ਸਰਕਾਰ ਅਤੇ ਪ੍ਰਸ਼ਾਸਨ ਦੀਆਂ ਗਤਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਕੀਤੀ ਸਲਾਘਾ

Sorry, this news is not available in your requested language. Please see here.

ਡੀ ਪੀ ਆਰ ਓ ਸ੍ਰੀ ਮੁਕਤਸਰ ਸਾਹਿਬ ਦੀ ਫੇਸਬੁੱਕ ਲੋਕਾਂ ਲਈ ਹੋ ਰਹੀ ਹੈ ਵਰਦਾਨ ਸਿੱਧ
ਪਿਛਲੇ ਹਫਤੇ ਅਪਲੋਡ ਕੀਤੀ ਗਈ ਵੀਡੀਓ ਨੂੰ 1.5 ਮਿਲੀਅਨ ਲੋਕਾਂ ਵਲੋਂ ਆਏ ਵਿਯੂੳ
ਪਿਛਲੇ ਇੱਕ ਸਾਲ ਦੌਰਾਨ 15,000 ਨਵੇਂ ਫਾਲੋਅਰਜ ਹੋਰ ਜੁੜੇ।
ਸ੍ਰੀ ਮੁਕਤਸਰ ਸਾਹਿਬ, 7 ਜੂਨ,2021- 
ਜ਼ਿਲਾ ਲੋਕ ਸੰਪਰਕ ਦਫਤਰ ਸ੍ਰੀ ਮੁਕਤਸਰ ਸਾਹਿਬ ਵਲੋਂ ਭਾਵੇ ਪਿ੍ਰੰਟ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੀਆਂ ਗਤੀਵਿਧੀਆਂ ਸਬੰਧੀ ਲੋਕਾਂ ਨੂੰ ਜਰੂਰੀ ਜਾਣਕਾਰੀ ਮੁਹੱਈਆਂ ਕਰਵਾਈ ਜਾ ਰਹੀ ਹੈ, ਉਥੇ ਇਸ ਦਫਤਰ ਵਲੋਂ ਸੋਸ਼ਲ ਮੀਡੀਆਂ ਰਾਹੀਂ ਵੀ ਜਰੂਰੀ ਜਾਣਕਾਰੀ, ਸੰਦੇਸ ਅਤੇ ਲਾਭਕਾਰੀ ਸਕੀਮਾਂ ਦਾ ਫਾਇਦਾ ਉਠਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਡੀ.ਪੀ.ਆਰ.ਓ ਸ੍ਰੀ ਮੁਕਤਸਰ ਸਾਹਿਬ ਦਾ ਫੇਸਬੁੱਕ ਪੇਜ ਜੋ ਕਿ ਮੁੱਖ ਦਫਤਰ ਵਲੋਂ (ਨੀਲਾ ਬੈਜ) ਪ੍ਰਵਾਨਿਤ ਹੈ। ਇਸ ਫੇਸਬੁੱਕ ਪੇਜ ਰਾਹੀਂ ਹੁਣ ਪੰਜਾਬ ਸਰਕਾਰ ਦੀਆਂ ਲੋੜੀਂਦੀ ਜਾਣਕਾਰੀ ਅਤੇ ਲੋਕ ਭਲਾਈ ਸਕੀਮਾਂ ਨੂੰ ਹਰ ਰੋਜ 25,000 ਤੋਂ ਵੱਧ ਫਾਲੋਅਰਜ ਵਿੱਚ ਫੈਲਾਇਆ ਜਾ ਰਿਹਾ ਹੈ। ਇਸ ਫੇਸਬੁੱਕ ਪੇਜ ਤੇ ਵੀਡੀਓ ਅਤੇ ਫੋਟੋਆਂ ਅਪਲੋਡ ਕਰਨ ਤੋਂ ਇਲਾਵਾ ਪ੍ਰੈਸ ਰਿਲੀਜ ਵੀ ਇਸ ਪੇਜ ‘ਤੇ ਸ਼ੇਅਰ ਕੀਤੇ ਜਾ ਰਹੇ ਹਨ।
ਡੀ ਪੀ ਆਰ ਓ ਗੁਰਦੀਪ ਸਿੰਘ ਮਾਨ ਨੇ ਜਾਣਕਾਰੀ ਦੱਸਿਆ ਕਿ ਇਸ ਫੇਸਬੁੱਕ ਪੇਜ ਨਾਲ ਜੁੜੇ ਪੈਰੋਕਾਰਾਂ ਵਲੋਂ ਬਿਨਾ ਕਿਸੇ ਲਾਲਚ ਦੇ ਲੋਕ ਭਲਾਈ ਸਕੀਮਾਂ ਅਤੇ ਸਰਕਾਰ ਦਾ ਪ੍ਰਚਾਰ ਕਰਨ ਵਿੱਚ ਸਹਾਇਤਾ ਕੀਤੀ ਜਾ ਰਾਹੀਂ ਹੈ।
