ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਵਿਚ ਸਵੀਪ ਗਤੀਵਿਧੀਆਂ

Sorry, this news is not available in your requested language. Please see here.

ਬਰਨਾਲਾ, 13 ਨਵੰਬਰ 2024 

ਡਿਪਟੀ ਕਮਿਸ਼ਨਰ ਬਰਨਾਲਾ ਕਮ ਜ਼ਿਲ੍ਹਾ ਚੋਣ ਅਫਸਰ ਸ੍ਰੀਮਤੀ ਪੂਨਮਦੀਪ ਕੌਰ ਦੀ ਰਹਿਨੁਮਾਈ ਅਧੀਨ ਅਤੇ ਸਹਾਇਕ ਕਮਿਸ਼ਨਰ (ਜ) ਕਮ ਜ਼ਿਲ੍ਹਾ ਨੋਡਲ ਅਫਸਰ ਸਵੀਪ ਰਾਜਨ ਗੋਇਲ ਦੀ ਅਗਵਾਈ ਵਿਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਵਿਖੇ ਸਵੀਪ ਟੀਮ ਨੇ ਚੋਣ ਗਤੀਵਿਧੀਆਂ ਸੰਬੰਧੀ ਲੈਕਚਰ, ਪੋਸਟਰ ਮੇਕਿੰਗ, ਵੋਟਰ ਪ੍ਰਣ ਕਿਰਿਆਵਾਂ ਕਰਵਾਈਆਂ, ਜਿਸਦਾ ਸਮੁੱਚਾ ਪ੍ਰਬੰਧ ਸਕੂਲ ਦੇ ਇੰਚਾਰਜ ਪਿੰਸੀਪਲ ਸ੍ਰੀਮਤੀ ਅਵਿਨਾਸ਼ ਕੌਰ ਵੱਲੋਂ ਸਮੂਹ ਸਟਾਫ ਦੇ ਸਹਿਯੋਗ ਨਾਲ ਕੀਤਾ ਗਿਆ।

ਇਸ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਅਤੇ ਮਾਪਿਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਮੈਡਮ ਨੀਲਮਣੀ ਲੈਕਚਰਾਰ ਨੇ ਬੱਚਿਆਂ ਨੂੰ ਵੋਟ ਪਾਉਣ ਦੀ ਮਹੱਤਤਾ ਬਾਰੇ ਦੱਸਿਆ। ਮੈਡਮ ਅਰਚਨਾ ਨੇ ਵੋਟਰ ਹੈਲਪਲਾਈਨ, ਸਕਸ਼ਮ ਐਪ ਅਤੇ ਸੀ ਵਿਜਲ ਐਪ ਬਾਰੇ ਸੰਖੇਪ ਵਿੱਚ ਦੱਸਿਆ। ਡਿਪਟੀ ਡੀਈਓ ਸ. ਬਰਜਿੰਦਰਪਾਲ ਸਿੰਘ ਨੇ ਲੋਕਤੰਤਰ ਵਿੱਚ ਵੋਟਾਂ ਦੀ ਮਹੱਤਤਾ ਬਾਰੇ ਲੈਕਚਰ ਦਿੱਤਾ। ਸ. ਪ੍ਰਿਤਪਾਲ ਸਿੰਘ ਐਸ ਐਸ ਮਾਸਟਰ ਨੇ ਵੋਟਰ ਪ੍ਰਣ ਕਰਵਾਇਆ।

ਇਸ ਦੌਰਾਨ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਪਹਿਲਾ ਸਥਾਨ ਅਵਨੀਤ ਸਿੰਘ ਅੱਠਵੀਂ ਏ, ਦੂਸਰਾ ਸਥਾਨ ਗੁਰਪਲਕ ਕੌਰ ਦਸਵੀਂ ਬੀ ਅਤੇ ਤੀਸਰਾ ਸਥਾਨ ਇੰਦਰਜੀਤ ਕੌਰ ਦਸਵੀਂ ਬੀ ਨੇ ਪ੍ਰਾਪਤ ਕੀਤਾ।

ਇਸਤੋਂ ਇਲਾਵਾ ਪਿੰਡ ਦੀ ਮੁੱਖ ਸੱਥ ਵਿਚ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਬਿਨਾਂ ਡਰ ਅਤੇ ਲਾਲਚ ਤੋਂ ਵਰਤੋਂ ਕਰਨ ਦੀ ਅਪੀਲ ਕੀਤੀ ਗਈ।