ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਬਾਜੀਦਪੁਰ ਵਿਖੇ ਪ੍ਰਭਾਤ ਫੇਰੀਆਂ ਜਾਰੀ

Sorry, this news is not available in your requested language. Please see here.

ਪ੍ਰਭਾਤ ਫੇਰੀਆਂ ਦੌਰਾਨ ਪਿੰਡ ਵਾਸੀਆਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ- ਤਰਸੇਮਪਾਲ ਸ਼ਰਮਾ

ਫਿਰੋਜ਼ਪੁਰ 16 ਨਵੰਬਰ 2024

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ. ਅਖੰਡ ਰਮਾਇਣ ਸੇਵਾ ਸਮੰਤੀ ਬਾਜੀਦਪੁਰ ਅਤੇ ਮਹਿਲਾ ਭਜਨ ਮੰਡਲੀ ਬਾਜੀਦਪੁਰ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਮੁੱਚੇ ਨਗਰ ਤੇ ਪਿੰਡ ਆਸ ਪਾਸ ਦੀਆਂ ਕਲੋਨੀਆਂ ਚ ਅੰਮ੍ਰਿਤ ਵੇਲੇ ਰੋਜ਼ਾਨਾ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਪ੍ਰਭਾਤ ਫੇਰੀਆਂ ਦੌਰਾਨ ਸੰਗਤਾਂ ਵੱਲੋਂ ਸ਼ਬਦ ਗਾਇਨ ਤੇ ਜੈਕਾਰੇ ਲਗਾ ਕੇ ਹਾਜ਼ਰੀ ਲਗਵਾਈ ਜਾ ਰਹੀ ਹੈ।

ਇਸ ਸਬੰਧੀ  ਦੇ ਮੁੱਖ ਸੇਵਾਦਾਰ ਤਰਸੇਮਪਾਲ ਸ਼ਰਮਾ ਨੇ ਦੱਸਿਆ ਕਿ ਪ੍ਰਭਾਤ ਫੇਰੀ ਦੌਰਾਨ ਪਿੰਡ ਨਿਵਾਸੀਆਂ ਵੱਲੋਂ ਪ੍ਰਭਾਤ ਫੈਰੀ ਘਰ ਚ ਪ੍ਰਵੇਸ਼ ਕਰਨ ਸਮੇਂ ਘਰ ਦੇ ਦਰਵਾਜਿਆਂ ਚ ਤੇਲ ਚੋਅਦੀਵੇ ਜਗਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਪੜਾਅ ਦਰ ਪੜਾਅ ਤੇ ਸੰਗਤ ਨੂੰ ਚਾਹਬਰੈੱਡਪਕੌੜੇਬਿਸਕੁੱਟਬਦਾਨਾਂ ਤੇ ਨਮਕੀਨਫਲਾਂ ਆਦਿ ਦੇ ਲੰਗਰ ਛਕਾਏ ਗਏ। ਉਨ੍ਹਾਂ ਕਿਹਾ ਕਿ ਇਹ ਪ੍ਰਭਾਤ ਫੇਰੀਆਂ 20 ਨਵੰਬਰ ਤੱਕ ਲਗਾਤਾਰ ਚੱਲਦਿਆਂ ਰਹਿਣਗਿਆਂ। ਉਨ੍ਹਾਂ ਕਿਹਾ 16 ਨਵੰਬਰ ਸੁਭਾਸ਼ ਚੰਦਰ ਸਰਪੰਚ ਦੇ ਘਰ ਅਤੇ ਰਜਿੰਦਰ ਕੁਮਾਰ ਸਹਾਰੀ ਵਾਲੇ ਦੇ ਘਰ, 17 ਨਵੰਬਰ ਨੂੰ ਵਿਜੈ ਕੁਮਾਰ, 18 ਨਵੰਬਰ ਨੂੰ ਰੋਸ਼ਨ ਲਾਲ ਪੇਂਟਰ ਦੇ ਘਰ, 19 ਨਵੰਬਰ ਨੂੰ ਕੁਲਵੰਤ ਰਾਏ ਮਹੰਤ ਸ਼੍ਰੀ ਦੁਰਗਾ ਮਾਤਾ ਮੰਦਿਰ ਬਾਜੀਦਪੁਰ ਦੇ ਘਰ ਅਤੇ 20 ਨਵੰਬਰ 2024 ਨੂੰ ਡਿਫੈਸ ਕਲੋਨੀ  ਤਰਸੇਮ ਪਾਲ ਬਿਜਲੀ ਬੋਰਡ ਵਾਲਿਆ ਦੇ ਘਰ ਜਾਵੇਗੀ। ਉਨ੍ਹਾਂ  ਸਮੁੱਚੀਆਂ ਸੰਗਤਾਂ  ਅਤੇ ਪਿੰਡ ਵਾਸੀਆਂ ਦਾ ਇਨ੍ਹਾਂ ਪ੍ਰਭਾਤ ਫੇਰੀਆਂ ਦੌਰਾਨ ਪੂਰਾ ਸਹਿਯੋਗ ਕਰਨ ਅਤੇ ਵੱਡੀ ਗਿਣਤੀ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਇਨ੍ਹਾਂ ਪ੍ਰਭਾਤ ਫੇਰੀਆਂ ਵਿਚ ਹਿੱਸਾ ਲੈਣ ਤੇ ਧੰਨਵਾਦ ਕੀਤਾ।

ਇਸ ਮੌਕੇ ਰਜਿੰਦਰ ਕੁਮਾਰ ਬਿਜਲੀ ਬੋਰਡ, ਸਰਿੰਦਰ ਕੁਮਾਰ, ਰੋਸ਼ਨ ਲਾਲ, ਮਨਪ੍ਰੀਤ ਮੰਨਾ, ਅਭੀ ਸ਼ਰਮਾ, ਅਮਿਤ ਕੁਮਾਰ, ਟੀਕੂ ਸ਼ਰਮਾ, ਤਰਸੇਮ ਪਾਲ ਬਿਜਲੀ ਬੋਰਡ, ਮਹਿਲਾ ਭਜਨ ਮੰਡਲੀ ਤੋਂ ਰਚਨਾ ਸ਼ਰਮਾ, ਕੋਮਲ ਸ਼ਰਮਾ, ਸ਼ਸ਼ੀ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।