ਸਵੀਪ ਟੀਮ ਵੱਲੋਂ ਚਲਾਈ ਗਈ ਵੋਟ ਸਿਗਨੇਚਰ ਮੁਹਿੰਮ, ਸਰਕਾਰੀ ਕਾਲਜ ਸੁਖਚੈਨ ਵਿਖੇ ਬੱਚਿਆਂ ਵੱਲੋਂ ਪਾਈ ਗਈ ਆਪਣੀ ਹਿਸੇਦਾਰੀ

Dgzdg
ਸਵੀਪ ਟੀਮ ਵੱਲੋਂ ਚਲਾਈ ਗਈ ਵੋਟ ਸਿਗਨੇਚਰ ਮੁਹਿੰਮ, ਸਰਕਾਰੀ ਕਾਲਜ ਸੁਖਚੈਨ ਵਿਖੇ ਬੱਚਿਆਂ ਵੱਲੋਂ ਪਾਈ ਗਈ ਆਪਣੀ ਹਿਸੇਦਾਰੀ

Sorry, this news is not available in your requested language. Please see here.

ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਵੋਟ ਪਾਉਣ ਦਾ ਲਿਆ ਗਿਆ ਪ੍ਰਣ

ਅਬੋਹਰ 6 ਅਪ੍ਰੈਲ 2024

ਜਿਲਾ ਚੋਣ ਅਫਸਰ ਡਾ. ਸੇਨੂ ਦੁਗਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕ ਸਭਾ ਚੋਣਾਂ 2024 ਵਿੱਚ 70 ਫੀਸਦੀ ਤੋਂ ਵੱਧ ਵੋਟ ਪੋਲ ਦੇ ਟੀਚੇ ਦੀ ਪ੍ਰਾਪਤੀ ਲਈ ਸਵੀਪ ਪ੍ਰਜੈਕਟ ਤਹਿਤ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ। ਸਹਾਇਕ ਰਿਟਰਨਿੰਗ ਅਫਸਰ ਬੱਲੂਆਣਾ ਸ. ਅਮਰਿੰਦਰ ਸਿੰਘ ਮੱਲੀ ਏ.ਡੀ.ਸੀ ਵਿਕਾਸ, ਤਹਿਸੀਲਦਾਰ ਸ੍ਰੀਮਤੀ ਸੁਖਬੀਰ ਕੌਰ ਅਤੇ ਬੀਡੀਪੀਓ ਸਰਦਾਰ ਜਸਵਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਵੀਪ ਟੀਮ ਦੇ ਇੰਚਾਰਜ ਸਤੀਸ਼ ਮਿਗਲਾਣੀ, ਸਹਾਇਕ ਇੰਚਾਰਜ ਰਜਿੰਦਰ ਪਾਲ ਸਿੰਘ ਬਰਾੜ ਸਟੇਟ ਅਵਾਰਡੀ ਅਤੇ ਸੀਡੀਪੀਓ ਨਵਦੀਪ ਕੌਰ ਅਤੇ ਜੋਤੀ ਕੌਰ ਮੈਡਮ ਵੱਲੋਂ ਪਿੰਡਾਂ ਵਿੱਚ ਪਹੁੰਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਬਲੂਆਣਾ ਹਲਕੇ ਵਿਖੇ ਸਵੀਪ ਟੀਮ ਬੋਲੋ ਵੱਖ-ਵੱਖ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੋਟ ਪਾਉਣਾ ਸਾਡਾ ਹੱਕ ਹੈ ਤੇ ਸਾਨੂੰ ਸਾਡੇ ਹਕ ਦੀ ਵਰਤੋਂ ਹਰ ਹੀਲੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚੁਣਨ ਵਿਚ ਸਾਡੀ ਵੋਟ ਅਹਿਮ ਯੋਗਦਾਨ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਵੋਟ ਦੀ ਵਰਤੋਂ ਤਾਂ ਕਰਨੀ ਹੈ ਪਰ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ।

ਸਰਕਾਰੀ ਕਾਲਜ ਸੁਖਚੈਨ ਵਿਖੇ ਬੱਚਿਆਂ ਨੂੰ ਈਵੀਐਮ ਮਸ਼ੀਨ ਬਾਰੇ ਅਤੇ ਇਲੈਕਸ਼ਨ ਸੈਲ ਦੇ ਪੂਰੇ ਪ੍ਰੋਸੈਸ ਸਬੰਧੀ ਮੁਕੰਮਲ ਜਾਣਕਾਰੀ ਦਿੱਤੀ ਗਈ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਗਿਆ ਅਤੇ ਸ਼ਪਥ ਗ੍ਰਹਿਣ ਕਰਕੇ ਅਤੇ ਸਿਗਨੇਚਰ ਕਰਵਾ ਕੇ ਬੱਚਿਆਂ ਨੂੰ ਮੋਟੀਵੇਟ ਕੀਤਾ ਗਿਆ। ਇਸ ਸਮੇਂ ਦੌਰਾਨ ਅਸ਼ਵਨੀ ਮੱਕੜ ਅਤੇ ਕਾਲਜ ਦੇ ਪ੍ਰੋਫੈਸਰ ਹਰਜੀਤ ਸਿੰਘ ਗਿੱਲ ਅਤੇ ਰੰਗੀਲਾ ਮੌਜੂਦ ਸਨ।