ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪੀਥਾ ਦੇ ਨਵੇਂ ਪਿੜਾਈ ਸੀਜਨ ਦਾ ਹੋਇਆ ਉਦਘਾਟਨ

Sorry, this news is not available in your requested language. Please see here.

ਫਾਜ਼ਿਲਕਾ, 10 ਦਸੰਬਰ 2024

ਸ੍ਰ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਜੀ ਦੀ ਰਹਿਨੁਮਾਈ ਹੇਠ ਦੀ ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪੀਥਾ ਦੇ 39ਵੇਂ ਪਿੜਾਈ ਸੀਜ਼ਨ 2024-25 ਦਾ ਸੁਭ ਆਰੰਭ ਅੱਜ ਚੇਅਰਮੈਨ, ਸੂਗਰਫੈੱਡ ਪੰਜਾਬ ਐਡਵੋਕੇਟ ਜਗਦੀਪ ਸਿੰਘ ਜੀਦਾ ਵੱਲੋਂ ਕੀਤਾ ਗਿਆ। ਫਾਜ਼ਿਲਕਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਆਈ.ਏ.ਐਸ. ਵੀ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ । ਐਮ.ਐਲ.ਏ. ਫਾਜ਼ਿਲਕਾ ਦੇ ਪਿਤਾ ਸ੍ਰੀ ਖਜਾਨ ਸਿੰਘ ਅਤੇ ਸ੍ਰੀ ਜਯੋਤੀ ਪ੍ਰਕਾਸ਼, ਨਿਹਾਲ ਖੇੜ੍ਹਾ ਵੱਲੋਂ ਵਿਸ਼ੇਸ਼ ਮਹਿਮਾਨ ਤੇ ਤੌਰ ਤੇ ਇਸ ਸਮਾਗਮ ਵਿੱਚ ਸਿਰਕਤ ਕੀਤੀ ਗਈ । ਸਮਾਗਮ ਦੀ ਪ੍ਰਧਾਨਗੀ ਮਿੱਲ ਦੇ ਚੇਅਰਮੈਨ ਸ੍ਰੀ ਅਸ਼ਵਨੀ ਕੁਮਾਰ ਵੱਲੋਂ ਕੀਤੀ ਗਈ । ਬੋਰਡ ਦੇ ਸਮੂਹ ਮੈਂਬਰਾਂ ਵੱਲੋਂ ਆਏ ਸਾਰੇ ਪਤਵੰਤੇ ਸਜਣਾਂ ਦਾ ਨਿੱਘਾ ਸੁਆਗਤ ਕੀਤਾ ਗਿਆ।

