ਫਾਜਿਲਕਾ 19 ਨਵੰਬਰ:
ਸਰਕਾਰੀ ਕਾਲਜ ਸੁਖਚੈਨ , ਫਾਜ਼ਿਲਕਾ ਵਿਖੇ ਨਵੰਬਰ ਮਾਹ- 2023 ਦੇ ਸਮਾਗਮਾਂ ਦੀ ਲੜੀ ਵਿੱਚ ਭਾਸ਼ਾ ਵਿਭਾਗ, ਫਾਜ਼ਿਲਕਾ ਵਿਦਿਆਰਥੀਆਂ ਦੇ ਸਾਹਿਤ ਸਿਰਜਨ ਮੁਕਾਬਲਿਆਂ ਦਾ ਇਨਾਮ ਵੰਡ ਸਮਾਰੋਹ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਭੁਪਿੰਦਰ ਉਤਰੇਜਾ ਜ਼ਿਲ੍ਹਾ ਭਾਸ਼ਾ ਅਫ਼ਸਰ ਉਚੇਚਾ ਤੌਰ ਤੇ ਪਹੁੰਚੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਹਿਤ ਸਿਰਜਣ ਤੇ ਕਲਾ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਕਾਰਜਕਾਰੀ ਪ੍ਰਿੰਸੀਪਲ ਸ. ਹਰਜੀਤ ਸਿੰਘ ਵੱਲੋਂ ਸਵਾਗਤ ਕਰਦੇ ਹੋਏ ਪ੍ਰਤਿਭਾਸ਼ੀਲ ਮੁਕਾਬਲਿਆਂ ਦੀ ਪ੍ਰਸੰਸਾ ਕੀਤੀ ਗਈ ।ਇਸ ਮੌਕੇ ਪ੍ਰੋਫ਼ੈਸਰ ਰਮੇਸ਼ ਰੰਗੀਲਾ ( ਡਾ.) ਨੇ ਬਾ-ਖੂਬੀ ਸਟੇਜ ਸੰਚਾਲਣ ਕੀਤਾ ਤੇ ਕਵਿਤਾ ਮੈਂ ਪੰਜਾਬੀ ਮੇਰੀ ਮਾਂ ਪੰਜਾਬੀ ਗਾ ਕੇ ਵਿਦਿਆਰਥੀਆਂ ਵਿੱਚ ਮਾਂ ਬੋਲੀ ਪੰਜਾਬੀ ਪ੍ਰਤੀ ਜੋਸ਼ ਭਰਿਆ।
ਕੁਮਕੁਮ ਬੀ.ਏ.ਭਾਗ ਪਹਿਲਾ ਦੀ ਵਿਦਿਆਰਥਣ ਨੇ ਕਵਿਤਾ ਗਾਇਨ ਮਕਾਬਲੇ ਵਿੱਚੋਂ ਪਹਿਲਾ, ਮੀਨੂੰ ਬੀ.ਏ. ਭਾਗ ਦੂਜਾ ਨੇ ਲੋਕ ਗੀਤਾਂ ਵਿੱਚੋਂ ਪਹਿਲਾ, ਮੁਕੇਸ਼ , ਮਹਿਕ, ਵਿਸ਼ਨੂੰ, ਹਰਪ੍ਰੀਤ, ਪਾਇਲ, ਜੋਤੀ , ਰਜਨੀ ਆਦਿ ਵਿਦਿਆਰਥੀਆਂ ਨੇ ਪੇਂਟਿੰਗ, ਮਹਿੰਦੀ,ਕੁਇਜ਼,ਪਰਾਂਦੀ, ਲੇਖ, ਖਿਡਾਓਣੇ ,ਸੁੰਦਰ ਲਿਖਾਈ ਆਦਿ ਵਿੱਚੋਂ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਕੇ ਵਾਹ! ਵਾਹ! ਖੱਟੀ। ਇਸ ਮੌਕੇ ਕਾਲਜ ਦੇ ਪ੍ਰੋਫ਼ੈਸਰ ਪੁਨੀਤ ਕੌਰ, ਮੋਨਿਕਾ, ਮਨਜੀਤ ਕੌਰ ਤੇ ਸੁਖਚੈਨ ਸਿੰਘ ਆਦਿ ਹਾਜ਼ਰ ਸਨ। ਪ੍ਰੋਗਰਾਮ ਦੇ ਅਖੀਰ ਵਿੱਚ ਸ਼੍ਰੀ ਭੁਪਿੰਦਰ ਉਤਰੇਜਾ ਨੇ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਨਿਵਾਜ਼ਿਆ ਤੇ ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਸਰਟੀਫਕੇਟ ਤਕਸੀਮ ਕੀਤੇ। ਇਹ ਇਨਾਮ ਵੰਡ ਸਮਾਗਮ ਇਕ ਯਾਦਗਾਰ ਸਾਬਤ ਹੋਇਆ।

हिंदी






