ਸਹਾਇਕ ਫੂਡ ਕਮਿਸ਼ਨਰ ਪਨੂੰ ਵਲੋਂ ਮਠਿਆਈਆਂ ਵਾਲੀਆਂ ਦੁਕਾਨਾਂ ਦੀ ਚੈਕਿੰਗ-ਦਿੱਤੀਆਂ ਹਦਾਇਤਾਂ

Health Department gurdaspur

Sorry, this news is not available in your requested language. Please see here.

ਗੁਰਦਾਸਪੁਰ, 3 ਨਵੰਬਰ ( ) ਕਮਿਸ਼ਨਰ ਫੂਡ ਅਤੇ ਡਰੱਗ ਪੰਜਾਬ ਦੇ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਅਤੇ ਸਿਵਲ ਸਰਜਨ ਡਾ.ਵਰਿੰਦਰ ਜਗਤ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸਹਾਇਕ ਫੂਡ ਕਮਿਸਨਰ ਡਾ.ਜੀ.ਐਸ ਪਨੂੰ ਨੇ ਆਪਣੇ ਆਹੁੱਦਾ ਸੰਭਾਲਣ ਉਪਰੰਤ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਕਾਰੋਬਾਰੀਆਂ ਨੂੰ ਫੂਡ ਸੇਫਟੀ ਟੀਮ ਸਮੇਤ ਸ਼ਹਿਰ ਗੁਰਦਾਸਪੁਰ ਵਿਖੇ ਜਾਗਰੂਕ ਕੀਤਾ ਅਤੇ ਦੁਕਾਨਦਾਰਾਂ ਨੂੰ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਸਾਫ ਸੁਥਰਾ ਤਰੀਕੇ ਨਾਲ ਢੱਕ ਕੇ ਰੱਖਣ ਲਈ ਕਿਹਾ ।
ਉਨਾਂ ਕਿਹਾ ਕਿ ਮਠਿਆਈ ਆਦਿ ਵੇਚਣ ਵਾਲੇ ਦੁਕਾਨਦਾਰਾਂ ਨੂੰ ਮਠਿਆਈ ਵਾਲੀਆਂ ਟ੍ਰੇਆਂ ਜੋ ਕਿ ਕਾਊਟਰ ਤੇ ਰੱਖੀਆ ਹੁੰਦੀਆਂ ਹਨ , ਮਠਿਆਈ ਦੇ ਬਨਣ ਦੀ ਮਿਤੀ ਅਤੇ ਕਿੰਨੇ ਦਿਨਾਂ ਤੱਕ ਮਠਿਆਈ ਵਰਤੀ ਜਾ ਸਕਦੀ ਹੈ ਆਦਿ ਟ੍ਰੇਅ ਤੇ ਲਿਖਿਆ ਹੋਵੇ। ਦੁਕਾਨਦਾਰਾਂ ਨੂੰ ਸਿਹਤ ਮਹਿਕਮੇ ਵੱਲੋਂ ਲਾਇਸੈਂਸ / ਰਜਿਸਟ੍ਰੇਸ਼ਨ ਜੋ ਜਾਰੀ ਕੀਤੇ ਗਏ ਹਨ ਚੈਕ ਕੀਤੇ।ਜਿਹਨਾਂ ਦੁਕਾਨਦਾਰਾਂ ਨੇ ਅੱਜ ਤਕੇ ਲਇਸੈਂਸ /ਰਜਿਸਟ੍ਰੇਸ਼ਨ ਨਹੀ ਬਣਾਏ,ਉਹਨਾਂ ਨੂੰ ਜਲਦੀ ਤੋਂ ਜਲਦੀ ਲਾਇਸੈਂਸ /ਰਜਿਸਟ੍ਰੇਸਨ ਆਨਲਾਈਨ ਬਣਾਉਣ ਲਈ ਕਿਹਾ।ਨਾ ਬਣਾਉਣ ਦੀ ਸੂਰਤ ਵਿੱਚ ਫੂਡ ਸੇਫਟੀ ਐਕਟ ਅਧੀਨ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕੋਵਿਡ -19 ਨੂੰ ਮੁੱਖ ਰੱਖਦੇ ਆਪਸੀ ਦੂਰੀ ਅਤੇ ਮਾਸਕ ਲਗਾਕੇ ਰੱਖਣ , ਹੱਥਾਂ ਨੂੰ ਸਾਬਣ ਨਾਲ ਧੋਣ ਸਬੰਧੀ ਵੀ ਦੁਕਾਨਦਾਰਾਂ ਅਤੇ ਲੋਕਾਂ ਨੂੰ ਕਿਹਾ।
ਇਸ ਮੌਕੇ ਸ੍ਰੀ ਮਨੀਸ ਸੋਢੀ , ਸ੍ਰੀਮਤੀ ਰੇਖਾ ਸ਼ਰਮਾ ਫੂਡ ਸੇਫਟੀ ਅਫਸਰ ਆਦਿ ਹਾਜ਼ਰ ਸਨ।