ਸਰਕਾਰੀ ਕਾਲਜ ਡੇਰਾ ਬੱਸੀ ਦੀ ਐਨ.ਐਸ.ਐਸ. ਵਲੰਟੀਅਰ ਦੀ ਹੋਈ ਪ੍ਰੀ-ਆਰ.ਡੀ. ਸਿਲੈਕਸ਼ਨ

Sorry, this news is not available in your requested language. Please see here.

ਐਸ.ਏ.ਐਸ.ਨਗਰ, 20 ਅਕਤੂਬਰ:

ਅੱਜ ਸਰਕਾਰੀ ਕਾਲਜ ਡੇਰਾਬੱਸੀ ਦੀ ਐਨ.ਐਸ.ਐਸ. ਵਲੰਟੀਅਰ ਮੰਜੋਤ ਕੌਰ, ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਦੀ ਚੋਣ ਪ੍ਰੀ-ਆਰ.ਡੀ. ( ਗਣਤੰਤਰ ਦਿਵਸ) ਕੈਂਪ ਦੀ ਟ੍ਰੇਨਿੰਗ ਲਈ ਹੋਈ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਨੇ ਵਿਦਿਆਰਥਣ ਨੂੰ ਉਸਦੀ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਨ ਦੇ ਨਾਲ-ਨਾਲ ਅੱਗੇ ਵੱਧਣ ਲਈ ਆਪਣਾ ਆਸ਼ੀਰਵਾਦ ਦਿੱਤਾ। ਇਸੇ ਵਿਦਿਆਰਥਣ ਨੇ ਪਹਿਲਾਂ ਵੀ ਐਨ.ਐਸ.ਐਸ. ਵਲੰਟੀਅਰ ਵਜੋਂ “ਨਸ਼ਾ ਮੁਕਤ ਅਭਿਆਨ” ਤਹਿਤ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਇਸ ਤੋਂ ਇਲਾਵਾ ਆਪਦਾ ਮਿਤਰ-ਡਿਜਾਸਟਰ ਮੈਨੇਜਮੈਂਟ ਦੇ 15 ਰੋਜ਼ਾ ਕੈਂਪ, ਖੂਨਦਾਨ ਕੈਂਪ ਤੇ ਖੇਡਾਂ ਵਿੱਚ ਅਤੇ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਹਮੇਸ਼ਾ ਵੱਧ ਚੜ੍ਹ ਕੇ ਭਾਗ ਲਿਆ ਹੈ।

ਇਸ ਮੌਕੇ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ, ਵਾਈਸ ਪ੍ਰਿੰਸੀਪਲ ਪ੍ਰੋ. ਆਮੀ ਭੱਲਾ, ਐਨ.ਐਸ.ਐਸ. ਕਨਵੀਨਰ ਡਾ. ਅਮਰਜੀਤ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਰਵਿੰਦਰ ਸਿੰਘ, ਪ੍ਰੋ. ਬੋਮਿੰਦਰ ਕੌਰ ਅਤੇ ਸ੍ਰੀ ਹਰਨਾਮ ਸਿੰਘ ਨੇ ਵਿਦਿਆਰਥਣ ਦੀ ਹੌਂਸਲਾ ਅਫਜਾਈ ਕੀਤੀ।