ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਨੇਤਰਹੀਣ ਅਤੇ ਅੰਗਹੀਣ ਵਿਅਕਤੀਆਂ ਦੇ ਦਸਤਾਵੇਜ ਬਣਾਉਣ ਲਈ 25 ਜੁਲਾਈ ਤੋ ਕੈਪ ਲੱਗੇਗਾ 

Sorry, this news is not available in your requested language. Please see here.

ਗੁਰਦਾਸਪੁਰ 19 ਜੁਲਾਈ 2021 ਸ੍ਰੀ ਇੰਦਰਪ੍ਰੀਤ ਸਿੰਘ ਜਨਰਲ ਸੈਕਟਰੀ ਲਇਸ ਬਰੈਲ ਵੈਲਫੇਅਰ ਐਸੋਸੀਏਸ਼ਨ ਫਾਰ ਬਲਾਈਡ ਵੱਲੋ Locomotor and Blind ਦਿਵਿਆਂਗ ਜਨਾਂ ਦੇ ਅਧਾਰ ਕਾਰਡ UDID ਡਿਸਅਬਿਲਟੀ ਸਰਟੀਫਿਕੇ , ਰੇਲਵੇ ਕਨੰਸੈਸ਼ਨ ਸਰਟੀਫਿਕੇਟ ਅਤੇ ਪੈਨਸ਼ਲ ਲਗਾਉਣ ਸਬੰਧੀ ਲੋੜੀਦੀ ਕਾਰਵਾਈ ਕਰਨ ਬਾਰੇ ਬੇਨਤੀ ਕੀਤੀ ਹੈ , ਜਿਸ ਸਬੰਧੀ ਦਸਤਾਵੇਸਜੀ ਕੈਪ 25 ਜੁਲਾਈ 2021 ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਲਗਾਇਆ ਜਾ ਰਿਹਾ ਹੈ । ਇਸ ਕੈਪ ਵਿੱਚ ਲੱਗ 200 ਵਿਅਕਤੀਆਂ ਦੇ ਸਾਮਲ ਹੋਣ ਦੀ ਆਸ ਹੈ ।
ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਕੈਪ ਵਾਲੇ ਤੇ ਲੋੜੀਦੀਆ ਮੈਡੀਕਲ ਟੀਮਾਂ ( ਆਈ ਡਾਕਟਰ ,ਆਰਥੋ ਡਾਕਟਰ ਅਤੇ ਵੈਕਸੀਨੇਸ਼ਨ ਟੀਮ ਸਮੇਤ ਵੈਕਸੀਨ) ਅਤੇ ਯੂ ਡੀ ਆਈ ਡੀ ਕਾਰਡ ਬਣਾਉਣ ਲਈ 2 ਡਾਟਾ ਐਟਰਰੀ ਅਪਰੇਟਰਾਂ ਦੀ ਡਿਊਟੀ ਸਮੇਤ 2 ਕੰਪਿਊਟਰ ਸੈਟ ( ਪ੍ਰਿੰਟਰ , ਸਕੈਨਰ ) ਸਮੇਤ ਇੰਟਰਨੈਟ ਸੁਵਿਧਾ ਲਗਾਈ ਜਾਵੇ। ਕੈਪ ਵਿੱਚ ਆਉਣ ਵਾਲੇ ਲਾਭਪਾਤਰੀਆਂ ਲੲ ਥਰਮਲ ਸਕੈਨਿੰਗ , ਮਾਸਕ ਅਤੇ ਸੈਨਟਾਈਜਰ ਦਾ ਪ੍ਰਬੰਧ ਵੀ ਕੀਤਾ ਜਾਵੇ ਅਤੇ ਰੇਲਵੇ ਕਨਸੈਸ਼ਨ ਸਰਟੀਫਿਕੇਟ ਵਿੱਚ ਡਿਸਪੈਚ ਨੰਬਰ ਲਗਾਉਣ ਲਈ ਇੱਕ ਕਰਮਚਾਰੀ ਦੀ ਡਿਊਟੀ ਲਗਾਈ ਜਾਵੇ ।
ਇਸ ਕੈਪ ਵਿੱਚ ਜਿਲ੍ਹਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਦਿਵਿਆਗ ਜਨਾ ਦੇ ਪੈਨਸ਼ਨ ਫਾਰਮ ਭਰਨ ਸਬੰਧੀ ਆਪ ਦੇ ਅਧੀਨ ਆਉਦੇ ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਦੀ ਡਿਉਟੀ ਕੈਪ ਵਾਲੇ ਸਥਾਨ ਤੇ ਲਗਾਉਣਗੇ । ਕੈਪ ਵਿੱਚ ਈ ਡਿਸਟ੍ਰਿਕਟ ਕੌਆਰਡੀਨੇਟਰ ਗੁਰਦਾਸਪੁਰ ਦਿਵਿਆਂਗ ਜਨਾਂ ਦੇ ਅਧਾਰ ਕਾਰਡ ਬਣਾਉਣ ਲਈ ਕੈਪ ਵਾਲੀ ਜਗਾ ਤੇ ਇੱਕ ਕਾਊਟਰਾਂ ਦਾ ਪ੍ਰਬੰਧ ਸਮੇਤ ਇੰਟਰਨੈਟ ਸੁਵਿਧਾ ਦਾ ਪ੍ਰਬੰਧ ਕਰਨਗੇ ਅਤੇ ਨਵਾਂ ਅਧਾਰ ਕਾਰਡ ਬਣਾਉਣ ਜਾਂ ਅਧਾਰ ਕਾਰਡ ਵਿੱਚ ਅਪਡੇਟ ਕਰਵਾਉਣ ਲਈ ਮੁਫਤ ਸੇਵਾ ਦਿੱਤੀ ਜਾਵੇਗੀ ।