ਸਵੱਛਤਾ ਸਰਵੇਖਣ ਵਿਚ ਫਾਜ਼ਿਲਕਾ ਨੇ ਹਾਸਲ ਕੀਤਾ ਸੂਬੇ ਵਿਚੋਂ ਚੌਥਾ ਸਥਾਨ

Senu Duggal (2)
ਸਰਹੱਦੀ ਪਿੰਡਾਂ ਵਿਚ ਸ਼ਾਮ 5 ਵਜੇ ਤੋਂ ਬਾਅਦ ਡੀਜੇ ਚਲਾਉਣ ਤੇ ਪਾਬੰਦੀ

Sorry, this news is not available in your requested language. Please see here.

ਸ਼ਹਿਰ ਵਾਸੀ ਅਤੇ ਸਮੂਹ ਸਬੰਧਤ ਸਟਾਫ ਵਧਾਈ ਦਾ ਪਾਤਰ-ਡਿਪਟੀ ਕਮਿਸ਼ਨਰ

ਫਾਜਿ਼ਲਕਾ, 11 ਜਨਵਰੀ 2024

ਭਾਰਤ ਸਰਕਾਰ ਦੇ ਸ਼ਹਿਰੀ ਅਵਾਸਨ ਮੰਤਰਾਲੇ ਦੇ ਸਵੱਛਤਾ ਸਰਵੇਖਣ ਦੀ ਤਾਜਾ ਰਿਪੋਰਟ ਵਿਚ 50 ਹਜਾਰ ਤੋਂ 1 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਸ੍ਰੇਣੀ ਵਿਚ ਫਾਜ਼ਿਲਕਾ ਸ਼ਹਿਰ ਨੇ ਸੂਬੇ ਵਿਚੋਂ ਚੌਥਾ ਰੈਂਕ ਹਾਸਲ ਕੀਤਾ ਹੈ। ਫਾਜ਼ਿਲਕਾ ਸ਼ਹਿਰ ਨੂੰ ਇਸ ਰੈਂਕ ਦੀ ਪ੍ਰਾਪਤੀ ਸ਼ਹਿਰ ਵਾਸੀਆਂ ਦੇ ਸਹਿਯੋਗ ਅਤੇ ਨਗਰ ਕੌਂਸਲ ਦੇ ਸਟਾਫ ਦੀ ਮਿਹਨਤ ਸਦਕਾ ਹਾਸਲ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਸਮੂਹ ਸ਼ਹਿਰ ਵਾਸੀਆਂ ਅਤੇ ਨਗਰ ਕੌਂਸਲ ਫਾਜ਼ਿਲਕਾ ਨੂੰ ਵਧਾਈ ਦਿੰਦਿਆਂ ਕੀਤਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੇ ਰਿਹਾਇਸੀ ਇਲਾਕਿਆਂ ਅਤੇ ਮਾਰਕਿਟ ਖੇਤਰਾਂ ਦੀ ਸਫਾਈ ਲਈ 95-95 ਫੀਸਦੀ ਅੰਕ ਮਿਲੇ ਹਨ। ਸ਼ਹਿਰ ਵਿਚ 95 ਫੀਸਦੀ ਘਰਾਂ ਤੋਂ ਕੂੜਾ ਇੱਕਤਰ ਕੀਤਾ ਜਾਂਦਾ ਹੈ। 79 ਫੀਸਦੀ ਸੋਰਸ ਸੈਗਰੀਗੇਸ਼ਨ ਦਾ ਟੀਚਾ ਹਾਸਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਸਲਾਘਾਯੋਗ ਕਦਮ ਚੁੱਕੇ ਗਏ ਹਨ। ਇਸ ਤੋਂ ਇਲਾਵਾ ਸਵੱਛਤਾ ਸਰਵੇਖਣ ਦੌਰਾਨ ਨਗਰ ਕੌਂਸਲ ਫਾਜ਼ਿਲਕਾ ਨੂੰ ਓ.ਡੀ.ਐਫ. ਪਲਸ ਪਲਸ ਦਾ ਸਰਟੀਫਿਕੇਟ ਪ੍ਰਾਪਤ ਹੋਇਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਬਿਹਤਰ ਰੈਂਕ ਹਾਸਲ ਕਰਨ ਲਈ ਸ਼ਹਿਰ ਵਾਸੀਆਂ ਨੂੰ ਇਸੇ ਤਰ੍ਹਾਂ ਸ਼ਹਿਰ ਦੀ ਸਾਫ-ਸਫਾਈ ਰੱਖਣ ਵਿਚ ਨਗਰ ਕੌਂਸਲ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।  ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਾਫ-ਸਫਾਈ ਹੋਣ ਨਾਲ ਜਿਥੇ ਸ਼ਹਿਰ ਚਮਕੇਗਾ, ਚੰਗੇ ਰੈਂਕ ਦੀ ਪ੍ਰਾਪਤੀ ਹੋਵੇਗੀ ਉਥੇ ਅਸੀਂ ਤੰਦਰੁਸਤ ਵੀ ਰਹਾਂਗੇ।