ਸਰਕਾਰੀ ਐਲੀਮੈਂਟਰੀ ਸਕੂਲ ਨੰਦਪੁਰ ਨਵੇਂ ਦਾਖਲੇ ਕਰਨ ਚ ਜ਼ਿਲ੍ਹੇ ਵਿੱਚੋਂ ਬਣਿਆ ਮੋਹਰੀ

Sorry, this news is not available in your requested language. Please see here.

ਤਰਨ ਤਾਰਨ 11 ਅਪ੍ਰੈਲ : 
ਸਿੱਖਿਆ ਵਿਭਾਗ ਪੰਜਾਬ ਦੇ ਯਤਨਾਂ ਸਦਕਾ ਕਰੋਨਾ ਮਹਾਂਮਾਰੀ ਦੌਰਾਨ ਵੀ ਅਧਿਆਪਕ ਸਹਿਬਾਨ ਵੱਲੋਂ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਲਈ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ । ਜਿਸ ਦੇ ਸਦਕਾ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਨਵੇਂ ਦਾਖਲੇ ਵਿੱਚ ਭਾਰੀ ਵਾਧਾ ਹੋ ਰਿਹਾ ਹੈ ।
ਜ਼ਿਲ੍ਹਾ ਤਰਨ ਤਾਰਨ ਦੇ ਵੱਖ ਵੱਖ ਬਲਾਕਾਂ ਵਿੱਚ ਅਧਿਆਪਕ ਜੀ ਤੋੜ ਮਿਹਨਤ ਕਰਕੇ ਵਿਦਿਆਰਥੀਆਂ ਦੇ ਘਰਾਂ ਤੱਕ ਪਹੁੰਚ ਕਰ ਰਹੇ ਹਨ । ਜ਼ਿਲ੍ਹਾ ਸਿੱਖਿਆ ਅਫ਼ਸਰ ਸਹਿਬਾਨ ਵੱਲੋਂ ਸਰਕਾਰੀ ਸਕੂਲਾਂ ਦੇ ਮੁੱਖ ਅਧਿਆਪਕ ਸਹਿਬਾਨ ਅਤੇ ਅਧਿਆਪਕ ਸਹਿਬਾਨ ਨੂੰ ਲਗਾਤਾਰ ਪ੍ਰੇਰਿਤ ਕਰਕੇ ਸਕੂਲਾਂ ਵਿੱਚ ਨਵਾਂ ਦਾਖਲਾ ਵਧਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ।
ਸਰਕਾਰੀ ਐਲੀ ਸਕੂਲ ਨੰਦਪੁਰ, ਬਲਾਕ ਨੌਸ਼ਹਿਰਾ ਪੰਨੂਆਂ ਦੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਵਧੀ ਹੈ ਜਿਸ ਨਾਲ ਸਕੂਲ ਨਵੇਂ ਦਾਖਲੇ ਦੀ ਗਿਣਤੀ ਵਧਾਉਣ ਵਿੱਚ ਜ਼ਿਲ੍ਹੇ ਭਰ ਦੇ ਮੋਹਰੀ ਸਕੂਲਾਂ ਵਿੱਚ ਆ ਗਿਆ ਹੈ ।
ਸਕੂਲ ਮੁਖੀ ਮੈਡਮ ਕੁਲਜੀਤ ਕੌਰ ਮੰਡ  ਨੇ ਮੀਡੀਆ ਕੋਆਰਡੀਨੇਟਰ ਦਿਨੇਸ਼ ਸ਼ਰਮਾ ਨੂੰ ਦਸਿਆ ਕਿ ਐਸ ਐਮ ਸੀ ਚੇਅਰਮੈਨ, ਕਮੇਟੀ ਮੈਂਬਰਾਂ, ਜੀ ਓ ਜੀ ਅਮਰਜੀਤ ਸਿੰਘ  ਅਤੇ ਅਧਿਆਪਕ ਸ਼ਰਨਜੀਤ ਕੌਰ , ਨਵਨੀਤ ਕੌਰ ਰੀਟਾ ਰਾਣੀ, ਸੁਭਾਸ਼ ਚੰਦਰ ਅਤੇ ਮੋਹਨ ਸਿੰਘ ਵਰਗੇ ਮਿਹਨਤੀ ਅਧਿਆਪਕ  ਸਹਿਬਾਨ ਦੇ ਇਕੱਠੇ ਯਤਨਾਂ ਸਦਕਾ ਸਕੂਲ ਦੀ ਤਰੱਕੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਇਥੋਂ ਤੱਕ ਕਿ ਛੁੱਟੀ ਵਾਲੇ ਦਿਨ ਵੀ ਡੋਰ ਟੂ ਡੋਰ ਮੁਹਿੰਮ ਤਹਿਤ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ।
ਉਹਨਾਂ ਕਿਹਾ ਕਿ ਉਹਨਾਂ ਦਾ ਮੁੱਖ ਟੀਚਾ ਇਸ ਵਾਰ ਪੂਰੇ ਜ਼ਿਲ੍ਹੇ ਨਾਲੋਂ ਵੱਧ ਆਪਣੇ ਸਕੂਲ ਵਿੱਚ ਗਿਣਤੀ ਵਧਾਉਣਾ ਹੈ । ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰੀ ਸੁਸ਼ੀਲ ਕੁਮਾਰ ਤੁਲੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਪਰਮਜੀਤ ਸਿੰਘ ਨੇ ਸਮੂਹ ਸਕੂਲ ਮੁਖੀਆਂ ਨੂੰ ਇੰਜ ਹੀ ਮਿਹਨਤ ਕਰਕੇ ਆਪਣੇ ਸਕੂਲਾਂ ਦਾ ਦਾਖਲਾ ਵਧਾਉਣ ਲਈ ਉਤਸ਼ਾਹਿਤ ਕੀਤਾ ।