ਸਵਿੰਦਰ ਸਿੰਘ ਨੇ ਬਤੌਰ ਸਕੱਤਰ ਜ਼ਿਲਾ ਪ੍ਰੀਸ਼ਦ ਅਹੁਦਾ ਸੰਭਾਲਿਆ

Sorry, this news is not available in your requested language. Please see here.

ਬਰਨਾਲਾ, 26 ਅਪਰੈਲ
ਜ਼ਿਲੇ ਦੇ ਪਿੰਡਾਂ ਦੇ ਚੱਲ ਰਹੇ ਵਿਕਾਸ ਕੰਮਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇਗਾ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ. ਸਵਿੰਦਰ ਸਿੰਘ ਨੇ ਸਕੱਤਰ ਜ਼ਿਲਾ ਪ੍ਰੀਸ਼ਦ ਬਰਨਾਲਾ ਵਜੋਂ ਅਹੁਦਾ ਸੰਭਾਲਣ ਮੌਕੇ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਵਿੰਦਰ ਸਿੰਘ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਬੀਡੀਪੀਓ ਤੋਂ ਪਦਉੱਨਤੀ ਉਪਰੰਤ ਬਤੌਰ ਸਕੱਤਰ ਜ਼ਿਲਾ ਪ੍ਰੀਸ਼ਦ ਬਰਨਾਲਾ ਇੱਥੇ ਸੇਵਾਵਾਂ ਨਿਭਾਉਣ ਹਨ। ਇਸ ਤੋਂ ਪਹਿਲਾਂ ਉਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਮੂਨਕ, ਸੰਗਰੂਰ ਤੇ ਪਟਿਆਲਾ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਦੌਰਾਨ ਦਫਤਰੀ ਸਟਾਫ ਵੱਲੋਂ ਉਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਜਗਦੀਪ ਸਿੰਘ  ਸੁਪਰਡੈਂਟ, ਕਲਰਕ ਗਗਨਦੀਪ ਕੌਰ ਅਤੇ ਸੁਰਜੀਤ ਕੌਰ, ਮੋਹਿਤ ਸ਼ਰਮਾ ਡੀਪੀਐਮ, ਪੁਨੀਤ ਸ਼ਰਮਾ ਤੇ ਜਯੋਤੀ ਰਾਣੀ ਮੌਜੂਦ ਸਨ ।