਸੈਂਟਰ ਸਰਕਾਰੀ ਆਈ.ਟੀ.ਆਈ ਫਾਜ਼ਿਲਕਾ ਹੈ।
ਉਨ੍ਹਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਕੁੱਲ 25 ਸਿਖਿਆਰਥੀਆਂ ਨੇ ਭਾਗ ਲਿਆ।ਜਿਸ ਵਿੱਚ ਇੱਕਲੇ ਫਾਜ਼ਿਲਕਾ ਸੈਂਟਰ ਵਿੱਚ 06 ਸਿਖਿਆਰਥੀਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ।ਇਹਨਾਂ ਵਿੱਚ ਅੰਕੁਸ਼ ਹਰਜਾਈ, ਸਾਹਿਲ ਕੁਮਾਰ, ਸੁਖਦੇਵ, ਸੁਰਮੁੱਖ ਸਿੰਘ, ਹੰਸਰਾਜ ਅਤੇ ਅੰਕੁ੍ਸ਼ ਸ਼ਾਮਿਲ ਹਨ। ਅੱਜ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਜਿਊਰੀ ਮੈਂਬਰ ਦੇ ਤੋਰ ਤੇ ਸ਼੍ਰੀ ਗੁਰਛਿੰਦਰਪਾਲ ਸਿੰਘ ਜ਼ਿਲ੍ਹਾ ਵੋਕੇਸ਼ਨਲ ਕੁਆਰਡੀਨੇਟਰ, ਸ਼੍ਰੀ ਮਦਨ ਲਾਲ ਐੱਮ.ਐੱਮ.ਵੀ ਇੰਸ: ਕਮ ਪਲੇਸਮੈਂਟ ਅਫਸਰ ਅਤੇ ਸ਼੍ਰੀ ਵਿਜੇ ਪਾਲ ਜ਼ਿਲ੍ਹਾ ਨੋਡਲ ਅਫਸਰ ਬਡੀ ਪ੍ਰੋਗਰਾਮ ਨੇ ਭੂਮਿਕਾ ਨਿਭਾਈ।
ਇਸ ਮੌਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਮੈਨੇਜਰ ਸ਼੍ਰੀ ਰਵਿੰਦਰ ਸਿੰਘ ਅਤੇ ਸਰਕਾਰੀ ਆਈ.ਟੀ.ਆਈ ਫਾਜ਼ਿਲਕਾ ਦੇ ਸ਼੍ਰੀ ਜਸਵਿੰਦਰ ਸਿੰਘ ਦੁਆਰਾ ਪਹੁੰਚੇ ਹੋਏ ਕੈਂਡੀਡੇਟਸ ਨੂੰ ਰੀਫਰੈਸ਼ਮੈਂਟ ਅਤੇ ਆਉਣ-ਜਾਣ ਦਾ ਕਿਰਾਇਆ ਦਿੱਤਾ ਗਿਆ।ਇਸ ਮੌਕੇ ਸਮੂਹ ਸਟਾਫ ਦਾ ਯੋਗਦਾਨ ਰਿਹਾ।

हिंदी






