ਸਵੀਪ ਗਤੀਵਿਧੀ ਤਹਿਤ ਕਰਵਾਏ ਗਏ ਵਿਦਿਆਰਥੀਆਂ ਦੇ ਮੁਕਾਬਲੇ

Poonamdeep Kaur (1)
Mrs. Poonamdeep Kaur

Sorry, this news is not available in your requested language. Please see here.

ਬਰਨਾਲਾ, 10 ਜਨਵਰੀ 2024

ਮਾਨਯੋਗ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਬਰਨਾਲਾ ਕਮ ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਹੁਕਮਾਂ ਅਤੇ ਸ੍ਰੀ ਸੁਖਪਾਲ ਸਿੰਘ, ਸਹਾਇਕ ਕਮਿਸ਼ਨਰ (ਜ਼) ਬਰਨਾਲਾ ਕਮ ਸਵੀਪ ਨੋਡਲ ਅਫ਼ਸਰ ਬਰਨਾਲਾ ਦੀ ਅਗਵਾਈ ਵਿੱਚ ਸਵੀਪ ਗਤੀਵਿਧੀਆਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੀਨੀਵਾਲ ਕਲਾਂ ਵਿਖੇ ਗਿਆਰਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਦਾ ਪੋਸਟਰ ਮੁਕਾਬਲਾ, ਲੇਖ ਮੁਕਾਬਲਾ ਅਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ।

ਜਿਸ ਵਿੱਚ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ । ਪੋਸਟਰ ਮੁਕਾਬਲੇ ਵਿੱਚ ਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ, ਭੁਪਿੰਦਰ ਸਿੰਘ ਨੇ ਦੂਜਾ ਸਥਾਨ ਅਤੇ ਲਵਪ੍ਰੀਤ ਸਿੰਘ ਨੇ ਤੀਜਾ ਸਥਾਨ, ਲੇਖ ਮੁਕਾਬਲੇ ਵਿੱਚ ਹਰਮਨਜੋਤ ਕੌਰ ਨੇ ਪਹਿਲਾ ਸਥਾਨ, ਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਅਤੇ ਇਸੇ ਤਰ੍ਹਾਂ ਕੁਇਜ਼ ਮੁਕਾਬਲੇ ਵਿੱਚ ਕੁਲਦੀਪ ਕੌਰ, ਅਰਸ਼ਦੀਪ ਕੌਰ ਤੇ ਨਵਜੋਤ ਕੌਰ ਨੇ ਪਹਿਲਾ ਸਥਾਨ, ਪ੍ਰਦੀਪ ਕੌਰ,ਤੀਰਕਮਲ ਕੌਰ ਤੇ ਸਰਬਜੀਤ ਕੌਰ ਨੇ ਦੂਜਾ ਸਥਾਨ ਅਤੇ ਹਰਮਨਜੋਤ ਕੌਰ,ਜਸਵੀਰ ਕੌਰ ਤੇ ਜਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਮੁਕਾਬਲੇ ਡਾ. ਬਰਜਿੰਦਰਪਾਲ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਬਰਨਾਲਾ ਕਮ ਸਵੀਪ ਨੋਡਲ ਅਫ਼ਸਰ ਚੋਣ ਹਲਕਾ 104-ਮਹਿਲ ਕਲਾਂ ਦੀ ਨਿਗਰਾਨੀ ਵਿੱਚ ਕਰਵਾਏ ਗਏ । ਇਸ ਦੌਰਾਨ ਸ੍ਰੀ ਮੇਜਰ ਸਿੰਘ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਭਦੌੜ ਜ਼ਿਲ੍ਹਾ ਸਵੀਪ ਟੀਮ ਵੱਲੋਂ ਹਾਜ਼ਰ ਸਨ । ਸਕੂਲ ਦੇ ਇੰਚਾਰਜ ਸ੍ਰੀਮਤੀ ਹਰਬੰਸ ਕੌਰ, ਸ੍ਰੀਮਤੀ ਸੁਨੀਤਾ ਰਾਣੀ ਸਵੀਪ ਨੋਡਲ ਇੰਚਾਰਜ ਸ੍ਰੀ ਅਸ਼ੋਕ ਕੁਮਾਰ ਸਾਇੰਸ ਮਾਸਟਰ ਅਤੇ ਸ੍ਰੀ ਬਿਕਰਮਜੀਤ ਸਿੰਘ ਹਿੰਦੀ ਮਾਸਟਰ ਵੱਲੋਂ ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਸਹਿਯੋਗ ਕੀਤਾ ਗਿਆ ।