ਸ਼੍ਰੀ ਰਾਜ ਕੁਮਾਰ ਹੰਸ, ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਜ਼ਿਲ੍ਹੇ ਦੇ ਪਿੰਡ ਵੈਰੋਵਾਲ ਬਾਵਿਆਂ ਦਾ ਦੌਰਾ

Sorry, this news is not available in your requested language. Please see here.

ਤਰਨ ਤਾਰਨ, 22 ਜੂਨ 2021
ਸ਼੍ਰੀ ਰਾਜ ਕੁਮਾਰ ਹੰਸ, ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਚੰਡੀਗੜ੍ਹ ਵੱਲੋਂ ਅੱਜ ਪਿੰਡ ਵੈਰੋਵਾਲ ਬਾਵਿਆਂ, ਤਹਿਸੀਲ ਖਡੂਰ ਸਾਹਿਬ, ਜਿ਼ਲ੍ਹਾ ਤਰਨਤਾਰਨ ਵਿਖੇ ਸ਼੍ਰੀ ਜਰਨੈਲ ਸਿੰਘ ਪੁੱਤਰ ਸ਼੍ਰੀ ਅਮਰ ਸਿੰਘ ਕੌਮ ਮਜ੍ਹਬੀ ਸਿੱਖ ਪਿੰਡ ਵੈਰੋਵਾਲ ਬਾਵਿਆਂ ਦੀ ਸਿ਼ਕਾਇਤ ‘ਤੇ ਦੌਰਾ ਕੀਤਾ ਗਿਆ।
ਪਿੰਡ ਵੈਰੋਵਾਲ ਬਾਵਿਆਂ ਪਹੰੁਚਣ ‘ਤੇ ਸਿ਼ਕਾਇਤ ਕਰਤਾ ਵੱਲੋਂ ਦੱਸਿਆ ਗਿਆ ਕਿ ਉਹ ਪਿੰਡ ਦੇ ਗੁਰਜੀਤ ਸਿੰਘ ਪੁੱਤਰ ਕੁਲਬੀਰ ਸਿੰਘ ਕੌਮ ਜੱਟ ਪਾਸ ਮਜ਼ਦੂਰੀ ਕਰਦਾ ਸੀ ਅਤੇ ਉਸ ਪਾਸੋਂ 04 ਲੱਖ ਰੁਪਏ ਲੈਣੇ ਬਣਦੇ ਹਨ। ਸਿ਼ਕਾਇਤ ਕਰਤਾ ਵੱਲੋਂ ਦੱਸਿਆ ਗਿਆ ਕਿ ਇਸ ਦੇ ਉਲਟ ਗੁਰਜੀਤ ਸਿੰਘ ਨੇ ਉਸ ਦੇ ਘਰ ਵਿੱਚ 4 ਮਰਲੇ ਜਗ੍ਹਾ ‘ਤੇ ਕੰਧ ਕਰਵਾ ਕੇ ਕਬਜ਼ਾ ਕਰ ਲਿਆ ਹੈ। ਕਬਜਾ ਕਰਨ ਉਪਰੰਤ ਰਸਤਾ ਬੰਦ ਕਰ ਦਿੱਤਾ ਹੈ ਅਤੇ ਉੱਥੇ ਬੰਦੇ ਵੀ ਬਿਠਾਏ ਗਏ ਹਨ ਅਤੇ ਸਿ਼ਕਾਇਤ ਕਰਤਾ ਵੱਲੋਂ ਮਾਨਯੋਗ ਐੱਸ.ਸੀ. ਕਮਿਸ਼ਨ ਜੀ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ।
ਇਸ ‘ਤੇ ਮਾਨਯੋਗ ਮੈਂਬਰ ਐੱਸ. ਸੀ. ਕਮਿਸ਼ਨ ਪੰਜਾਬ ਵੱਲੋਂ ਸੰਬੰਧਿਤ ਪੁਲਿਸ ਵਿਭਾਗ ਨੂੰ ਇਸ ਸਬੰਧੀ ਇਨਕੁਆਰੀ ਕਰਕੇ ਮਿਤੀ 22 ਜੁਲਾਈ, 2021 ਨੂੰ ਕਮਿਸ਼ਨ ਨੁੂੰ ਰਿਪੋਰਟ ਭੇਜਣ ਦੀ ਹਦਾਇਤ ਕੀਤੀ ਗਈ ਹੈ। ਇਸ ਮੌਕੇ ਡਿਪਟੀ ਸੁਪਰਡੈਂਟ ਆਫ ਪੁਲਿਸ ਸ਼੍ਰੀ ਸੁੱਚਾ ਸਿੰਘ ਬੱਲ, ਤਹਿਸੀਲਦਾਰ ਖਡੂਰ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਗਿੱਲ ਅਤੇ ਸ਼੍ਰੀ ਮਨਜੀਤ ਸਿੰਘ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਖਡੂਰ ਸਾਹਿਬ ਆਦਿ ਹਾਜ਼ਰ ਸਨ।