ਉਹਨਾਂ ਦੱਸਿਆ ਕਿ ਪਿਛਲੀ ਹਫਤੇ ਇਸ ਦਫਤਰ ਵਲੋਂ ਫੇਸਬੁੱਕ ਪੇਜ ਤੇ ਪਾਈ ਗਈ ਵੀਡੀਓ ਨੂੰ 1.5 ਮਿਲੀਅਨ (ਦੱਸ ਲੱਖ ਪੰਜਾਹ ਹਜ਼ਾਰ ) ਲੋਕਾਂ ਵਲੋਂ ਵਿਯੂੳ ਉਹਨਾਂ ਦੱਸਿਆ ਕਿ ਇਸ ਪੇਜ ਨੇ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਆਦੇਸ਼ਾ ਅਤੇ ਸੂਚਨਾਵਾਂ ਨੂੰ ਲੋਕਾਂ ਤੱਕ ਪਹੁੰਚ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ ਅਤੇ ਸੰਸਾਰ ਦੇ ਕੋਨੋ ਕੋਨੇ ਤੇ ਬੈਠੇ ਲੋਕਾਂ ਨੁੂੰ ਇਸਦਾ ਭਾਰੀ ਲਾਭ ਹੋਇਆ ਹੈ।
ਜ਼ਿਲਾ ਲੋਕ ਸੰਪਰਕ ਅਫਸਰ ਅਨੁਸਾਰ ਪੁਲਿਸ ਸਿਵਲ ਪ੍ਰਸਾਸਨ ਅਤੇ ਜ਼ਿਲਾ ਕਚਹਿਰੀਆਂ ਦੀਆਂ ਰੋਜਾਨਾ ਦੀਆਂ ਗਤੀਵਿਧੀਆਂ ਨੂੰ ਉਜਾਗਰ ਕਰਨ ਤੋਂ ਇਲਾਵਾ, ਅਧਿਕਾਰੀਆਂ ਨੂੰ ਫੇਸਬੁੱਕ ‘ਤੇ ਲਾਈਵ ਸੈਸਨਾਂ ਲਈ ਵੀ ਬੁਲਾਇਆ ਜਾਂਦਾ ਹੈ।
ਵਿਭਾਗ ਦੇ ਸਮੂਹ ਮੇਹਨਤੀ ਅਤੇ ਲਗਨ ਸਟਾਫ ਦੇ ਸਦਕਾ ਸ੍ਰੀ ਮੇਹਰ ਚੰਦ , ਸ੍ਰੀ ਟਵਿੰਕਲ ਬਾਂਸਲ, ਸ੍ਰੀ ਸੁਖਰਾਜ ਸਿੰਘ, ਸ੍ਰੀ ਜਸਵੀਰ ਸਿੰਘ , ਸ੍ਰੀ ਦਲਜੀਤ ਕੁਮਾਰ ਅਤੇ ਸ੍ਰੀ ਹਰਜਿੰਦਰ ਸਿੰਘ ਦੀ ਬਦੌਲਤ ਸਰਕਾਰੀ ਜਾਣਕਾਰੀ ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।
ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਨੇ ਡੀ ਪੀ ਆਰ ਓ ਦਫਤਰ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਦੀਆਂ ਗਤੀਵਿਧੀਆਂ ਨੂੰ ਇਸੇ ਤਰਾਂ ਹੀ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਸਕੱਤਰ ਸੂਚਨਾਂ ਲੋਕ ਸੰਪਰਕ ਵਿਭਾਗ,ਪੰਜਾਬ ਸ.ਗੁਰਕਿਰਤ ਕਿ੍ਰਪਾਲ ਸਿੰਘ ਅਤੇ ਡਾਇਰੈਕਟਰ ਅਨੰਦਿਤਾ ਮਿੱਤਰ ਨੇ ਵੀ ਚੰਗੇ ਕੰਮ ਦੀ ਸਲਾਘਾ ਕੀਤੀ ਹੈ ਅਤੇ ਹੌਸਲਾ ਅਫਜ਼ਾਈ ਕੀਤੀ ਹੈ।