ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਲੋਕ: ਵਿਜੈ ਸ਼ਰਮਾ

Sorry, this news is not available in your requested language. Please see here.

ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਸ੍ਰੀ ਵਿਜੈ ਸ਼ਰਮਾ ਟਿੰਕੂ ਵੱਲੋਂ ਪੰਚਾਇਤ ਮੈਂਬਰਾਂ ਨਾਲ ਮੀਟਿੰਗ
ਐਸ.ਏ.ਐਸ. ਨਗਰ, 06 ਅਪਰੈਲ , 2021 ਪਿੰਡਾਂ ਦਾ ਵਿਕਾਸ ਸ਼ਹਿਰਾਂ ਦੀ ਤਰਜ ‘ਤੇ ਕਰਵਾਇਆ ਜਾ ਰਿਹਾ ਹੈ ਤੇ ਇਸ ਸਬੰਧੀ ਫੰਡਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਐਸ.ਏ.ਐਸ ਨਗਰ ਦੇ ਚੇਅਰਮੈਨ ਸ੍ਰੀ ਵਿਜੈ ਸ਼ਰਮਾ ਟਿੰਕੂ ਨੇ ਇਥੇ ਆਪਣੇ ਦਫਤਰ ਵਿੱਚ ਦੀਆਂ ਪੰਚਾਇਤਾ ਦੇ ਮੈਂਬਰਾਂ ਅਤੇ ਹੋਰਨਾ ਮੋਹਤਵਰਾ ਨਾਲ ਮੀਟਿੰਗ ਉਪਰੰਤ ਕੀਤਾ।ਉਹਨਾ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਬੁਲੰਦੀਆਂ ਵੱਲ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਅੱਜ ਦੀ ਮੀਟਿੰਗ ਵਿੱਚ ਸਰਪੰਚ ਗ੍ਰਾਮ ਪੰਚਾਇਤ ਮਾਛੀਪੁਰ ਵੱਲੋ ਕੰਮਿਊਨਿਟੀ ਸੈਂਟਰ ਦੀ ਇਮਾਰਤ ਲਈ 10 ਲੱਖ ਰੁਪਏ, ਸ਼ਮਸ਼ਾਨਘਾਟ ਦੇ ਸ਼ੈਡ ਤੇ ਚਾਰਦਿਵਾਰੀ ਲਈ 05 ਲੱਖ ਰੁਪਏ, ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਵੈਲਫੇਅਰ ਐਸੋਸੀਏਸ਼ਨ ਮੋਹਾਲੀ ਵੱਲੋਂ ਲੋਕ ਸੇਵਾ ਲਈ ਐਂਬੂਲੈਂਸ ਖ੍ਰਰੀਦਣ ਸਬੰਧੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੂੰ ਮੰਗ ਪੱਤਰ ਦਿੱਤਾ ਗਿਆ ।
ਇਸੇ ਤਰ੍ਹਾਂ ਯੂਥ ਕਲੱਬ ਬਲੌਂਗੀ ਵੱਲੋ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਖੇਡਾਂ ਦੇ ਸਮਾਨ ਅਤੇ ਜਿੰਮ ਦੇ ਸਮਾਨ ਲਈ ਕਲੱਬ ਨੂੰ ਸਹਾਇਤਾਂ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਚੇਅਰਮੈਨ ਸ੍ਰੀ ਵਿਜੈ ਸ਼ਰਮਾ ਨੇ ਉਕਤ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਅਤੇ ਵਿਕਾਸ ਕੰਮਾਂ ਲਈ ਵੱਧ ਤੋਂ ਵੱਧ ਫੰਡਜ਼ ਮੁਹੱਈਆਂ ਕਰਵਾਕੇ ਪਹਿਲ ਦੇ ਆਧਾਰ ਤੇ ਜਿਲ੍ਹੇ ਦੇ ਵਿਕਾਸ ਕਾਰਜ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਵੱਖ ਵੱਖ ਗ੍ਰਾਮ ਪੰਚਾਇਤਾਂ ਅਤੇ ਸੰਸਥਾਵਾਂ ਦੇ ਪਹੁੰਚੇ ਮੋਹਤਵਰਾਂ ਨੇ ਆਪੋ-ਆਪਣੀਆ ਮੰਗਾਂ ਸਬੰਧੀ ਚੇਅਰਮੈਨ ਨੂੰ ਮੰਗ ਪੱਤਰ ਸੋਪੇ । ਇਸ ਮੌਕੇ ਰਾਜਵੰਤ ਰਾਏ ਸ਼ਰਮਾ ਮੈਂਬਰ ਗਊ ਕਮਿਸ਼ਨ ਪੰਜਾਬ, ਸੁਖਦੀਪ ਸਿੰਘ ਈ.ਟੀ.ਓ (ਰਿਟਾ.), ਪੰਡਿਤ ਸੁੰਦਰ ਲਾਲ ਸਾਸ਼ਤਰੀ, ਪੰਡਿਤ ਲੱਕੀ ਸ਼ਰਮਾ, ਅਚਾਰਿਆਂ ਜਗਦੰਬਾ ਪ੍ਰਸ਼ਾਦ ਰਤੂੜੀ, ਅਚਾਰਿਆ ਐਨ.ਕੇ.ਸ਼ਾਸਤਰੀ, ਪੰਡਿਤ ਸਬੇਸਵਰ ਪ੍ਰਸ਼ਾਦ ਗੌੜ, ਹਰਜੀਤ ਸਿੰਘ ਅੱਲਾਪੁਰ, ਵਰਿੰਦਰ ਸਿੰਘ ਬੜੋਦੀ, ਪੰਡਿਤ ਵਰਿੰਦਰ, ਰਣਜੀਤ ਸਿੰਘ ਨੰਗਲੀਆਂ, ਪ੍ਰੇਮ ਕੁਮਾਰ, ਸੁਖਵਿੰਦਰ ਸਿੰਘ ਚੋਲਟਾ, ਯਾਦਵਿੰਦਰ ਸਿੰਘ ਸੈਕਟਰੀ ਖਰੜ, ਗੁਰਮੀਤ ਸਿੰਘ ਮਾਜਰੀ ਅਤੇ ਕੁਲਦੀਪ ਸਿੰਘ ਓਇੰਦ ਸਿੰਘ ਪੀ.ਏ ਟੂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਐਸ.ਏ.ਐਸ ਨਗਰ ਹਾਜ਼ਰ ਸਨ ।