ਸਹਿਕਾਰੀ ਸਭਾਵਾਂ ਰਾਹੀਂ 22478 ਕਿਸਾਨ ਮੈਂਬਰਾਂ ਨੂੰ ਪਿਛਲੇ ਸਮਂੇ ਦੌਰਾਨ 137 ਕਰੋੜ 98 ਲੱਖ ਰੁਪਏ ਦੀ ਪੰਜਾਬ ਸਰਕਾਰ ਵੱਲੋ ਦਿਤੀ ਗਈ ਕਰਜ਼ਾ ਮੁਆਫੀ-ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਜਿਲਾ ਤਰਨਤਾਰਨ ਵਿੱਚ 186 ਸਹਿਕਾਰੀ ਖੇਤੀਬਾੜੀ ਸਭਾਵਾਂ ਕਰ ਰਹੀਆਂ ਹਨ ਕੰਮ
ਤਰਨ ਤਾਰਨ, 14 ਜਨਵਰੀ :
ਸਹਿਕਾਰਤਾ ਵਿਭਾਗ ਸਹਿਕਾਰੀ ਸਭਾਵਾਂ ਰਾਹੀ ਪੰਜਾਬ ਦੇ ਕਿਸਾਨਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਜਿਲਾ ਤਰਨਤਾਰਨ ਵਿਚ 186 ਸਹਿਕਾਰੀ ਖੇਤੀਬਾੜੀ ਸਭਾਵਾਂ ਕੰਮ ਕਰ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇੰਨਾਂ ਸਹਿਕਾਰੀ ਸਭਾਵਾਂ ਰਾਹੀ 22478 ਕਿਸਾਨ ਮੈਂਬਰਾਂ ਨੂੰ ਪਿਛਲੇ ਸਮਂੇ ਦੌਰਾਨ 137 ਕਰੋੜ 98 ਲੱਖ ਰੁਪਏ ਦੀ ਪੰਜਾਬ ਸਰਕਾਰ ਵਲੋ ਕਰਜ਼ਾ ਮੁਆਫੀ ਦਿਤੀ ਗਈ।
ਉਹਨਾਂ ਦੱਸਿਆ ਕਿ ਜਿਲਾ ਤਰਨਤਾਰਨ ਦੀਆਂ ਸਹਿਕਾਰੀ ਸਭਾਵਾਂ ਨੂੰ ਯੁੂਰੀਆ 12971 ਟਨ ਖਾਦ ਦੀ ਸਪਲਾਈ ਕੀਤੀ ਗਈ ਅਤੇ 5459 ਟਨ ਡੀ. ਏ. ਪੀ. ਖਾਦ ਦੀ ਸਪਲਾਈ ਫਸਲਾਂ ਲਈ ਸਹਿਕਾਰੀ ਸਭਾਵਾਂ ਦੇ ਮੈਬਰਾਂ ਨੂੰ ਸਪਲਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬੈਂਕ ਦੀ ਸ਼ਾਰਟ ਟਰਮ ਕਰਜ਼ੇ ਦੀ ਰਿਕਵਰੀ 33.09% ਦੇ ਮੁਕਾਬਲੇ 34.54% ਹੋਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਿਚ 1.45% ਦਾ ਵਾਧਾ ਦਰਜ਼ ਕੀਤਾ ਗਿਆ ਹੈ।ਸਹਿਕਾਰੀ ਸਭਾਵਾਂ ਆਪਣੇ ਮੈਬਰਾਂ ਦੀ ਬਿਹਤਰੀ ਲਈ ਕੰਮ ਕਰ ਰਹੀਆਂ ਹਨ।ਉਹਨਾਂ ਦੱਸਿਆ ਕਿ ਭਾਈ ਘਨੱਈਆ ਸਿਹਤ ਸਕੀਮ ਤਹਿਤ ਇਸ ਸਰਕਲ ਦੀਆਂ ਸਹਿਕਾਰੀ ਸਭਾਵਾਂ ਦੇ 388 ਮੈਬਰਾਂ ਦਾ ਲਗਭਗ 47 ਲੱਖ ਰੂਪੈ ਦਾ ਇਲਾਜ ਇਸ ਸਕੀਮ ਤਹਿਤ ਹੋਇਆ ਹੈ।
ਇਸੇ ਲੜੀ ਤਹਿਤ ਜ਼ਿਲੇ ਵਿਚ ਪੈਂਦੀਆਂ ਸਹਿਕਾਰੀ ਸਭਾਵਾਂ ਵਲੋ  ਫਸਲਾਂ ਦੀ ਰਹਿੰਦ ਖੂਹਿੰਦ/ ਪਰਾਲੀ ਆਦਿ ਨੂੰ ਸੰਭਾਲਣ ਲਈ ਵੱਖ ਵੱਖ ਕਿਸਮ ਦੇ ਖੇਤੀਬਾੜੀ ਸੰਦ  ਸਰਕਾਰ ਵਲੋ 80% ਦੀ ਸਬਸਿਡੀ ਵਾਲੇ ਖਰੀਦ ਕਰਕੇ ਸਹਿਕਾਰੀ ਸਭਾਵਾਂ ਦੇ ਮੈਬਰਾਂ /ਕਿਸਾਨ ਵੀਰਾਂ ਨੂੰ  ਉਹਨਾਂ ਦੀ ਸਹੁੁੂਲਤ ਲਈ ਉਪਲੱਬਧ ਕਰਵਾਏ ਗਏ ਹਨ ਅਤੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਸਹਿਕਾਰੀ ਸਭਾਵਾਂ ਪਾਸੋ ਹੀ ਕਿਰਾਏ ਉਪਰ ਲੈ ਕੇ ਹੀ ਖੇਤੀਬਾੜੀ ਸੰਦਾਂ ਦੀ ਵਰਤੋ ਕਰਨ। ਇਸ ਨਾਲ ਸਾਡਾ ਪੰਜਾਬ ਪ੍ਰਦੂਸਿ਼ਤ ਹੋਣ ਤੋ ਬਚੇਗਾ ਤੇ ਸਾਨੂੰ ਸਾਫ ਸੁਥਰਾ ਵਾਤਾਵਰਣ ਮਿਲੇਗਾ।