ਸ਼ਹਿਰ ਵਿੱਚ ਗੈਸ ਪਾਈਪ ਲਾਈਨ ਸਬੰਧੀ ਕੋਈ ਵੀ ਸ਼ਿਕਾਇਤ ਲਈ ਕੰਪਨੀ ਦਾ ਨੰਬਰ ਮਿਲਾਓ -ਡਿਪਟੀ ਕਮਿਸ਼ਨਰ

_Mrs. Sakshi Sahni
ਸ਼ਹਿਰ ਵਿੱਚ ਗੈਸ ਪਾਈਪ ਲਾਈਨ ਸਬੰਧੀ ਕੋਈ ਵੀ ਸ਼ਿਕਾਇਤ ਲਈ ਕੰਪਨੀ ਦਾ ਨੰਬਰ ਮਿਲਾਓ -ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਅੰਮ੍ਰਿਤਸਰ 8 ਅਕਤੂਬਰ 2024

ਸ਼ਹਿਰ ਵਿੱਚ ਘਰੇਲੂ ਗੈਸ ਸਪਲਾਈ ਕਰਨ ਲਈ ਪਾਈਪ ਲਾਈਨ ਵਿਛਾ ਰਹੀ ਕੰਪਨੀ ਨਾਲ ਸੰਬੰਧਿਤ ਆ ਰਹੀਆਂ ਸ਼ਿਕਾਇਤਾਂ ਧਿਆਨ ਵਿੱਚ ਰੱਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੰਮ੍ਰਿਤਸਰ ਕਾਰਪੋਰੇਸ਼ਨ ਅਤੇ ਕੰਪਨੀ ਦੇ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਕਰਦੇ ਹੋਏ ਲੋਕਾਂ ਦੀਆਂ ਸ਼ਿਕਾਇਤਾਂ ਤੁਰੰਤ ਨਿਪਟਾਉਣ ਦੀ ਹਦਾਇਤ ਕੀਤੀ। ਉਹਨਾਂ ਨੇ ਕਿਹਾ ਕਿ ਅਕਸਰ ਪਾਈਪ ਲਾਈਨ ਵਿਛਾਉਣ ਮੌਕੇ ਗਲੀਆਂ ਨਾਲੀਆਂ ਦੀ ਟੁੱਟ ਭੱਜ ਜਾਂ ਇੰਟਰਨੈਟ ਅਤੇ ਪਾਣੀ ਦੀਆਂ ਲਾਈਨਾਂ ਦਾ ਨੁਕਸਾਨ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨਜਿਸ ਦਾ ਤੁਰੰਤ ਹੱਲ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਸਰਕਾਰੀ ਜਾਂ ਨਿਜੀ ਪ੍ਰਾਪਰਟੀ ਦਾ ਨੁਕਸਾਨ ਪਾਈਪ ਲਾਈਨ ਵਿਛਾਉਣ ਮੌਕੇ ਹੁੰਦਾ ਹੈ ਤਾਂ ਕਾਰਪੋਰੇਸ਼ਨ ਅਧਿਕਾਰੀ ਕੰਪਨੀ ਨਾਲ ਗੱਲ ਕਰਕੇ ਇਸ ਇਸ ਦਾ ਹੱਲ ਕਰਨ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ ।

ਉਹਨਾਂ ਨੇ ਕੰਪਨੀ ਨਾਲ ਸਬੰਧਤ ਸ਼ਿਕਾਇਤ ਲਈ ਫੋਨ ਨੰਬਰ 63535 31800 ਜਾਰੀ ਕਰਦੇ ਹੋਏ ਲੋਕਾਂ ਨੂੰ ਕਿਹਾ ਕਿ ਗੈਸ ਪਾਈਪ ਲਾਈਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਹੰਗਾਮੀ ਹਾਲਤ ਲਈ ਇਸ ਨੰਬਰ ਤੋਂ ਸਹਾਇਤਾ ਲਈ ਜਾਵੇ। ਉਹਨਾਂ ਨੇ ਕੰਪਨੀ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਇਹ ਨਿਸ਼ਚਿਤ ਕਰਨ ਕਿ ਇਹ ਨੰਬਰ 24 ਘੰਟੇ ਅਤੇ ਸੱਤ ਦਿਨ ਚਲਦਾ ਰਹੇ ਅਤੇ ਇਸ ਉਪਰ ਕਾਲ ਅਟੈਂਡ ਕਰਨ ਵਾਲੇ ਕਰਮਚਾਰੀ ਨੂੰ ਇਹ ਪਤਾ ਹੋਵੇ ਕਿ ਆ ਰਹੀ ਸ਼ਿਕਾਇਤ ਦਾ ਹੱਲ ਕਿਸ ਕਰਮਚਾਰੀ ਜਾਂ ਅਧਿਕਾਰੀ ਨੇ ਕਰਨਾ ਹੈ ਅਤੇ ਉਹ ਇਸ ਆਪਸੀ ਤਾਲਮੇਲ ਨੂੰ ਨਿਸ਼ਚਿਤ ਕਰੇ।