ਸਮਾਗਮ ਆਰੰਭ ਹੋਣ ਤੋਂ ਪਹਿਲਾਂ ਗੁਰੂਦੁਆਰਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ । ਇਸ ਉਪਰੰਤ ਮਹਿਮਾਨਾਂ ਵੱਲੋਂ ਕਿਸਾਨ ਭਰਾਵਾਂ ਨੂੰ ਸੰਬੋਧਨ ਕਰਨ ਉਪਰੰਤ, ਕੰਡੇ ਤੇ ਪਹੁੰਚੀਆਂ ਪਹਿਲੀਆਂ ਸੱਤ ਟਰਾਲੀਆਂ ਦੇ ਜਿੰਮੀਦਾਰਾਂ ਨੂੰ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਉਪਰੰਤ, ਚੇਅਰਮੈਨ, ਸੂਗਰਫੈੱਡ ਪੰਜਾਬ ਐਡਵੋਕੇਟ ਜਗਦੀਪ ਸਿੰਘ ਜੀਦਾ ਵੱਲੋਂ ਮਿੱਲ ਦੇ ਸੀਜ਼ਨ 2024-25 ਨੂੰ ਚਲਾਉਂਣ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਮਿੱਲ ਦੇ ਜਨਰਲ ਮੈਨੇਜਰ ਸ੍ਰੀ ਸੁਖਦੀਪ ਸਿੰਘ ਕੈਰੋਂ ਵੱਲੋਂ ਗੰਨਾ ਕਾਸਤਕਾਰ ਭਰਾਵਾਂ ਦਾ ਸਮਾਗਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਇਹ ਅਪੀਲ ਕੀਤੀ ਗਈ ਕਿ ਕਿਸਾਨ ਭਰਾ ਆਪਣਾ ਗੰਨਾ ਮਿੱਲ ਵਿੱਚ ਮੰਗ ਪਰਚੀ ਅਨੁਸਾਰ ਸਾਫ-ਸੁਥਰਾ ਆਗ ਅਤੇ ਖੋਰੀ ਤੋਂ ਰਹਿਤ ਲੈ ਕੇ ਆਉਂਣ ਤਾਂ ਜੋ ਮਿੱਲ ਦੇ ਮਿੱਥੇ ਗਏ ਟੀਚੇ ਪ੍ਰਾਪਤ ਕੀਤੇ ਜਾ ਸਕਣ। ਇਸ ਮੌਕੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਸਾਲ ਮਿੱਲ ਵੱਲੋਂ 14.00 ਲੱਖ ਕੁਇੰਟਲ ਗੰਨਾ ਪੀੜਨ ਦਾ ਟੀਚਾ ਮਿੱਥਿਆ ਗਿਆ ਹੈ । ਸਮਾਗਮ ਵਿੱਚ ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਫਾਜ਼ਿਲਕਾ ਸ੍ਰੀ ਸੋਨੂ ਮਹਾਜਨ, ਸਹਾਇਕ ਰਜਿਸਟਰਾਰ, ਫਾਜ਼ਿਲਕਾ ਸ੍ਰੀ ਸਰਵਰਜੀਤ ਸਿੰਘ, ਤੋਂ ਇਲਾਵਾ ਮਿੱਲ ਦੇ ਵਾਈਸ ਚੇਅਰਮੈਨ ਸ੍ਰੀ ਵਿਕਰਮਜੀਤ, ਡਾਇਰੈਕਟਰਜ਼ ਸ੍ਰੀ ਜਸਪਿੰਦਰ ਸਿੰਘ, ਸ੍ਰੀਮਤੀ ਕੈਲਾਸ਼ ਰਾਣੀ, ਸ੍ਰੀ ਮੰਗਤ ਰਾਮ ਵੀ ਹਾਜ਼ਰ ਹੋਏ । ਮਿੱਲ ਦੇ ਮੁੱਖ ਲੇਖਾ ਅਫਸਰ, ਸ੍ਰੀ ਅਸ਼ੋਕ ਕੁਮਾਰ ਬੱਬਰ, ਚੀਫ ਇੰਜੀਨੀਅਰ ਸ੍ਰੀ ਹਰਦੇਵ ਸਿੰਘ, ਚੀਫ ਕੈਮਿਸਟ ਸ੍ਰੀ ਜਿਲੇਦਾਰ, ਮੁੱਖ ਗੰਨਾ ਵਿਕਾਸ ਅਫਸਰ, ਸ੍ਰੀ ਰਾਜਿੰਦਰ ਕੁਮਾਰ ਸਹਾਰਣ ਅਤੇ ਮਿੱਲ ਦੇ ਸਮੂਹ ਕਰਮਚਾਰੀਆਂ ਵੱਲੋਂ ਭਾਗ ਲਿਆ ਗਿਆ । ਸਮਾਗਮ ਦਾ ਸੰਚਾਲਨ ਸ੍ਰੀ ਸਤੀਸ਼ ਕੁਮਾਰ, ਦਫਤਰ ਨਿਗਰਾਨ ਵੱਲੋਂ ਕੀਤਾ ਗਿਆ ।

ਸਾਰੇ ਸੱਜਣਾਂ ਨੂੰ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ ।