ਸ਼੍ਰੀ ਅਖੰਡ ਰਾਮਾਇਣ ਸੇਵਾ ਸਮਿਤੀ ਬਾਜੀਦਪੁਰ ਵੱਲੋ ਰਾਮਾਇਣ ਪਾਠ ਕਰਵਾਇਆ ਗਿਆ 

_Chief Sevadartarsempal Sharma
ਸ਼੍ਰੀ ਅਖੰਡ ਰਾਮਾਇਣ ਸੇਵਾ ਸਮਿਤੀ ਬਾਜੀਦਪੁਰ ਵੱਲੋ ਰਾਮਾਇਣ ਪਾਠ ਕਰਵਾਇਆ ਗਿਆ 

Sorry, this news is not available in your requested language. Please see here.

ਫਿਰੋਜ਼ਪੁਰ 17 ਅਗਸਤ 2024   

ਅੱਜ ਸ਼੍ਰੀ ਦੁਰਗਾ ਮਾਤਾ ਮੰਦਰ ਬਜ਼ੀਦਪੁਰ ਵਿੱਚ ਸ੍ਰੀ ਅਖੰਡ ਰਾਮਾਇਣ ਦਾ ਆਯੋਜਨ ਸ਼੍ਰੀ ਅਖੰਡ ਰਾਮਾਇਣ ਸੇਵਾ ਸਮਿਤੀ ਬਾਜੀਦਪੁਰ ਵੱਲੋਂ ਕੀਤਾ ਗਿਆ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। 

ਇਸ ਮੌਕੇ ਸ਼੍ਰੀ ਅਖੰਡ ਰਾਮਾਇਣ ਸੇਵਾ ਸਮਿਤੀ ਦੇ ਮੁੱਖ ਸੇਵਾਦਾਰਤਰਸੇਮਪਾਲ ਸ਼ਰਮਾ ਰਿਟਾਇਰ ਡੀਐਸਪੀ ਨੇ ਦੱਸਿਆ ਕਿ ਸ਼੍ਰੀ ਰਾਮਾਇਣ ਪਾਠ ਦਾ ਭੋਗ ਪਾਉਣ ਉਪਰੰਤ ਸ਼੍ਰੀ ਮਾਂ ਚਿੰਤਪੁਰਨੀ ਦਰਬਾਰ ਵਿੱਚ ਜੋ ਸੰਗਤ ਲੰਗਰ ਲੈ ਗਈ ਸੀ ਜਿਨਾਂ ਭਗਤ ਜਨਾਂ ਨੇ ਸੇਵਾ ਕੀਤੀ। ਉਨ੍ਹਾਂ  ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਉੇਨ੍ਹਾਂ ਕਿਹਾ ਕਿ ਇਸ ਤੋ ਬਾਅਦ ਮਹਿਲਾ ਭੱਜਨ ਮੰਡਲੀ ਵੱਲੋਂ ਭਜਨ ਕੀਰਤਨ  ਕੀਤਾ ਗਿਆ। ਉਨ੍ਹਾਂ ਕਿਹਾ  ਕਿ ਅਖੰਡ ਰਾਮਾਇਣ ਦਾ ਪਾਠ 15 ਅਗਸਤ 2024 ਨੂੰ ਆਰੰਭ ਕੀਤਾ ਗਿਆ ਸੀ ਅਤੇ ਅੱਜ 16 ਅਗਸਤ ਨੂੰ ਪਾਠ ਦਾ ਭੋਗ ਪਾਇਆ ਗਿਆ ਹੈ ਅਤੇ ਇਸ ਤੋਂ ਬਾਅਦ ਮੰਦਿਰ ਵਿਖੇ ਦਹੀ ਭੱਲੇ ਦਾ ਲੰਗਰ ਵੀ ਲਗਾਇਆ ਗਿਆ।

ਇਸ ਮੋਕੇ  ਤਰਸੇਮਪਾਲ ਸ਼ਰਮਾ ਰਿਟਾਇਰ ਬਿਜਲੀ ਬੋਰਡ, ਰਜਿੰਦਰ ਕੁਮਾਰ ਪ੍ਰਧਾਨ ਬਿਜਲੀ ਬੋਰਡ ਯੂਨੀਅਨ,  ਕਸ਼ਮੀਰੀ ਲਾਲ ਸ਼ਰਮਾ ਰਾਮ ਲੁਭਾਇਆ, ਅਮਿਤ ਕੁਮਾਰ ਸ਼ਰਮਾ, ਤਿਲਕਰਾਜ ਸ਼ਰਮਾ, ਰੋਸ਼ਨ ਲਾਲ ਸ਼ਰਮਾ,  ਸੁਰਿੰਦਰ  ਕੁਮਾਰ ਸ਼ਰਮਾ,  ਅਤੁਲ ਬਾਵਾ  ਭੁਪਿੰਦਰ ਸ਼ਰਮਾ, ਬਬਲੀ ਲਾਲਾ, ਪਰਦੀਪ ਕੁਮਾਰ ਦਾਰਾ,  ਗੌਰਵ ਸ਼ਰਮਾ, ਪ੍ਰਿੰਸ ਸ਼ਰਮਾ, ਅਰੁਣ ਕੁਮਾਰ  ਅਤੇ ਹੋਰ ਸੇਵਾਦਾਰਾਂ ਨੇ ਸੇਵਾ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।