ਸਰਕਾਰੀ ਪ੍ਰਾਇਮਰੀ ਸਕੂਲ ਨਾਨਕ ਨਗਰੀ ਦੀ ਨੂਰ ਨੇ ਪੰਜਾਬ ਪੱਧਰੀ ਖੇਡਾਂ ਵਿੱਚ ਜਿੱਤਿਆ ਗੋਲਡ ਮੈਡਲ

Sorry, this news is not available in your requested language. Please see here.

ਅਬੋਹਰ, 6 ਦਸੰਬਰ:

ਸਰਕਾਰੀ ਪ੍ਰਾਇਮਰੀ ਸਕੂਲ ਨਾਨਕ ਨਗਰੀ ਅਬੋਹਰ ਦੀ ਪੰਜਵੀਂ ਕਲਾਸ ਦੀ ਵਿਦਿਆਰਥਨ ਨੇ ਪੰਜਾਬ ਰਾਜਪਧਰੀ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਮੱਲਾ ਮਾਰੀਆਂ ਹਨ। ਸਕੂਲ ਦੀ ਵਿਦਿਆਰਥਨ ਨੂਰ ਪੁੱਤਰੀ ਜੱਗਾ ਸਿੰਘ ਨੇ ਪ੍ਰਾਇਮਰੀ ਸਕੂਲਾਂ ਦੀਆਂ ਰਾਜ ਪਧਰੀ ਖੇਡਾਂ ਵਿੱਚ ਭਾਗ ਲੈ ਕੇ ਰਾਜ ਪੱਧਰ ਤੇ 600 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ। ਨੂਰ ਦੀ ਇਸ ਪ੍ਰਾਪਤੀ ਪਿੱਛੇ ਜਿਥੇ ਉਸ ਦੀ ਸਖਤ ਮਿਹਨਤ ਹੈ ਉੱਥੇ ਉਸ ਨੂੰ ਕਮਲ ਬਰਾੜ ਤੇ ਰਿਤਿਕਾ ਦੁੱਗਲ ਵੱਲੋਂ ਤਿਆਰੀ ਕਰਵਾਈ ਗਈ।ਅੱਜ ਸਕੂਲ ਪੁੱਜਣ ਤੇ ਨੂਰ ਤੇ ਉਸਦੇ ਮਾਪਿਆਂ ਦਾ ਸਕੂਲ ਹੈਡ ਟੀਚਰ ਮਮਤਾ ਗਿਲਹੋਤਰਾ ਤੇ ਹੋਰ ਸਟਾਫ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਦੌਰਾਨ ਮਮਤਾ ਗਲਹੋਤਰਾ ਨੇ ਨੂਰ ਤੇ ਉਸ ਨੂੰ ਤਿਆਰੀ ਕਰਵਾਉਣ ਵਾਲੇ ਅਧਿਆਪਿਕਾਵਾਂ ਕਮਲ ਬਰਾੜ ਤੇ ਰਿਤਿਕਾ ਦੁਗਲ ਨੂੰ ਵੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਘੱਟ ਨਹੀਂ ਰਹੇ। ਨੂਰ ਨੇ ਪੰਜਾਬ ਪੱਧਰ ਤੇ ਗੋਲਡ ਮੈਡਲ ਜਿੱਤ ਕੇ ਅਬੋਹਰ ਦਾ ਨਾਮ ਰੌਸ਼ਨ ਕੀਤਾ ਹੈ। ਕਮਲ ਬਰਾੜ ਨੇ ਨੂਰ ਦੀ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਨੂੰ ਵਧਾਈ ਦਿੱਤੀ ਤੇ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਉਧਰ ਬੀਪੀਈਓ ਅਜੇ ਛਾਬੜਾ ਨੇ ਵੀ ਨੂਰ ਦੀ ਪ੍ਰਾਪਤੀ ਤੇ ਸਮੂਹ ਸਟਾਫ ਤੇ ਨੂਰ ਨੂੰ ਵਧਾਈ ਦਿੱਤੀ।