ਸਰਕਾਰੀ ਬਹੁਤਕਨੀਕੀ ਖੂਨੀਮਾਜਰਾ ਦੇ ਵਿਦਿਆਰਥੀਆਂ ਨੇ ਸੀ ਐਮ ਰਾਹਤ ਫੰਡ ਲਈ 15 ਹਜ਼ਾਰ ਦੀ ਮੱਦਦ ਜੁਟਾਈ

Sorry, this news is not available in your requested language. Please see here.

—- ਡੀ ਸੀ ਆਸ਼ਿਕਾ ਜੈਨ ਨੇ ਵਿਦਿਆਰਥੀਆਂ ਦੇ ਮਾਨਵਤਾ ਹਿੱਤ ਉਪਰਾਲੇ ਦੀ ਸ਼ਲਾਘਾ ਕੀਤੀ
ਖਰੜ/ਐੱਸ ਏ ਐੱਸ ਨਗਰ, 6 ਅਕਤੂਬਰ, 2023:

ਸਰਕਾਰੀ ਬਹੁਤਕਨੀਕੀ ਖੂਨੀਮਾਜਰਾ ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਸੀ ਐਮ ਰਾਹਤ ਫੰਡ ਲਈ 15 ਹਜ਼ਾਰ ਦੀ ਮੱਦਦ ਆਪਣੇ ਨਿਵੇਲਕੇ ੂਉਦਮ ਰਾਹੀਂ ਜੁਟਾਈ ਹੈ।

ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੂੰ ਵਿਦਿਆਰਥੀਆਂ ਵੱਲੋਂ ਇਕੱਤਰ ਕੀਤੇ ਇਸ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਉਪਰਾਲਾ ਉਨ੍ਹਾਂ ਦੇ ਦਿਲ ਵਿੱਚ ਲੋਕਾਂ ਲਈ ਮੌਜੁਦ ਦਰਦ ਨੂੰ ਉਭਰਾਦਾ ਹੈ।
ਉਨ੍ਹਾਂ ਕਿਹਾ ਕਿ ਪਿ੍ਰੰਸੀਪਲ ਰਾਜੀਵ ਪੁਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੰਗ ਦੇ ਵਿਦਿਆਰਥੀਆਂ ਨੇ ਆਪਣੇ ਇਸ ਉਪਰਾਲੇ ਰਾਹੀਂ ਕਾਲਜ ਕੈਂਪਸ ’ਚ ‘ਫ਼ਨਬੂਥ’ ਸਟਾਲ ਲਾ ਕੇ ਇਹ ਯੋਗਦਾਨ ਰਾਸ਼ੀ ਇੱਕੱਤਰ ਕੀਤੀ ਹੈ।

ਡਿਪਟੀ ਕਮਿਸ਼ਨਰ ਨੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਕੀਤੇ ਇਸ ਸ਼ਲਾਘਾਯੋਗ ਉਪਰਾਲੇ ਅਤੇ ਉਨ੍ਹਾਂ ਨੂੰ ਇਸ ਵਾਸਤੇ ਸੇਧ ਦੇਣ ਵਾਲੇ ਕਾਲਜ ਦੇ ਅਧਿਆਪਕਾਂ ਦੀ ਵੀ ਪ੍ਰਸ਼ੰਸਾ ਕੀਤੀ।